ਨੈਸ਼ਨਲ ਡੈਸਕ: ਬਾਗਪਤ ਜ਼ਿਲ੍ਹੇ ਦੇ ਖੇਕੜਾ ਥਾਣਾ ਖੇਤਰ ਦੇ ਰਟੌਲ ਪਿੰਡ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਨੌਜਵਾਨ ਵਿਆਹਿਤ ਔਰਤ ਨੇ ਆਪਣੇ ਸਸੁਰਾਲੀਆਂ ਉੱਤੇ ਗੰਭੀਰ ਦੋਸ਼ ਲਗਾਏ ਹਨ। ਪੀੜਤ ਔਰਤ ਪੁਸ਼ਪਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸਦੇ ਪਤੀ ਜਿਤਿੰਦਰ ਕੁਮਾਰ ਸਾਸ ਰਾਜਵਤੀ ਸਸੁਰ ਸੁੰਦਰਪਾਲ ਅਤੇ ਨਣਦ ਰੀਨਾ ਨੇ ਦਹੇਜ ਦੀ ਲਾਲਚ ਵਿਚ ਉਸਨੂੰ ਨਾ ਸਿਰਫ਼ ਤੰਗ ਕੀਤਾ ਸਗੋਂ ਉਸਦੇ ਨਿੱਜੀ ਕਮਰੇ ਵਿੱਚ ਲੁਕਵੇਂ ਕੈਮਰੇ ਲਗਵਾ ਕੇ ਉਸਦੀ ਨਿੱਜਤਾ ਦੀ ਉਲੰਘਣਾ ਵੀ ਕੀਤੀ। ਤਾਂ ਜੋ ਉਸ ਦੇ ਉੱਤੇ ਕੜੀ ਨਜ਼ਰ ਰੱਖ ਸਕੇ।
ਪੁਸ਼ਪਾ ਦਾ ਵਿਆਹ ਕਰਾਵਲਨਗਰ ਦੇ ਰੋਸ਼ਨ ਵਿਹਾਰ ਵਿੱਚ ਹੋਈਆਂ ਸੀ। ਵਿਆਹ ਸਮੇਂ ਲੜਕੀ ਦੇ ਪਰਿਵਾਰ ਨੇ ਇੱਕ ਕਾਰ ਅਤੇ ਲਗਭਗ 25 ਲੱਖ ਰੁਪਏ ਦੇ ਗਹਿਣੇ ਸਮਾਨ ਅਤੇ ਨਕਦ ਦਿੱਤੇ ਸਨ ਪਰ ਵਿਆਹ ਤੋਂ ਕੁਝ ਮਹੀਨੇ ਬਾਅਦ ਹੀ ਉਸਨੂੰ ਦਹੇਜ ਲਈ ਤੰਗ ਕੀਤਾ ਜਾਣ ਲੱਗਾ। ਪੁਸ਼ਪਾ ਨੇ ਦੱਸਿਆ ਕਿ ਉਸਨੇ ਆਪਣੇ ਮਾਇਕੇ ਤੋਂ 5 ਲੱਖ ਰੁਪਏ ਲਿਆ ਕੇ ਵੀ ਦਿੱਤੇ ਪਰ ਸਸੁਰਾਲੀ ਪੱਖ ਵੱਲੋਂ ਦਸ ਲੱਖ ਹੋਰ ਦੀ ਮੰਗ ਕੀਤੀ ਗਈ। ਸਸੁਰਾਲ ਵਾਲਿਆ ਨੇ ਤਾਂ ਹੱਦ ਹੀ ਪਾਰ ਕਰ ਦਿੱਤੀ ਜਦੋ ਉਸ ਤੋ ਲੁਕਾ ਕੇ ਕੈਮਰਾ ਰਾਹੀ ਉਸ ਉੱਤੇ ਨਿੱਗਾ੍ ਰੱਖੀ ਜਾਣ ਲਗੀ। ਇਹ ਵਿਆਹੀ ਔਰਤ ਲਈ ਚਲਣ ਛੱਡੋ ਇੱਧਰ ਉੱਧਰ ਵੀ ਦੇਖਣਾ ਗੁਣ੍ਹਾ ਹੋ ਗਿਆ ਹੋਵੇ।
ਚਾਹ, ਕਾਫੀ ਦੀ ਆਦਤ ਛੋਟੇ ਬੱਚਿਆਂ ਲਈ ਘਾਤਕ ਸਾਬਤ ਹੋ ਸਕਦੀ ਹੈ ਮਾਪੇ ਰਹਿਣ ਸਾਵਧਾਨ
ਇਸ ਦੌਰਾਨ ਉਸਦੇ ਸਸੁਰਾਲੀਆਂ ਨੇ ਉਸਦੇ ਕਮਰੇ ਵਿੱਚ ਲੁਕਵੇਂ ਕੈਮਰੇ ਲਗਵਾ ਦਿੱਤੇ ਤਾਂ ਜੋ ਉਸਦੀ ਨਿੱਜੀ ਜ਼ਿੰਦਗੀ ਦੀ ਵੀਡੀਓ ਬਣਾਕੇ ਉਸਨੂੰ ਬਲੈਕਮੇਲ ਕਰ ਸਕਣ। ਜਦੋਂ ਪੁਸ਼ਪਾ ਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਤਾਂ ਉਸਨੇ ਤੁਰੰਤ ਪੁਲਿਸ ਨੂੰ ਸਾਰੀ ਘਟਨਾ ਦੱਸ ਕੇ ਆਪਣੇ ਪਤੀ ਅਤੇ ਸਸੁਰਾਲੀਆਂ ਖਿਲਾਫ ਕੇਸ ਦਰਜ ਕਰਵਾ ਦਿੱਤਾ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਜਾਰੀ ਹੈ।
ਇਹ ਮਾਮਲਾ ਨਾ ਸਿਰਫ਼ ਦਹੇਜ ਦੀ ਲਾਲਚ ਦੀ ਭਿਆਨਕ ਤਸਵੀਰ ਪੇਸ਼ ਕਰਦਾ ਹੈ ਸਗੋਂ ਨਾਰੀ ਸੁਰੱਖਿਆ ਅਤੇ ਨਿੱਜਤਾ ਦੇ ਹੱਕਾਂ ਉੱਤੇ ਵੀ ਵੱਡਾ ਸਵਾਲ ਖੜਾ ਕਰਦਾ ਹੈ।

