Delhi Police Most Wanted List : ਦਿੱਲੀ ਪੁਲਿਸ ਨੇ 15 ਅਗਸਤ ਨੂੰ ਆਜ਼ਾਦੀ ਦਿਵਸ ਦੇ ਜਸ਼ਨਾਂ ਦੌਰਾਨ ਸੰਭਾਵੀ ਅੱਤਵਾਦੀ ਖ਼ਤਰੇ ਦਾ ਹਵਾਲਾ ਦਿੰਦੇ ਹੋਏ ਰਾਜਧਾਨੀ ਭਰ ਵਿੱਚ ਹਾਈ ਅਲਰਟ ਜਾਰੀ ਕੀਤਾ ਹੈ। ਪੁਲਿਸ ਨੇ ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ ਅਤੇ ਭੀੜ-ਭੜੱਕੇ ਵਾਲੇ ਬਾਜ਼ਾਰਾਂ ਸਮੇਤ ਪ੍ਰਮੁੱਖ ਥਾਵਾਂ ‘ਤੇ 19 ਮੋਸਟ ਵਾਂਟੇਡ ਅੱਤਵਾਦੀਆਂ ਦੇ ਪੋਸਟਰ ਵੀ ਲਗਾਏ ਹਨ, ਜਿਸ ਵਿੱਚ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਉਨ੍ਹਾਂ ਬਾਰੇ ਕਿਸੇ ਵੀ ਜਾਣਕਾਰੀ ਦੀ ਰਿਪੋਰਟ ਨਜ਼ਦੀਕੀ ਪੁਲਿਸ ਅਧਿਕਾਰੀ ਜਾਂ ਪੁਲਿਸ ਸਟੇਸ਼ਨ ਨੂੰ ਕਰਨ।
Ahead of the 15th August Independence Day celebrations, Delhi Police displayed posters of individuals wanted in connection with terrorist activities, including Arsh Dalla, Harwinder Singh Rinda, Paramjeet Singh Pamma and Ranjit Singh, along with individuals associated with the… pic.twitter.com/oiUGlHeme9
— Akashdeep Thind (@thind_akashdeep) August 11, 2026
Delhi on HIGH ALERT ahead of August 15
— Shadow IND (@ShadowIND_IN) August 11, 2026
Delhi Police have put up posters featuring 19 wanted terrorists linked to groups including Indian Mujahideen, Al-Qaeda and Khalistani outfits across the national capital.
Police have urged the public to remain vigilant and report any… pic.twitter.com/BsUhcrY3EP
ਦਿੱਲੀ ਪੁਲਿਸ ਦੀ ਸੂਚੀ ‘ਚ ਕਿਹੜੇ-ਕਿਹੜੇ ਖਾਲਿਸਤਾਨੀ ਤੇ ਗੈਂਗਸਟਰ
ਇਨ੍ਹਾਂ ਸ਼ੱਕੀਆਂ ਵਿੱਚ ਵਧਾਵਾ ਸਿੰਘ ਬੱਬਰ, ਪੁਰਸ਼ੋਤਮ ਸਿੰਘ ਪੰਮਾ, ਹਰਵਿੰਦਰ ਸਿੰਘ ਸੰਧੂ ਉਰਫ਼ ਰਿੰਦਾ, ਜੋ ਬੱਬਰ ਖਾਲਸਾ ਇੰਟਰਨੈਸ਼ਨਲ (BKI) ਨਾਲ ਜੁੜੇ ਹੋਏ ਹਨ, ਗੁਰਮੀਤ ਸਿੰਘ ਬੱਗਾ, ਭੁਪਿੰਦਰ ਸਿੰਘ ਭਿੰਦਾ, ਰਣਜੀਤ ਸਿੰਘ ਉਰਫ਼ ਨੀਟਾ, ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ, ਅਤੇ ਖਾਲਿਸਤਾਨ ਜ਼ਿੰਦਾਬਾਦ ਫੋਰਸ (KZF) ਦੇ ਪਰਮਜੀਤ ਸਿੰਘ ਪੰਮਾ ਸ਼ਾਮਲ ਹਨ।


