Site icon Dainik Savera Punjab

Diksha Dagar ਤੇ Aditi Ashok ਨੇ ਗੋਲਫਰ ਵਿੱਚ ਸਾਂਝੇ ਤੌਰ ‘ਤੇ ਤੀਜਾ ਸਥਾਨ ਕੀਤਾ ਹਾਸਿਲ

ਨਵੀਂ ਦਿੱਲੀ: ਭਾਰਤ ਦੀਆਂ ਤਜ਼ਰਬੇ ਕਾਰ ਗੋਲਫਰਾਂ ਦੀਕਸ਼ਾ ਡਾਗਰ ਅਤੇ ਅਦਿਤੀ ਅਸ਼ੋਕ ਨੇ ਹੁਲੇਨਕੋਰਟ ਮਹਿਲਾ ਓਪਨ ਦੇ ਤੀਜੇ ਰਾਊਂਡ ਤੋਂ ਬਾਅਦ ਸਾਂਝੇ ਤੌਰ ‘ਤੇ ਤੀਜਾ ਸਥਾਨ ਹਾਸਲ ਕਰਕੇ ਖਿਤਾਬ ਦੀ ਦੌੜ ਵਿੱਚ ਆਪਣੀ ਮਜ਼ਬੂਤ ਪਕੜ ਬਣਾਈ ਰੱਖੀ ਹੈ।

ਦੀਕਸ਼ਾ ਨੇ ਇਕ ਅੰਡਰ 71 ਦਾ ਕਾਰਡ ਖੇਡਿਆ, ਜਦਕਿ ਅਦਿਤੀ ਨੇ ਦੋ ਅੰਡਰ 70 ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਦੋਵਾਂ ਦਾ ਕੁੱਲ ਸਕੋਰ 5 ਅੰਡਰ 211 ਰਿਹਾ ਅਤੇ ਉਹ ਲੀਡਰਬੋਰਡ ਵਿੱਚ ਸਿਖਰ ‘ਤੇ ਮੌਜੂਦ ਆਸਟ੍ਰੇਲੀਆ ਦੀ ਕੈਲਸੀ ਬੇਨੇਟ ਤੋਂ ਪੰਜ ਸ਼ਾਟ ਪਿੱਛੇ ਹਨ। ਬੇਨੇਟ ਨੇ ਤੀਜੇ ਰਾਊਂਡ ਵਿੱਚ 3 ਅੰਡਰ 69 ਖੇਡ ਕੇ ਕੁੱਲ 10 ਅੰਡਰ ਨਾਲ ਲੀਡ ਹਾਸਲ ਕਰ ਲਈ ਹੈ ਅਤੇ ਉਹ ਸਪੇਨ ਦੀ ਕੈਰੋਲੀਨਾ ਚਕਾਰਾ ਤੋਂ ਦੋ ਸ਼ਾਟ ਅੱਗੇ ਹੈ।

ਅੰਮ੍ਰਿਤਸਰ ਵਿੱਚ 1.96 ਕਿਲੋ ਹੈਰੋਇਨ ਬਰਾਮਦ, ਘਰਿੰਡਾ ਪੁਲਸ ਦੀ ਵੱਡੀ ਕਾਰਵਾਈ

ਦੀਕਸ਼ਾ ਨੇ ਦੂਜੇ ਅਤੇ ਨੌਵੇਂ ਹੋਲ ‘ਤੇ ਬਰਡੀ ਲਗਾਈ, ਜਦਕਿ 10ਵੇਂ ਹੋਲ ‘ਤੇ ਇਕੱਲੀ ਬੋਗੀ ਕੀਤੀ। ਦੂਜੇ ਪਾਸੇ, ਪੰਜ ਵਾਰ ਦੀ LET ਚੈਂਪੀਅਨ ਅਦਿਤੀ ਅਸ਼ੋਕ ਸ਼ੁਰੂ ਵਿੱਚ ਤਿੰਨ ਬੋਗੀਆਂ ਕਾਰਨ ਪਿੱਛੇ ਰਹੀ, ਪਰ ਉਸ ਨੇ ਸ਼ਾਨਦਾਰ ਵਾਪਸੀ ਕਰਦਿਆਂ ਆਖਰੀ ਚਾਰ ਵਿੱਚੋਂ ਤਿੰਨ ਹੋਲ ‘ਤੇ ਬਰਡੀ ਲਗਾਈ ਅਤੇ ਦੀਕਸ਼ਾ ਦੇ ਨਾਲ ਸਾਂਝੇ ਤੌਰ ‘ਤੇ ਤੀਜੇ ਸਥਾਨ ‘ਤੇ ਪਹੁੰਚ ਗਈ।

ਉੱਥੇ ਹੀ ਨੌਜਵਾਨ ਖਿਡਾਰਨ ਅਵਨੀ ਪ੍ਰਸ਼ਾਂਤ ਲਈ ਦਿਨ ਚੰਗਾ ਨਹੀਂ ਰਿਹਾ ਅਤੇ ਉਹ 7 ਓਵਰ 79 ਦੇ ਸਕੋਰ ਨਾਲ ਸਾਂਝੇ 51ਵੇਂ ਸਥਾਨ ‘ਤੇ ਖਿਸਕ ਗਈ।

Diksha Dagar and Aditi Ashok tied for third place in the golfer category.

Exit mobile version