ਪੰਜਾਬ ਡੈਸਕ: ਭਾਰਤ ਦੀ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੀ ਮੰਤਰੀ ਨਿਰਮਲਾ ਸੀਤਾਰਮਨ ਮਿਊਨਿਖ ਸੁਰੱਖਿਆ ਸੰਮੇਲਨ 2026 ਵਿੱਚ ਸ਼ਿਰਕਤ ਕਰਨ ਲਈ ਜਰਮਨੀ ਪਹੁੰਚ ਗਈਆਂ ਹਨ। ਮਿਊਨਿਖ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਨ੍ਹਾਂ ਦਾ ਸਵਾਗਤ ਮਿਊਨਿਖ ਵਿੱਚ ਭਾਰਤ ਦੇ ਕੌਂਸਲ ਜਨਰਲ ਸ਼ਤਰੂਘਨ ਸਿਨਹਾ ਨੇ ਕੀਤਾ।
ਜੇਲ੍ਹ ‘ਚ ਬੇਰਹਿਮੀ: ਕਪੂਰਥਲਾ ਵਿੱਚ ਹਵਾਲਾਤੀ ਦੀ ਕੁੱਟਮਾਰ, ਤੁਰੰਤ ਹਸਪਤਾਲ ਭੇਜਿਆ ਗਿਆ
ਆਪਣੇ ਦੌਰੇ ਦੌਰਾਨ ਸੀਤਾਰਮਨ ਉੱਚ ਪੱਧਰੀ ਗੋਲਮੇਜ਼ ਬੈਠਕਾਂ ਅਤੇ ਮਹੱਤਵਪੂਰਨ ਪੈਨਲ ਚਰਚਾਵਾਂ ਵਿੱਚ ਹਿੱਸਾ ਲੈਣਗੀਆਂ ਜਿੱਥੇ ਵਿਸ਼ਵ ਪੱਧਰੀ ਆਰਥਿਕ ਅਤੇ ਰਣਨੀਤਕ ਚੁਣੌਤੀਆਂ ‘ਤੇ ਵਿਚਾਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਹ ਕਈ ਦੇਸ਼ਾਂ ਦੇ ਮੰਤਰੀਆਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਦੇ ਮੁਖੀਆਂ ਨਾਲ ਦੁਵੱਲੇ ਮੁਲਾਕਾਤਾਂ ਵੀ ਕਰਨਗੀਆਂ ਤਾਂ ਜੋ ਆਪਸੀ ਸਹਿਯੋਗ ਅਤੇ ਆਰਥਿਕ ਭਾਗੀਦਾਰੀ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।
IND vs PAK: ਗੰਭੀਰ ਦਾ ਖ਼ਾਸ Plans ਤਿਆਰ — ਪਾਕਿਸਤਾਨ ਦੀਆਂ 5 ਕਮਜ਼ੋਰੀਆਂ ‘ਤੇ ਸਿੱਧਾ ਹਮਲਾ
ਮਿਊਨਿਖ ਸੁਰੱਖਿਆ ਸੰਮੇਲਨ ਵਿਸ਼ਵ ਸੁਰੱਖਿਆ ਨਾਲ ਜੁੜੇ ਮੁੱਦਿਆਂ ‘ਤੇ ਚਰਚਾ ਲਈ ਇੱਕ ਮਹੱਤਵਪੂਰਨ ਅੰਤਰਰਾਸ਼ਟਰੀ ਮੰਚ ਹੈ। ਇਹ ਸੰਮੇਲਨ 13 ਤੋਂ 15 ਫਰਵਰੀ ਤੱਕ ਜਰਮਨੀ ਦੇ ਮਿਊਨਿਖ ਸ਼ਹਿਰ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ ਜਿਸ ਵਿੱਚ 60 ਤੋਂ ਵੱਧ ਦੇਸ਼ਾਂ ਦੇ ਮੁਖੀ ਅਤੇ ਸੈਂਕੜੇ ਨੀਤੀ ਨਿਰਮਾਤਾ ਹਿੱਸਾ ਲੈ ਰਹੇ ਹਨ।
