skip to content

Dainik Savera Times Logo

26 ਅਤੇ 27 ਸਤੰਬਰ ਪੀਏਯੂ ਲੁਧਿਆਣਾ ਵਿੱਚ ਲੱਗੇਗਾ ਕਿਸਾਨ ਮੇਲਾ 

7 months पहले

26 ਅਤੇ 27 ਸਤੰਬਰ ਪੀਏਯੂ ਲੁਧਿਆਣਾ ਵਿੱਚ ਲੱਗੇਗਾ ਕਿਸਾਨ ਮੇਲਾ 

ਪੰਜਾਬ ਡੈਸਕ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਕਿਸਾਨ ਮੇਲਾ 26 ਅਤੇ 27 ਸਤੰਬਰ ਲੱਗਣ ਜਾ ਰਿਹਾ ਹੈ। ਇਸ ਮੇਲੇ ਦੇ ਵਿੱਚ ਇਸ ਵਾਰ ਨਵੀਂ ਕਣਕ ਦੀ ਕਿਸਮ ਵੀ ਕਿਸਾਨਾਂ ਨੂੰ ਦਿੱਤੀ ਜਾਵੇਗੀ ਜੋ ਕਿ ਮੇਲੇ ਦਾ ਖਿੱਚ ਦਾ ਕੇਂਦਰ ਰਹੇਗੀ। ਇਸ ਦਾ ਝਾੜ ਪਹਿਲੀ ਕਿਸਮਾਂ ਨਾਲੋ ਪ੍ਰਤੀ ਕਿਲਾ ਅੱਧਾ ਕੁਇੰਟਲ ਜਿਆਦਾ ਹੈ ਇਸ ਸਬੰਧੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰ ਡਾਕਟਰ ਮੱਖਣ ਸਿੰਘ ਭੁੱਲਰ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਇਸ ਵਾਰ ਵਿਸ਼ੇਸ਼ ਤੌਰ ਤੇ ਕਿਸਾਨਾਂ ਦੀ ਮਿੱਟੀ ਦੀ ਵੀ ਜਾਂਚ ਕਰਵਾਈ ਜਾਵੇਗੀ।

ਇਸ ਤੋਂ ਇਲਾਵਾ ਕਿਸਾਨ ਆਪਣੀ ਫਸਲ ਸਬੰਧੀ ਜਾਣਕਾਰੀ ਲੈ ਸਕਣਗੇ ਖਾਸ ਕਰਕੇ ਜਿਨਾਂ ਕਿਸਾਨਾਂ ਦੀ ਫਸਲ ਹੜ ਕਰਕੇ ਖਰਾਬ ਹੋਈ ਹੈ ਉਹ ਵੀ ਜਾਣਕਾਰੀ ਮਾਹਰ ਡਾਕਟਰਾਂ ਤੋਂ ਲੈ ਸਕਣਗੇ। 300 ਤੋਂ ਵੱਧ ਸਟਾਲ ਇਸ ਮੇਲੇ ਦੇ ਵਿੱਚ ਲੱਗਣਗੇ। ਇਸ ਵਾਰ ਮੇਲੇ ਦੇ ਵਿੱਚ ਵਿਸ਼ੇਸ਼ ਤੌਰ ਤੇ ਬਿਨਾਂ ਡਰਾਈਵਰ ਚੱਲਣ ਵਾਲਾ ਟਰੈਕਟਰ ਅਤੇ ਰਿਮੋਟ ਦੇ ਨਾਲ ਚੱਲਣ ਵਾਲਾ ਟਰਾਂਸਪਲਾਂਟਰ ਦਾ ਵੀ ਲਾਈਵ ਡੈਮੋ ਕਿਸਾਨਾਂ ਨੂੰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਵਿੱਚ ਨਵੀਆਂ ਮਸ਼ੀਨਰੀਆਂ ਨਵੀਆਂ ਬੀਜਾਂ ਬਾਰੇ ਵੀ ਜਾਣਕਾਰੀ ਕਿਸਾਨ ਲੈ ਸਕਣਗੇ ਕਿਸਾਨਾਂ ਲਈ ਬੀਜ ਦਾ ਪ੍ਰਬੰਧ ਵੀ ਯੂਨੀਵਰਸਿਟੀ ਦੇ ਵਿੱਚ ਕੀਤਾ ਗਿਆ ਹੈ। ਨਵੀਆਂ ਕਣਕ ਦੀਆਂ ਕਿਸਮਾਂ ਦਾ ਕਿਸਾਨ ਬੀਜ ਇਥੋਂ ਹਾਸਲ ਕਰ ਸਕਣਗੇ।

खबरें और भी हैं...

Copyright © 2026 Dainik Savera Times. All rights reserved.