Site icon Dainik Savera Punjab

Faridkot : ਗੈਸ ਸਿਲੰਡਰ ਫਟਣ ਕਾਰਨ ਡਿੱਗੀ ਘਰ ਦੀ ਛੱਤ, ਸਾਰਾ ਸਮਾਨ ਸੜ ਕੇ ਹੋਇਆ ਸੁਆਹ, ਜਾਨੀ ਨੁਕਸਾਨ ਤੋਂ ਬਚਾਅ

Faridkot News : ਫ਼ਰੀਦਕੋਟ ਦੇ ਪਿੰਡ ਬੁਰਜ ਮਸਤਾਂ ਵਿੱਚ ਅੱਜ ਸਵੇਰੇ ਇੱਕ ਘਰ ਵਿੱਚ ਗੈਸ ਸਿਲੰਡਰ ਫਟਣ ਨਾਲ ਘਰ ਨੂੰ ਅੱਗ ਲੱਗ ਗਈ। ਜਿਸ ‘ਤੇ ਚਲਦੇ ਘਰ ‘ਚ ਰੱਖਿਆ ਹੋਇਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਇਥੋਂ ਤੱਕ ਕਿ ਘਰ ਦੀਆਂ ਛੱਤਾਂ ਤੱਕ ਡਿੱਗ ਗਈਆਂ ਅਤੇ ਦੀਵਾਰਾਂ ਵਿੱਚ ਵੱਡੀਆਂ ਵੱਡੀਆਂ ਤਰੇੜਾਂ ਆ ਗਈਆਂ। ਮੌਕੇ ‘ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਪੁੱਜੀਆਂ ਪਰ ਤਦ ਤੱਕ ਪੂਰਾ ਘਰ ਸੜ ਕੇ ਸੁਆਹ ਹੋ ਚੁੱਕਾ ਸੀ।

ਰਿਟਾਇਰਮੈਂਟ ਤੋਂ ਬਾਅਦ Arijit Singh ਦਾ ਪਹਿਲਾ ਸਿੰਗਲ ਰਿਲੀਜ਼, YouTube ‘ਤੇ ਮਿਲੇ 1.5 ਮਿਲੀਅਨ ਵਿਊਜ਼

ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਸਵੇਰੇ ਸਾਢੇ ਸੱਤ ਵਜੇ ਦੇ ਕਰੀਬ ਦੀ ਘਟਨਾ ਹੈ। ਜਦੋਂ ਪਤਾ ਲੱਗਾ ਕਿ ਪਿੰਡ ਦੇ ਇਸ ਘਰ ਵਿੱਚ ਅੱਗ ਲੱਗ ਗਈ ਜੋ ਕਿ ਘਰ ਵਿੱਚ ਰੱਖੇ ਹੋਏ ਗੈਸ ਸਿਲੰਡਰ ਫਟਨ ਕਰਨ ਲੱਗੀ ਅਤੇ ਇਸ ਦੇ ਚਲਦੇ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਹਾਲਾਂਕਿ ਬੱਚਤ ਇਹ ਰਹੀ ਕਿ ਮੌਕੇ ਤੋਂ ਘਰ ਵਾਲੇ ਭੱਜ ਕੇ ਬਾਹਰ ਨਿਕਲ ਆਏ। ਜਿਸ ਕਰਕੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

Mumbai : ਮੁਲੁੰਡ ਵਿੱਚ ਮੈਟਰੋ ਪਿੱਲਰ ਦਾ ਇੱਕ ਹਿੱਸਾ ਡਿੱਗਣ ਕਾਰਨ ਕਈ ਵਾਹਨ ਆਏ ਲਪੇਟ ‘ਚ, ਚਾਰ ਜ਼ਖਮੀ

ਉਹਨਾਂ ਦੱਸਿਆ ਕਿ ਪਰਿਵਾਰ ਬੇਹਦ ਗਰੀਬ ਹੈ ਅਤੇ ਉਹਨਾਂ ਨੇ ਆਪਣੇ ਬੱਚੀ ਦੇ ਵਿਆਹ ਲਈ ਕੁਝ ਸਮਾਨ ਜੋੜਿਆ ਹੋਇਆ ਸੀ, ਜੋ ਉਹ ਵੀ ਸੜ ਕੇ ਸਵਾਹ ਹੋ ਗਿਆ। ਉਹਨਾਂ ਨੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ। ਓਧਰ ਮੌਕੇ ‘ਤੇ ਫਰੀਦਕੋਟ ਦੇ ਵਿਧਾਇਕ ਗੁਰਦਿਤ ਸਿੰਘ ਵੀ ਘਟਨਾ ਵਾਲੀ ਜਗ੍ਹਾ ‘ਤੇ ਪੁੱਜੇ ,ਜਿਨਾਂ ਨੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ ਅਤੇ ਉਨਾਂ ਨੂੰ ਸਰਕਾਰ ਵੱਲੋਂ ਹਰ ਤਰ੍ਹਾਂ ਦੀ ਸੰਭਵ ਮਦਦ ਦੇਣ ਦੀ ਗੱਲ ਕਹੀ। ਮੌਕੇ ‘ਤੇ ਪੁੱਜੀ ਪੁਲਿਸ ਟੀਮ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ।

Exit mobile version