skip to content

Last Updated: July 12, 2026

Dainik Savera Times Logo

Firozpur News : ਨ/ਸ਼ੇ ਦੀ ਵੱਡੀ ਖੇਪ ਨੂੰ ਆਲਾ ਅਧਿਕਾਰੀਆਂ ਦੀ ਮੌਜੂਦਗੀ ‘ਚ ਕੀਤਾ ਨਸ਼ਟ, SSP ਨੇ ਦਿੱਤੀ ਜਾਣਕਾਰੀ

10 months पहले

Firozpur News : ਨ/ਸ਼ੇ ਦੀ ਵੱਡੀ ਖੇਪ ਨੂੰ ਆਲਾ ਅਧਿਕਾਰੀਆਂ ਦੀ ਮੌਜੂਦਗੀ ‘ਚ ਕੀਤਾ ਨਸ਼ਟ, SSP ਨੇ ਦਿੱਤੀ ਜਾਣਕਾਰੀ

Firozpur News : ਫਿਰੋਜ਼ਪੁਰ ਪੁਲਿਸ ਨੇ ਨਸ਼ਿਆਂ ਖਿਲਾਫ਼ ਲਗਾਤਾਰ ਚੱਲ ਰਹੀ ਮੁਹਿੰਮ ਵਿੱਚ ਹਾਲ ਹੀ ਵਿੱਚ ਵੱਡੀਆਂ ਕਾਮਯਾਬੀਆਂ ਹਾਸਲ ਕੀਤੀਆਂ ਹਨ। ਇਸ ਦੌਰਾਨ ਕਈ ਕਿਲੋ ਨਸ਼ੇ ਦੀਆਂ ਖੇਪਾਂ ਬਰਾਮਦ ਕੀਤੀਆਂ ਗਈਆਂ।
ਅੱਜ ਇਹਨਾਂ ਬਰਾਮਦ ਨਸ਼ਿਆਂ ਨੂੰ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਨਸ਼ਟ ਕੀਤਾ ਗਿਆ। ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਕਮੇਟੀ ਬਣਾਕੇ ਨਸ਼ੇ ਨੂੰ ਨਸ਼ਟ ਕਰਨ ਦਾ ਕੰਮ ਕੀਤਾ ਗਿਆ। ਪਿਛਲੇ ਸਮੇਂ ਕਰੀਬ 53 ਮਾਮਲਿਆਂ ਵਿੱਚ ਨਸ਼ੇ ਨੂੰ ਬਰਾਮਦ ਕੀਤਾ ਗਿਆ ਸੀ।
ਐਸਐਸਪੀ ਨੇ ਕਿਹਾ ਕਿ ਨਸ਼ਟ ਕਰਨ ਦਾ ਮੁੱਖ ਮਕਸਦ ਇਹ ਹੈ ਕਿ ਇਹ ਨਸ਼ਾ ਗਲਤ ਹੱਥਾਂ ਵਿੱਚ ਨਾ ਜਾਵੇ ਅਤੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ।

खबरें और भी हैं...

Copyright © 2026 Dainik Savera Times. All rights reserved.