Site icon Dainik Savera Punjab

ਫਾਸਟ ਐਂਡ ਫਿਊਰੀਅਸ ਫੈਨਜ਼ ਲਈ ਖੁਸ਼ਖਬਰੀ 2028 ‘ਚ ਆ ਰਹੀ ਨਵੀਂ ਫਿਲਮ

fast-forever-new-fast

fast-forever-new-fast

ਨੈਸ਼ਨਲ ਡੈਸਕ: ਲਾਸ ਐਂਜਲਸ ਤੋਂ ਫਾਸਟ ਐਂਡ ਫਿਊਰੀਅਸ ਫ੍ਰੈਂਚਾਈਜ਼ੀ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਸਾਹਮਣੇ ਆਈ ਹੈ। ਯੂਨੀਵਰਸਲ ਪਿਕਚਰਜ਼ ਨੇ ਐਲਾਨ ਕੀਤਾ ਹੈ ਕਿ ਸੀਰੀਜ਼ ਦੀ ਅਗਲੀ ਫਿਲਮ ‘ਫਾਸਟ ਫੋਰਏਵਰ’ ਨਾਂਅ ਨਾਲ 17 ਮਾਰਚ 2028 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤੀ ਜਾਵੇਗੀ।

ਦਿੱਲੀ-ਦੇਹਰਾਦੂਨ ਹਾਈਵੇ ‘ਤੇ ਕੋਹਰੇ ਨੇ ਮਚਾਇਆ ਕਹਿਰ ਛੇ ਤੋਂ ਵੱਧ ਵਾਹਨ ਟਕਰਾਏ

ਇਹ ਫਿਲਮ 2023 ਵਿੱਚ ਆਈ ‘ਫਾਸਟ ਐਕਸ’ ਤੋਂ ਬਾਅਦ ਦੀ ਅਗਲੀ ਕੜੀ ਹੋਵੇਗੀ ਜਿਸ ਦਾ ਨਿਰਦੇਸ਼ਨ ਲੂਈ ਲੇਟੇਰੀਅਰ ਨੇ ਕੀਤਾ ਸੀ। ਫਿਲਮ ਦੇ ਮੁੱਖ ਕਿਰਦਾਰ ਡੋਮਿਨਿਕ ਟੋਰੇਟੋ ਦੀ ਭੂਮਿਕਾ ਨਿਭਾ ਰਹੇ ਅਦਾਕਾਰ ਵਿਨ ਡੀਜ਼ਲ ਨੇ ਇਹ ਜਾਣਕਾਰੀ ਆਪਣੇ ਇੰਸਟਾਗ੍ਰਾਮ ਰਾਹੀਂ ਸਾਂਝੀ ਕੀਤੀ।

ਉਨ੍ਹਾਂ ਆਪਣੇ ਦੋਸਤ ਅਤੇ ਅਕਾਲ ਚਲਾਣ ਵਾਲੇ ਸਹਿ-ਅਦਾਕਾਰ ਪੌਲ ਵਾਕਰ ਨਾਲ ਇੱਕ ਤਸਵੀਰ ਵੀ ਸਾਂਝੀ ਕੀਤੀ ਜੋ ਫਿਲਮਾਂ ਵਿੱਚ ਬ੍ਰਾਇਨ ਓ’ਕੋਨਰ ਦੀ ਭੂਮਿਕਾ ਨਿਭਾਉਂਦੇ ਸਨ। ਪੌਲ ਵਾਕਰ ਦੀ 2013 ਵਿੱਚ ਮੌਤ ਹੋ ਗਈ ਸੀ ਜਦੋਂ ‘ਫਿਊਰੀਅਸ 7’ ਦੀ ਸ਼ੂਟਿੰਗ ਚੱਲ ਰਹੀ ਸੀ।

ਜੋਧਪੁਰ ‘ਚ ਨੌਜਵਾਨ ਦੇ ਅਗਵਾ ਮਾਮਲੇ ‘ਚ ਦੋ ਪੁਲਿਸ ਮੁਲਾਜ਼ਮ ਸਸਪੈਂਡ

ਤਸਵੀਰ ਦੇ ਨਾਲ ਵਿਨ ਡੀਜ਼ਲ ਨੇ ਲਿਖਿਆ ਕਿ “ਇਹ ਰਸਤਾ ਸੌਖਾ ਨਹੀਂ ਸੀ ਪਰ ਇਹ ਸਾਡਾ ਸੀ। ਇਹ ਸਾਡੀ ਪਹਚਾਣ ਬਣ ਗਿਆ ਹੈ ਅਤੇ ਹੁਣ ਇਹ ਸਾਡੀ ਵਿਰਾਸਤ ਹੈ ਜੋ ਸਦਾ ਲਈ ਰਹੇਗੀ। 17 ਮਾਰਚ 2028 ਫਾਸਟ ਫੋਰਏਵਰ।”

ਫਿਲਮ ਦੀ ਘੋਸ਼ਣਾ ਨਾਲ ਫੈਨਜ਼ ਵਿੱਚ ਉਤਸ਼ਾਹ ਦੀ ਲਹਿਰ ਦੌੜ ਗਈ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਫਿਲਮ ਵੀ ਪਿਛਲੀਆਂ ਫਿਲਮਾਂ ਵਾਂਗੇ ਬਾਕਮਾਲ ਐਕਸ਼ਨ ਅਤੇ ਭਾਵਨਾਵਾਂ ਨਾਲ ਭਰਪੂਰ ਹੋਵੇਗੀ।

fast-forever-new-fast
Exit mobile version