Site icon Dainik Savera Punjab

ਤਿਰੂਪਤੀ ‘ਚ VIP ਦਰਸ਼ਨ ਲਈ ਦਾਨੀਆਂ ਦੀ ਭੀੜ, ਇੱਕ ਦਿਨ ‘ਚ ਆਏ ₹97 ਕਰੋੜ; ਨਵੀਂ ਨੀਤੀ ਤੋਂ ਪਹਿਲਾਂ ਬਣਿਆ ਰਿਕਾਰਡ

Donors flock to Tirupati for VIP darshan, ₹97 crore in a day; Record set before new policy

ਧਾਰਮਿਕ ਡੈਸਕ: ਦੁਨੀਆ ਦੇ ਸਭ ਤੋਂ ਅਮੀਰ ਮੰਦਰਾਂ ਵਿੱਚੋਂ ਇੱਕ ਤਿਰੂਪਤੀ ਬਾਲਾਜੀ ਮੰਦਰ ਨੇ ਇੱਕ ਹੀ ਦਿਨ ਵਿੱਚ ਕਰੀਬ ₹96.98 ਕਰੋੜ ਦਾ ਦਾਨ ਪ੍ਰਾਪਤ ਕਰਕੇ ਨਵਾਂ ਰਿਕਾਰਡ ਬਣਾਇਆ। ਮੰਦਰ ਪ੍ਰਬੰਧਨ ਦੀ ਨਵੀਂ ਨੀਤੀ ਲਾਗੂ ਹੋਣ ਤੋਂ ਠੀਕ ਪਹਿਲਾਂ ਹਜ਼ਾਰਾਂ ਦਾਨੀਆਂ ਨੇ ਵੱਡੀ ਰਕਮ ਭੇਟ ਕੀਤੀ ਤਾਂ ਜੋ ਉਨ੍ਹਾਂ ਨੂੰ ਪੁਰਾਣੀ ਨੀਤੀ ਤਹਿਤ ਮਿਲਣ ਵਾਲੀਆਂ VIP ਦਰਸ਼ਨ ਅਤੇ ਹੋਰ ਵਿਸ਼ੇਸ਼ ਸਹੂਲਤਾਂ ਦਾ ਲਾਭ ਮਿਲ ਸਕੇ।

ਅੰਕੜਿਆਂ ਮੁਤਾਬਕ, ਸਿਰਫ਼ 24 ਘੰਟਿਆਂ ਵਿੱਚ 2,460 ਦਾਨੀਆਂ ਨੇ ਦਾਨ ਕੀਤਾ, ਜਿਨ੍ਹਾਂ ਵਿੱਚ ਦੋ ਸ਼ਰਧਾਲੂਆਂ ਨੇ ₹1 ਕਰੋੜ ਤੋਂ ਵੱਧ ਦੀ ਰਕਮ ਭੇਟ ਕੀਤੀ। ਪਹਿਲਾਂ ਵੱਡੇ ਦਾਨ ਕਰਨ ਵਾਲਿਆਂ ਨੂੰ ਜੀਵਨ ਭਰ ਲਈ VIP ਦਰਸ਼ਨ, ਰਿਹਾਇਸ਼ ਅਤੇ ਹੋਰ ਵਿਸ਼ੇਸ਼ ਅਧਿਕਾਰ ਮਿਲਦੇ ਸਨ, ਪਰ ਹੁਣ ਨਵੀਂ ਨੀਤੀ ਅਨੁਸਾਰ ਇਹ ਸਹੂਲਤਾਂ 20 ਸਾਲ (ਵਿਅਕਤੀਗਤ ਦਾਨੀ) ਅਤੇ 15 ਸਾਲ (ਟਰੱਸਟ/ਸੰਸਥਾਵਾਂ) ਤੱਕ ਸੀਮਿਤ ਰਹਿਣਗੀਆਂ।

ਪਠਾਨਕੋਟ ਵਿੱਚ ਈਡੀ ਦੀ ਵੱਡੀ ਕਾਰਵਾਈ, ਪੰਜ ਥਾਵਾਂ ’ਤੇ ਇੱਕੋ ਸਮੇਂ ਛਾਪੇਮਾਰੀ

TTD ਦਾ ਕਹਿਣਾ ਹੈ ਕਿ ਨਵੀਂ ਵਿਵਸਥਾ ਨਾਲ ਪਾਰਦਰਸ਼ਤਾ ਵਧੇਗੀ ਅਤੇ ਆਮ ਸ਼ਰਧਾਲੂਆਂ ਨੂੰ ਦਰਸ਼ਨ ਵਿੱਚ ਘੱਟ ਦਿੱਕਤ ਆਵੇਗੀ। ਮੰਦਰ ਨੂੰ ਹਰ ਰੋਜ਼ ਔਸਤਨ ₹4.75 ਕਰੋੜ ਦਾ ਚੜ੍ਹਾਵਾ ਮਿਲਦਾ ਹੈ ਅਤੇ ਲੱਖਾਂ ਰਜਿਸਟਰਡ ਦਾਨੀ ਇਸ ਨਾਲ ਜੁੜੇ ਹੋਏ ਹਨ।

ਟਰੰਪ ਨੂੰ ਤਾਬੂਤ ‘ਚ ਦਿਖਾਉਂਦਾ ਈਰਾਨ ਦੇ ਬਿਲਬੋਰਡ ਨਾਲ ਸਿਆਸੀ ਮਾਹੌਲ ਹੋਇਆ ਗਰਮ

Exit mobile version