ਮੋਹਾਲੀ: ਪੰਜਾਬੀ ਸੰਗੀਤ ਜਗਤ ‘ਚ ਚਿੰਤਾ ਦੀ ਲਹਿਰ: ਮਸ਼ਹੂਰ ਗਾਇਕ ਰਾਜਵੀਰ ਜਵੰਦਾ ਦੀ ਸਿਹਤ ‘ਚ ਅਜੇ ਵੀ ਕੋਈ ਸੁਧਾਰ ਨਹੀਂ ਆਇਆ। ਉਹ ਪਿਛਲੇ ਨੌਂ ਦਿਨਾਂ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਦਾਖਲ ਹਨ ਅਤੇ ਹਾਲਤ ਨਾਜ਼ੁਕ ਬਣੀ ਹੋਈ ਹੈ। ਸ਼ਨੀਵਾਰ ਨੂੰ ਹਸਪਤਾਲ ਵੱਲੋਂ ਮੈਡੀਕਲ ਬੁਲੇਟਿਨ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ।

UK ਦੇ PM ਸਟਾਰਮਰ ਦਾ ਪਹਿਲਾ ਭਾਰਤ ਦੌਰਾ: ਮੁੰਬਈ ‘ਚ ਹੋਵੇਗੀ ਰਣਨੀਤਕ ਗੱਲਬਾਤ

ਹਸਪਤਾਲ ਨੇ ਸਿਰਫ਼ ਇਨਾ ਹੀ ਕਿਹਾ ਕਿ ਉਨ੍ਹਾਂ ਦੀ ਸਿਹਤ ‘ਚ ਕੋਈ ਨਵਾਂ ਅਪਡੇਟ ਨਹੀਂ ਹੈ ਅਤੇ ਹਾਲਤ ਪਹਿਲਾਂ ਵਰਗੀ ਹੀ ਹੈ। ਰਾਜਵੀਰ ਦੇ ਪ੍ਰਸ਼ੰਸਕ ਅਤੇ ਸੰਗੀਤ ਪ੍ਰੇਮੀ ਉਨ੍ਹਾਂ ਦੀ ਸਿਹਤ ਲਈ ਦੁਆ ਕਰ ਰਹੇ ਹਨ। ਸੋਸ਼ਲ ਮੀਡੀਆ ‘ਤੇ #PrayForRajvirJawanda ਟ੍ਰੈਂਡ ਕਰ ਰਿਹਾ ਹੈ। ਸੰਗੀਤ ਉਦਯੋਗ ‘ਚ ਉਨ੍ਹਾਂ ਦੀ ਗੈਰਹਾਜ਼ਰੀ ਨੇ ਚਿੰਤਾ ਵਧਾ ਦਿੱਤੀ ਹੈ। ਸਭ ਦੀਆਂ ਨਜ਼ਰਾਂ ਹੁਣ ਅਗਲੇ ਮੈਡੀਕਲ ਅਪਡੇਟ ‘ਤੇ ਟਿਕੀਆਂ ਹਨ, ਜਿੱਥੇ ਉਮੀਦ ਕੀਤੀ ਜਾ ਰਹੀ ਹੈ ਕਿ ਜਵੰਦਾ ਦੀ ਹਾਲਤ ਵਿੱਚ ਜਲਦੀ ਸੁਧਾਰ ਆਵੇ।

ਬਿਹਾਰ ਚੋਣਾਂ ‘ਤੇ ਫੋਕਸ: ਅੱਜ 2 ਵਜੇ ਚੋਣ ਕਮਿਸ਼ਨ ਦੀ ਵੱਡੀ ਘੋਸ਼ਣਾ ਦੀ ਉਮੀਦ