Punjab News
Punjab News

Firozpur Mandi Update : ਝੋਨੇ ਦਾ ਸੀਜ਼ਨ ਸ਼ੁਰੂ, ਮੰਡੀਆਂ ਵਿੱਚ ਆਮਦ ਜਾਰੀ
ਰਾਜ ਵਿੱਚ ਝੋਨੇ ਦੀ ਆਮਦ ਮੰਡੀਆਂ ਵਿੱਚ ਸ਼ੁਰੂ ਹੋ ਚੁੱਕੀ ਹੈ। ਭਾਵੇਂ ਹੜ੍ਹ ਕਾਰਨ ਆਮਦ ਦੀ ਰਫ਼ਤਾਰ ਕੁਝ ਘੱਟ ਰਹੀ ਹੈ, ਪਰ ਸਰਕਾਰ ਵੱਲੋਂ ਵਧੀਆ ਇੰਤਜ਼ਾਮ ਕੀਤੇ ਗਏ ਹਨ। ਮੰਡੀਆਂ ਵਿੱਚ ਪੱਖੇ ਲਗਾ ਕੇ ਝੋਨੇ ਦੀ ਖਰੀਦ ਤੁਰੰਤ ਕੀਤੀ ਜਾ ਰਹੀ ਹੈ ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਕੁਝ ਮੌਕਿਆਂ ‘ਤੇ ਗਿੱਲਾ ਝੋਨਾ ਆਉਣ ਕਾਰਨ ਖਰੀਦ ਵਿੱਚ ਹਲਕੀ ਦੇਰੀ ਜ਼ਰੂਰ ਹੁੰਦੀ ਹੈ, ਪਰ ਅਧਿਕਾਰੀਆਂ ਵੱਲੋਂ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਜਿਵੇਂ ਹੀ ਝੋਨਾ ਮੰਡੀ ਵਿੱਚ ਪਹੁੰਚਦਾ ਹੈ, ਉਸ ਦੀ ਖਰੀਦ ਉਸੇ ਦਿਨ ਸ਼ੁਰੂ ਕਰ ਦਿੱਤੀ ਜਾਵੇ। ਕਿਸਾਨਾਂ ਨੇ ਦੱਸਿਆ ਕਿ ਬਾਰਦਾਨੇ ਦੀ ਕੋਈ ਕਮੀ ਨਹੀਂ ਹੈ ਅਤੇ ਇੰਤਜ਼ਾਮ ਸੰਤੁਸ਼ਟ ਕਰਨ ਵਾਲੇ ਹਨ।
ਹਾਲਾਂਕਿ, ਕਿਸਾਨਾਂ ਨੇ ਚਿੰਤਾ ਜਤਾਈ ਕਿ ਮੌਸਮੀ ਮਾਰ ਕਾਰਨ ਇਸ ਵਾਰ ਝਾੜ ਘੱਟ ਹੋਈ ਹੈ, ਜਿਸ ਨਾਲ ਉਨ੍ਹਾਂ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।