Site icon Dainik Savera Punjab

Modal Town Jalandhar : ਪੰਜ ਤੱਤਾਂ ‘ਚ ਵਿਲੀਨ ਦਿਵਿਤ ਔਲਖ ; ਭੁੱਬਾਂ ਮਾਰ ਰੋ ਰਿਹਾ ਪਰਿਵਾਰ, ਇੰਡਸਟਰੀ ‘ਚ ਸੋਗ

Divit Aulakh Funeral : ਦਿਵਿਤ ਔਲਖ ਜੋ ਕਿ ਸਪੀਡ ਰਿਕਾਰਡ ਮਿਊਜ਼ਿਕ ਕੰਪਨੀ ਬਣਾਉਣ ਲਈ ਜਾਣੇ ਜਾਂਦੇ ਦਿਨੇਸ਼ ਔਲਖ ਦੇ ਪੁੱਤਰ ਸਨ, ਦਾ ਅੰਤਿਮ ਸੰਸਕਾਰ ਅੱਜ ਮਾਡਲ ਟਾਊਨ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ ਹੈ। ਜਲੰਧਰ ਹਾਈਵੇਅ ‘ਤੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਦਿਵਿਤ ਦੀ ਦੁਖਦਾਈ ਮੌਤ ਹੋ ਗਈ ਸੀ। ਇਸ ਦੁਖਦਾਈ ਘਟਨਾ ਨੇ ਪਰਿਵਾਰ ਦੇ ਨਾਲ-ਨਾਲ ਪੰਜਾਬੀ ਸੰਗੀਤ ਤੇ ਫਿਲਮ ਜਗਤ ਨੂੰ ਵੀ ਡੂੰਘੇ ਸਦਮੇ ਵਿੱਚ ਪਾ ਦਿੱਤਾ ਹੈ।

ਇਸ ਮੌਕੇ ਫਿਲਮ ਤੇ ਸੰਗੀਤ ਇੰਡਸਟਰੀ ਦੇ ਮਸ਼ਹੂਰ ਜੈਜੀ ਬੀ, ਗਿੱਪੀ ਗਰੇਵਾਲ, ਸ਼ਹਿਨਾਜ ਗਿੱਲ, ਹਨੀ ਸਿੰਘ, ਗੁਰਪ੍ਰੀਤ ਸਿੰਘ ਘੁੱਗੀ, ਬੂਟਾ ਮੁਹੰਮਦ, ਜੀ ਖਾਨ, ਸੁਰਜੀਤ ਭੁੱਲਰ, ਸਤਿੰਦਰ ਸਰਤਾਜ, ਅੰਮ੍ਰਿਤ ਮਾਨ, ਪ੍ਰੀਤ ਹਰਪਾਲ, ਰਣਜੀਤ ਬਾਵਾ, ਗੁਰਲੇਜ ਅਖਤਰ, ਲੈਂਬਰ ਹੁਸੈਨਪੁਰੀ, ਮੰਗੀ ਮਾਹਲ, ਸਣੇ ਕਈ ਮਸ਼ਹੂਰ ਹਸਤੀਆਂ ਨੇ ਆਪਣਾ ਡੂੰਘਾ ਦੁੱਖ ਪ੍ਰਗਟਾਇਆ ਤੇ ਇਸ ਹਾਦਸੇ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਇਸ ਮੌਕੇ ਜਲੰਧਰ ਦੇ ਮੇਅਰ ਵਿਨੀਤ ਧੀਰ, ਕੇਂਦਰੀ ਮੰਤਰੀ ਮੋਹਿੰਦਰ ਭਗਤ ਤੇ ਹੋਰ ਸਿਆਸੀ ਸ਼ਖਸੀਅਤਾਂ ਵੀ ਸ਼ਾਮਿਲ ਹੋਏ ਹਨ। ਇਸ ਮੌਕੇ ਸਾਰੇ ਸਿਤਾਰੇ ਕਾਫੇ ਭਾਵੁਕ ਨਜ਼ਰ ਆਏ।

Exit mobile version