Punjab News
Punjab News

Firozpur Flood : ਹੜ੍ਹ ਪੀੜਤਾਂ ਦੀ ਮਦਦ ਲਈ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਨੇ ਇਕ ਵਾਰ ਫਿਰ ਆਪਣਾ ਫਰਜ਼ ਨਿਭਾਇਆ ਹੈ। ਅੱਜ ਉਹ ਫਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਪਹੁੰਚੇ, ਜਿੱਥੇ ਲੋਕਾਂ ਦੀਆਂ ਫਸਲਾਂ ਦੇ ਨਾਲ-ਨਾਲ ਘਰਾਂ ਨੂੰ ਵੀ ਵੱਡਾ ਨੁਕਸਾਨ ਪਹੁੰਚਿਆ ਹੈ। ਪ੍ਰਭਾਵਿਤ ਪਰਿਵਾਰਾਂ ਨੂੰ ਜਿੰਨੀ ਹੋ ਸਕੇ ਨਕਦ ਮਾਲੀ ਸਹਾਇਤਾ ਦਿੱਤੀ ਗਈ।
ਇਸ ਮੌਕੇ ਵਿਦੇਸ਼ੀ ਪੰਜਾਬੀਆਂ ਨੇ ਦਰਸਾਇਆ ਕਿ ਭਾਵੇਂ ਉਹ ਪਰਦੇਸ ਵਿੱਚ ਰਹਿੰਦੇ ਹਨ, ਪਰ ਉਹਨਾਂ ਦੇ ਦਿਲ ਅੱਜ ਵੀ ਆਪਣੇ ਪੰਜਾਬ ਨਾਲ ਹੀ ਧੜਕਦੇ ਹਨ। ਪੰਜਾਬੀਆਂ ਦੇ ਦਰਦ ਨੂੰ ਮਹਿਸੂਸ ਕਰਦੇ ਹੋਏ ਉਹਨਾਂ ਨੇ ਸੋਚਿਆ ਕਿ ਜਿੰਨਾ ਹੋ ਸਕੇ, ਮੁਸੀਬਤ ਵਿੱਚ ਫਸੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ। ਅੱਜ ਉਹਨਾਂ ਨੇ ਪਹੁੰਚ ਕੇ ਹੜ੍ਹ ਪੀੜਤ ਪਰਿਵਾਰਾਂ ਨੂੰ ਸਹਾਇਤਾ ਪ੍ਰਦਾਨ ਕਰਕੇ ਆਪਣੀ ਸੰਵੇਦਨਾ ਜ਼ਾਹਰ ਕੀਤੀ।