Chandigarh Firing News : ਚੰਡੀਗੜ੍ਹ ‘ਚ ਸੋਮਵਾਰ ਦੇਰ ਸ਼ਾਮ ਤਿੰਨ ਹਮਲਾਵਰਾਂ ਨੇ ਇੱਕ ਕਾਰ ਸਵਾਰ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਹੈ। ਪੁਲਿਸ ਜਾਂਚ ਵਿੱਚ ਪਤਾ ਲੱਗਿਆ ਕਿ ਹਮਲਾਵਰਾਂ ਨੇ ਕਾਫ਼ੀ ਦੇਰ ਤਕ ਨੌਜਵਾਨ ਦਾ ਪਿੱਛਾ ਕੀਤਾ, ਫਿਰ ਆਪਣੀ ਕਾਰ ਉਸਦੇ ਅੱਗੇ ਲਗਾ ਕੇ ਉਸਦੀ ਕਾਰ ਨੂੰ ਰੋਕਿਆ। ਉਨ੍ਹਾਂ ਨੇ ਨੌਜਵਾਨ ‘ਤੇ ਪੰਜ ਫਾਇਰ ਕੀਤੇ ਅਤੇ ਇੱਕ ਗੋਲੀ ਨੌਜਵਾਨ ਦੀ ਛਾਤੀ ਵਿੱਚ ਲੱਗੀ। ਜ਼ਖ਼ਮੀ ਨੌਜਵਾਨ ਨੂੰ ਪੀਜੀਆਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
Punjab Mousam : ਅਗਲੇ 3 ਦਿਨਾਂ ਲਈ Cold Wave ਤੇ Yellow Alert ਜਾਰੀ, ਕਈ ਥਾਂ ਸੰਘਣੀ ਧੁੰਦ ਪੈਣ ਦੀ ਸੰਭਾਵਨਾ
ਜ਼ਖਮੀ ਨੌਜਵਾਨ ਦੀ ਪਛਾਣ ਇੰਦਰਪ੍ਰੀਤ ਸਿੰਘ ਉਰਫ ਪੈਰੀ ਵਜੋਂ ਹੋਈ ਹੈ, ਜੋ ਕਿ ਸੈਕਟਰ 33 ਚੰਡੀਗੜ੍ਹ ਦਾ ਰਹਿਣ ਵਾਲਾ ਹੈ। ਸੂਤਰਾਂ ਮੁਤਾਬਕ ਜ਼ਖਮੀ ਨੌਜਵਾਨ ਦਾ ਕ੍ਰਿਮੀਨਲ ਰਿਕਾਰਡ ਹੈ। ਉਸਦੇ ਵਿਰੁੱਧ 12 ਅਪਰਾਧਿਕ ਮਾਮਲੇ ਦਰਜ ਹਨ। ਸੂਤਰ ਦੱਸਦੇ ਹਨ ਕਿ ਇੰਦਰਜੀਤ ਲਾਰੈਂਸ ਗੈਂਗ ਦੇ ਵੀ ਨੇੜੇ ਹੈ। ਉਸਦੇ ਗੋਲਡੀ ਬਰਾੜ, ਜੱਗੂ ਭਗਵਾਨਪੁਰੀਆ ਅਤੇ ਸੰਪਤ ਨਹਿਰਾ ਨਾਲ ਵੀ ਸਬੰਧ ਹਨ।
ਪਹਿਲੀ ਜਮਾਤ ਦੀਆਂ 4 ਬੱਚੀਆਂ ਦੇ ਜਿਨਸੀ ਸ਼ੋਸ਼ਣ ਦਾ ਸਨਸਨੀਖੇਜ਼ ਮਾਮਲਾ, ਟਿਊਸ਼ਨ ਅਧਿਆਪਕ ਗ੍ਰਿਫ਼ਤਾਰ
ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੂੰ ਚੰਡੀਗੜ੍ਹ ਦੇ ਸੈਕਟਰ 26 ਸਥਿਤ ਟਿੰਬਰ ਮਾਰਕੀਟ ਵਿੱਚ ਗੋਲੀ ਮਾਰੀ ਗਈ। ਪੁਲਿਸ ਦਾ ਕਹਿਣਾ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਾਰੇ ਆਰੋਪੀ ਮੌਕੇ ਤੋਂ ਫ਼ਰਾਰ ਹੋ ਗਏ। ਓਥੇ ਹੀ ਪੁਲਿਸ ਨੇ ਇਲਾਕੇ ਦੀ ਨਾਕਾਬੰਦੀ ਕਰ ਦਿੱਤੀ ਹੈ ਅਤੇ ਹਮਲਾਵਰਾਂ ਦੀ ਭਾਲ ਕਰ ਰਹੀ ਹੈ। ਪੁਲਿਸ ਨੇ ਨੇੜਲੇ ਬਾਰਡਰਾਂ ‘ਤੇ ਨਾਕਾਬੰਦੀ ਕਰ ਦਿੱਤੀ ਹੈ।

