ਕੋਲਕਾਤਾ ਨਿਊਜ਼ : ਪੱਛਮੀ ਬੰਗਾਲ ਦੀ ਸਿਆਸਤ ਵਿੱਚ ਵੱਡਾ ਹਲਚਲ ਉਸ ਵੇਲੇ ਮਚ ਗਿਆ ਜਦੋਂ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਤ੍ਰਿਣਮੂਲ ਕਾਂਗਰਸ (ਟੀਐਮਸੀ) ਨਾਲ ਜੁੜੇ ਤਿੰਨ ਬੈਂਕ ਖਾਤਿਆਂ ਨੂੰ ਫ੍ਰੀਜ਼ ਕਰ ਦਿੱਤਾ। ਇਨ੍ਹਾਂ ਖਾਤਿਆਂ ਵਿੱਚ ਕਰੀਬ ₹440 ਕਰੋੜ ਦੀ ਰਕਮ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇਹ ਕਾਰਵਾਈ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ (PMLA) ਤਹਿਤ ਕੀਤੀ ਗਈ ਹੈ।
ਈਡੀ ਦੇ ਅਨੁਸਾਰ ਜਾਂਚ ਦਾ ਕੇਂਦਰ ਚਾਰਟਰਡ ਜਹਾਜ਼ਾਂ ਅਤੇ ਹੈਲੀਕਾਪਟਰਾਂ ਦੀ ਖਰੀਦ ਨਾਲ ਜੁੜੇ ਵਿੱਤੀ ਲੈਣ-ਦੇਣ ਹਨ। ਏਜੰਸੀ ਦਾ ਦਾਅਵਾ ਹੈ ਕਿ 2023 ਤੋਂ 2026 ਦਰਮਿਆਨ ਟੀਐਮਸੀ ਨਾਲ ਜੁੜੇ ਖਾਤਿਆਂ ਤੋਂ ਵੱਡੀ ਰਕਮ ਕੇਅਰਵੈੱਲ ਐਵੀਏਸ਼ਨ ਅਤੇ ਹੋਰ ਕੰਪਨੀਆਂ ਨੂੰ ਭੇਜੀ ਗਈ, ਜਿਸ ਵਿੱਚੋਂ ਲਗਭਗ ₹112 ਕਰੋੜ ਜਹਾਜ਼ ਅਤੇ ਹੈਲੀਕਾਪਟਰ ਖਰੀਦਣ ‘ਤੇ ਖਰਚ ਕੀਤੇ ਗਏ।
2026 ਦੇ ਗ੍ਰਹਿਣਾਂ ਦੀਆਂ ਤਾਰੀਖਾਂ ਆਈਆਂ ਸਾਹਮਣੇ, ਜਾਣੋ ਭਾਰਤ ‘ਚ ਕਦੋਂ ਦੇਖ ਸਕੋਗੇ ਨਜ਼ਾਰਾ
ਈਡੀ ਨੂੰ ਸ਼ੱਕ ਹੈ ਕਿ ਕਈ ਕੰਪਨੀਆਂ ਅਤੇ ਵਿੱਤੀ ਚੈਨਲਾਂ ਰਾਹੀਂ ਫੰਡਾਂ ਦੇ ਅਸਲ ਸਰੋਤ ਅਤੇ ਲਾਭਪਾਤਰੀਆਂ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ। ਇਸੇ ਕਰਕੇ ਸੰਬੰਧਿਤ ਖਾਤਿਆਂ ਨੂੰ ਫ੍ਰੀਜ਼ ਕਰਕੇ ਵਿਸਥਾਰਪੂਰਵਕ ਜਾਂਚ ਸ਼ੁਰੂ ਕੀਤੀ ਗਈ ਹੈ।
ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਟੀਐਮਸੀ ਦੇ ਕੁਝ ਬਾਗੀ ਵਿਧਾਇਕਾਂ ਨੇ ਪਾਰਟੀ ਫੰਡਾਂ ਦੀ ਜਾਂਚ ਦੀ ਮੰਗ ਕੀਤੀ। ਮਾਮਲਾ ਇਸ ਸਮੇਂ ਅਦਾਲਤ ਵਿੱਚ ਵਿਚਾਰ ਅਧੀਨ ਹੈ।
ਭਾਰਤ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ 17 ਜੁਲਾਈ ਤੋਂ ਦੌੜੇਗੀ, ਰੇਲਵੇ ਦੇ ਹਰੇ ਭਵਿੱਖ ਵੱਲ ਵੱਡਾ ਕਦਮ

