
ਚੰਡੀਗੜ:ਪੰਜਾਬ ਪੁਲਿਸ ਦੇ ਡੀਐਸਪੀ ਬਿਕਰਮਜੀਤ ਸਿੰਘ ਬਰਾੜ ਗੈਂਗਸਟਰਾਂ ਦੇ ਐਨਕਾਊਂਟਰ ਕਰਨ ਲਈ ਜਾਣੇ ਜਾਂਦੇ ਹਨ । ਉਹਨਾਂ ਕਈ ਨੇ ਨਾਮੀ ਗੈਂਗਸਟਰ ਜਿਨ੍ਹਾਂ ਵਿੱਕੀ ਗੌਂਡਰ ਦਾ ਨਾਮ ਵਿਸ਼ੇਸ਼ ਹੈ । ਕਈ ਹੋਰ ਗੈਂਗਸਟਰਾਂ ਦੇ ਐਨਕਾਊਂਟਰ ਕੀਤੇ ਹਨ। ਜਿਸ ਕਾਰਨ ਉਹ ਹਮੇਸ਼ਾ ਸੁਰਖੀਆਂ ਵਿੱਚ ਰਹਿੰਦੇ ਹਨ ਅਤੇ ਨਾਲ ਹੀ ਉਹਨਾਂ ਦਾ ਨਾਮ ਗੈਂਗਸਟਰਾਂ ਦੀ ਲਿਸਟ ਤੇ ਪਹਿਲੇ ਨੰਬਰ ‘ਤੇ ਰਹਿੰਦਾ ਹੈ । ਗੈਂਗਸਟਰਾਂ ਵੱਲੋਂ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਦੀਆਂ ਰਹਿੰਦੀਆੰ ਹਨ।
ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਸੋਸ਼ਲ ਮੀਡੀਆ ‘ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਗੈਂਗਸਟਰਾਂ ਵੱਲੋਂ ਡੀਐਸਪੀ ਬਰਾੜ ਨੂੰ ਧਮਕੀ ਗਿੱਤੀ ਜਾ ਰਹੀ ਹੈ ਕਿ ਉਹ ਡੀਐਸਪੀ ਕੋਲੋ ਵਿੱਕੀ ਗੌਂਡਰ ਅਤੇ ਹੋਰ ਗੈਂਗਸਟਰਾਂ ਦੇ ਐਨਕਾਊਂਟਰ ਦਾ ਬਦਲਾ ਲੈਣਗੇ । ਸ਼ੋਸ਼ਲ ਮੀਡੀਆ ਤੇ ਇਹ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਮਿਲੀ ਜਾਣਕਾਰੀ ਅਨੁਸਾਰ ਡੀਐੱਸਪੀ ਨੂੰ ਧਮਕੀ ਦੇਣ ਵਾਲੇ ਗੈਂਗਸਟਰ ਦੇ ਤਾਰ ਘਣਸ਼ਿਆਮਪੁਰੀਆ ਗੈਂਗ ਨਾਲ ਜੁੜੇ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ । ਡੀਐਸਪੀ ਬਰਾੜ ਨੂੰ ਪਹਿਲਾਂ ਵੀ ਕਈ ਵਾਰ ਗੈਂਗਸਟਰਾਂ ਤੋਂ ਧਮਕੀਆਂ ਮਿਲੀਆਂ ਹਨ। ਗੈਂਗਸਟਰਾਂ ਵੱਲੋਂ ਵੀਡੀਓ ਵਿੱਚ, ਡੀਐਸਪੀ ਬਰਾੜ ਨੂੰ ਕਿਹਾ ਜਾ ਰਿਹਾ ਕਿ ਗੈਂਗਸਟਰ ਨੇ ਕਿਹਾ ਕਿ ਉਹ ਜਲਦੀ ਹੀ ਆਪਣੇ ਭਰਾ ਵਿੱਕੀ ਗੌਂਡਰ ਦਾ ਬਦਲਾ ਲੈਣ ਲਈ ਪੰਜਾਬ ਆਵੇਗਾ। ਇਸ ਦੇ ਨਾਲ ਹੀ ਗੈਂਗਸਟਰ ਨੇ ਡੀਐਸਪੀ ‘ਤੇ ਦੋਸ਼ ਲਗਾਇਆ ਕਿ ਉਸਨੇ ਬਹੁਤ ਸਾਰੇ ਗੈਂਗਸਟਰਾਂ ਦੇ ਝੂਠੇ ਐਨਕਾਊਂਟਰ ਵੀ ਕੀਤੇ ਹਨ, ਇਸ ਤੋਂ ਇਲਾਵਾ ਸਿੰਗਰ ਸਿੱਧੂ ਮੂਸੇਵਾਲਾ ਦੇ ਕਾਤਲ ਗੋਲਡੀ ਬਰਾੜ ਨਾਲ ਡੀਐੱਸ ਬਰਾੜ ਦੀ ਕਾਲ ਰਿਕਾਡਿੰਗ ਵਾਇਰਲ ਹੋਈ ਸੀ, ਜਿਸ ਵਿੱਚ ਬਰਾੜ ਨੇ ਕਿਹਾ ਸੀ ਕਿ ਉਹ ਗੈਂਗਸਟਰਾਂ ਵਿਰੁੱਧ ਬਿਨਾਂ ਕਿਸੇ ਡਰ ਦੇ ਕਾਰਵਾਈ ਜਾਰੀ ਰੱਖਣਗੇ । ਇੰਨ੍ਹਾਂ ਧਮਕੀਆ ਦੀ ਪਰਵਾਹ ਕੀਤੇ ਬਿਨਾਂ ਉਹ ਆਪਣੀ ਸੇਵਾ ਕਰਦੇ ਰਹਿਣਗੇ।