Site icon Dainik Savera Punjab

FIFA World Cup 2026 Semifinal: ਸਪੇਨ-ਫਰਾਂਸ ਤੇ ਇੰਗਲੈਂਡ-ਅਰਜਨਟੀਨਾ ਵਿਚਕਾਰ ਹੋਵੇਗਾ ਖਿਤਾਬੀ ਜੰਗ

ਅੰਤਰਰਾਸ਼ਟਰੀ ਡੈਕਸ: ਫੀਫਾ ਵਿਸ਼ਵ ਕੱਪ 2026 ਹੁਣ ਆਪਣੇ ਆਖਰੀ ਅਤੇ ਸਭ ਤੋਂ ਰੋਮਾਂਚਕ ਪੜਾਅ ਵਿੱਚ ਪਹੁੰਚ ਗਿਆ ਹੈ। ਟੂਰਨਾਮੈਂਟ ਦੀਆਂ ਚਾਰ ਸਭ ਤੋਂ ਮਜ਼ਬੂਤ ਟੀਮਾਂ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਚੁੱਕੀਆਂ ਹਨ ਅਤੇ ਹੁਣ ਉਨ੍ਹਾਂ ਦੀ ਨਜ਼ਰ ਫਾਈਨਲ ਵਿੱਚ ਪਹੁੰਚਣ ‘ਤੇ ਹੈ।

ਸੈਮੀਫਾਈਨਲ (Semifinal) ਵਿੱਚ ਪਹਿਲਾ ਮੁਕਾਬਲਾ ਸਪੇਨ (spain) ਅਤੇ ਫਰਾਂਸ (France) ਵਿਚਕਾਰ 15 ਜੁਲਾਈ ਨੂੰ ਹੋਵੇਗਾ, ਜਦਕਿ ਦੂਜੇ ਸੈਮੀਫਾਈਨਲ ਵਿੱਚ ਇੰਗਲੈਂਡ (England) ਅਤੇ ਮੌਜੂਦਾ ਚੈਂਪੀਅਨ ਅਰਜਨਟੀਨਾ (Argentina) 16 ਜੁਲਾਈ ਨੂੰ ਆਹਮੋ-ਸਾਹਮਣੇ ਹੋਣਗੇ।

ਸਪੇਨ (Spain) ਅਤੇ ਫਰਾਂਸ (France) ਵਿਚਕਾਰ ਹੋਵੇਗੀ ਜ਼ਬਰਦਸਤ ਟੱਕਰ

ਫਰਾਂਸ ਨੇ ਪੂਰੇ ਟੂਰਨਾਮੈਂਟ ਦੌਰਾਨ ਸ਼ਾਨਦਾਰ ਫਾਰਮ ਦਿਖਾਈ ਹੈ। ਟੀਮ ਨੇ ਆਪਣੇ ਮੁਕਾਬਲਿਆਂ ਵਿੱਚ ਹਮਲਾਵਰ ਖੇਡ ਅਤੇ ਮਜ਼ਬੂਤ ਡਿਫੈਂਸ ਨਾਲ ਪ੍ਰਭਾਵ ਛੱਡਿਆ ਹੈ, ਜਿਸ ਕਾਰਨ ਉਹ ਖਿਤਾਬ ਦੀਆਂ ਵੱਡੀਆਂ ਦਾਅਵੇਦਾਰਾਂ ਵਿੱਚੋਂ ਇੱਕ ਮੰਨੀ ਜਾ ਰਹੀ ਹੈ।

ਹਾਲਾਂਕਿ, ਸਪੇਨ ਨੂੰ ਘੱਟ ਨਹੀਂ ਅੰਕਿਆ ਜਾ ਸਕਦਾ। ਸਪੇਨ ਨੇ ਪੁਰਤਗਾਲ ਅਤੇ ਬੈਲਜੀਅਮ ਵਰਗੀਆਂ ਮਜ਼ਬੂਤ ਟੀਮਾਂ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਬਣਾਈ ਹੈ। ਟੀਮ ਆਪਣੀ ਲੈਅ ਨੂੰ ਜਾਰੀ ਰੱਖਦੇ ਹੋਏ ਫਾਈਨਲ ਵਿੱਚ ਪਹੁੰਚਣ ਦੀ ਕੋਸ਼ਿਸ਼ ਕਰੇਗੀ।

World no.1 tennis player  ਜੈਨਿਕ ਸਿਨਰ ਨੇ ਜਿੱਤਿਆ Wimbledon 2026 ਦਾ ਫਾਈਨਲ ਖਿਤਾਬ

 

ਇੰਗਲੈਂਡ (England) ਦੀ ਟੱਕਰ ਮੌਜੂਦਾ ਚੈਂਪੀਅਨ ਅਰਜਨਟੀਨਾ (Argentina)ਨਾਲ

ਦੂਜੇ ਸੈਮੀਫਾਈਨਲ ਵਿੱਚ ਇੰਗਲੈਂਡ ਦਾ ਸਾਹਮਣਾ ਅਰਜਨਟੀਨਾ ਨਾਲ ਹੋਵੇਗਾ। ਅਰਜਨਟੀਨਾ ਨੇ ਕੇਪ ਵਰਡੇ, ਮਿਸਰ ਅਤੇ ਸਵਿਟਜ਼ਰਲੈਂਡ ਵਰਗੀਆਂ ਟੀਮਾਂ ਨੂੰ ਹਰਾ ਕੇ ਸੈਮੀਫਾਈਨਲ ਤੱਕ ਦਾ ਸਫ਼ਰ ਤੈਅ ਕੀਤਾ ਹੈ, ਹਾਲਾਂਕਿ ਪਿਛਲੇ ਕੁਝ ਮੁਕਾਬਲਿਆਂ ਵਿੱਚ ਟੀਮ ਨੂੰ ਸਖ਼ਤ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ।

ਦੂਜੇ ਪਾਸੇ, ਇੰਗਲੈਂਡ ਲਈ ਜੂਡ ਬੇਲਿੰਘਮ ਅਤੇ ਹੈਰੀ ਕੇਨ ਵਰਗੇ ਸਿਤਾਰਿਆਂ ਨੇ ਅਹਿਮ ਭੂਮਿਕਾ ਨਿਭਾਈ ਹੈ। ਟੀਮ ਮੌਜੂਦਾ ਚੈਂਪੀਅਨ ਨੂੰ ਹਰਾ ਕੇ ਫਾਈਨਲ ਵਿੱਚ ਪਹੁੰਚਣ ਦਾ ਟੀਚਾ ਰੱਖੇਗੀ।

ਫੀਫਾ ਵਿਸ਼ਵ ਕੱਪ 2026 Semifinal schedule

ਸਪੇਨ vs ਫਰਾਂਸ
15 ਜੁਲਾਈ
ਡੱਲਾਸ ਸਟੇਡੀਅਮ
ਰਾਤ 12:30 ਵਜੇ (IST)

ਇੰਗਲੈਂਡ vs ਅਰਜਨਟੀਨਾ
16 ਜੁਲਾਈ
ਅਟਲਾਂਟਾ ਸਟੇਡੀਅਮ
ਰਾਤ 12:30 ਵਜੇ (IST)

ਕੌਣ ਹੈ ਸ਼ੇਖਰ ਚੌਧਰੀ? ਜੈਸਮੀਨ ਸੈਂਡਲਾਸ ਦੇ ਮੰਗੇਤਰ ਬਾਰੇ ਜਾਣੋ ਸਭ ਕੁਝ

Head-to-head ਰਿਕਾਰਡ

ਸਪੇਨ (Spain)  ਅਤੇ ਫਰਾਂਸ (France) ਦਾ ਫੀਫਾ ਵਿਸ਼ਵ ਕੱਪ (Fifa world cup) ਵਿੱਚ ਹੁਣ ਤੱਕ ਸਿਰਫ਼ ਇੱਕ ਵਾਰ ਸਾਹਮਣਾ ਹੋਇਆ ਹੈ। 2006 ਦੇ ਵਿਸ਼ਵ ਕੱਪ ਵਿੱਚ ਫਰਾਂਸ ਨੇ ਸਪੇਨ ਨੂੰ 3-1 ਨਾਲ ਹਰਾਇਆ ਸੀ। ਹੁਣ ਦੋਵੇਂ ਟੀਮਾਂ ਇੱਕ ਵਾਰ ਫਿਰ ਵੱਡੇ ਮੰਚ ‘ਤੇ ਆਹਮੋ-ਸਾਹਮਣੇ ਹੋਣਗੀਆਂ।

ਇੰਗਲੈਂਡ (England) ਅਤੇ ਅਰਜਨਟੀਨਾ (Argentina) ਦਾ ਵਿਸ਼ਵ ਕੱਪ ਇਤਿਹਾਸ ਕਾਫ਼ੀ ਪੁਰਾਣਾ ਹੈ। ਦੋਵੇਂ ਟੀਮਾਂ ਟੂਰਨਾਮੈਂਟ ਵਿੱਚ ਪੰਜ ਵਾਰ ਇੱਕ-ਦੂਜੇ ਨਾਲ ਖੇਡ ਚੁੱਕੀਆਂ ਹਨ। ਇਨ੍ਹਾਂ ਮੁਕਾਬਲਿਆਂ ਵਿੱਚ ਇੰਗਲੈਂਡ ਨੇ ਤਿੰਨ ਜਿੱਤਾਂ ਦਰਜ ਕੀਤੀਆਂ ਹਨ, ਜਦਕਿ ਅਰਜਨਟੀਨਾ ਨੇ ਦੋ ਵਾਰ ਜਿੱਤ ਹਾਸਲ ਕੀਤੀ ਹੈ।

ਹੁਣ ਫੁੱਟਬਾਲ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਇਨ੍ਹਾਂ ਦੋਵੇਂ ਰੋਮਾਂਚਕ ਸੈਮੀਫਾਈਨਲ ਮੁਕਾਬਲਿਆਂ ‘ਤੇ ਹਨ, ਜਿੱਥੋਂ ਫਾਈਨਲ ਦੀ ਤਸਵੀਰ ਸਾਫ਼ ਹੋਵੇਗੀ।

FIFA World Cup 2026 Semifinal

Exit mobile version