Site icon Dainik Savera Punjab

4.1 ਤੀਬਰਤਾ ਦੇ ‘ਭੂਚਾਲ’ ਨਾਲ ਹਿੱਲੀ ਧਰਤੀ ! 60 ਕਿਲੋਮੀਟਰ ਹੇਠਾਂ ਸੀ ਕੇਂਦਰ

EarthQuake News : ਤਿੱਬਤ (Tibet) ‘ਚ ਸ਼ੁੱਕਰਵਾਰ ਦੇਰ ਸ਼ਾਮ 4.1 ਤੀਬਰਤਾ ਦਾ ਭੂਚਾਲ ਆਇਆ। ਇਹ ਭੂਚਾਲ ਜ਼ਮੀਨ ਤੋਂ 60 ਕਿਲੋਮੀਟਰ ਦੀ ਡੂੰਘਾਈ ‘ਤੇ ਦਰਜ ਕੀਤਾ ਗਿਆ। ਦੱਸ ਦੇਈਏ ਕਿ ਇਸ ਬਾਰੇ ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ (NCS) ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਤਿੱਬਤ (Tibet) ‘ਚ 11 ਨਵੰਬਰ ਨੂੰ ਵੀ 3.8 ਤੀਬਰਤਾ ਦਾ ਭੂਚਾਲ ਆਇਆ ਸੀ, ਪਰ ਉਹ ਸਿਰਫ਼ 10 ਕਿਲੋਮੀਟਰ ਦੀ ਡੂੰਘਾਈ ‘ਤੇ ਸੀ। ਮਾਹਿਰਾਂ ਮੁਤਾਬਕ, ਘੱਟ ਡੂੰਘਾਈ ਵਾਲੇ ਭੂਚਾਲ ਸਭ ਤੋਂ ਖ਼ਤਰਨਾਕ ਮੰਨੇ ਜਾਂਦੇ ਹਨ, ਕਿਉਂਕਿ ਇਨ੍ਹਾਂ ਦੇ ਝਟਕੇ ਜ਼ਮੀਨ ਦੀ ਸਤ੍ਹਾ ਤੱਕ ਜ਼ੋਰਦਾਰ ਤਰੀਕੇ ਨਾਲ ਪਹੁੰਚਦੇ ਹਨ ਅਤੇ ਜ਼ਿਆਦਾ ਨੁਕਸਾਨ ਕਰਦੇ ਹਨ।

ਅੱਜ ਦਾ ਹੁਕਮਨਾਮਾ ਸ਼੍ਰੀ ਹਰਿਮੰਦਰ ਸਾਹਿਬ (15-11-2025) ਅੰਮ੍ਰਿਤਸਰ

ਤਿੱਬਤ (Tibet) ਦੁਨੀਆ ਦੇ ਸਭ ਤੋਂ ਵੱਧ ਸਰਗਰਮ ਭੂਚਾਲ ਵਾਲੇ ਖੇਤਰਾਂ ‘ਚੋਂ ਇੱਕ ਹੈ। ਇਸਦਾ ਮੁੱਖ ਕਾਰਨ ਹੈ ਟੈਕਟੋਨਿਕ ਪਲੇਟਾਂ (tectonic plates) ਦੀ ਟੱਕਰ। ਭਾਰਤ ਦੀ ਟੈਕਟੋਨਿਕ ਪਲੇਟ ਲਗਾਤਾਰ ਉੱਤਰ (North) ਵੱਲ ਵਧ ਰਹੀ ਹੈ ਅਤੇ ਯੂਰੇਸ਼ੀਅਨ ਪਲੇਟ (Eurasian Plate) ਨਾਲ ਟਕਰਾ ਰਹੀ ਹੈ।

Exit mobile version