ਨੈਸ਼ਨਲ ਡੈਸਕ: ਦਿੱਲੀ ਦੇ ਇੰਦਿਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਰਨਵੇ 11R 29L ਸੋਲ੍ਹਾਂ ਫਰਵਰੀ 2026 ਤੋਂ ਲਗਭਗ ਪੰਜ ਮਹੀਨੇ ਲਈ ਬੰਦ ਰਹੇਗਾ। ਇਹ ਫੈਸਲਾ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ ਵੱਲੋਂ ਰਨਵੇ ਦੀ ਨਵੀਨੀਕਰਨ ਅਤੇ ਤਕਨੀਕੀ ਸੁਧਾਰ ਲਈ ਲਿਆ ਗਿਆ ਹੈ।
AI ਗੋਲਡ ATM: ਹੁਣ ਜਵੈਲਰ ਨਹੀਂ, ਮਸ਼ੀਨ ਕਰੇਗੀ ਤੁਹਾਡਾ ਸੋਨਾ ਕੈਸ਼
ਇਹ ਰਨਵੇ ਪਿਛਲੇ ਸਤਾਰਾਂ ਸਾਲਾਂ ਤੋਂ ਲਗਾਤਾਰ ਵਰਤਿਆ ਜਾ ਰਿਹਾ ਸੀ ਜਿਸ ਕਾਰਨ ਹੁਣ ਇਸ ਦੀ ਰੀ ਸਰਫੇਸਿੰਗ ਦੀ ਲੋੜ ਪਈ ਹੈ। ਕੰਪਨੀ ਵੱਲੋਂ ਰਨਵੇ ਦੀ ਸਤਹ ਨੂੰ ਨਵਾਂ ਬਣਾਉਣ ਦੇ ਨਾਲ ਨਾਲ ਲਾਈਟਿੰਗ ਸਿਸਟਮ ਅਤੇ ਨੇਵੀਗੇਸ਼ਨ ਤਕਨੀਕ ਨੂੰ ਵੀ ਅਪਗਰੇਡ ਕੀਤਾ ਜਾਵੇਗਾ ਤਾਂ ਜੋ ਉਡਾਣਾਂ ਦੀ ਸੁਰੱਖਿਆ ਅਤੇ ਸਮਰੱਥਾ ਵਿੱਚ ਸੁਧਾਰ ਕੀਤਾ ਜਾ ਸਕੇ।
ਇਸ ਰਨਵੇ ਦੇ ਬੰਦ ਹੋਣ ਨਾਲ ਕੁਝ ਉਡਾਣਾਂ ਦੇ ਸਮੇਂ ਵਿੱਚ ਤਬਦੀਲੀ ਆ ਸਕਦੀ ਹੈ ਅਤੇ ਕੁਝ ਫਲਾਈਟਾਂ ਨੂੰ ਰੀਸ਼ੈਡਿਊਲ ਵੀ ਕੀਤਾ ਜਾ ਸਕਦਾ ਹੈ। ਹਵਾਈ ਅੱਡਾ ਪ੍ਰਸ਼ਾਸਨ ਨੇ ਯਾਤਰੀਆਂ ਨੂੰ ਹੋਣ ਵਾਲੀ ਅਸੁਵਿਧਾ ਲਈ ਅਫ਼ਸੋਸ ਜਤਾਇਆ ਹੈ ਅਤੇ ਉਨ੍ਹਾਂ ਤੋਂ ਸਹਿਯੋਗ ਦੀ ਅਪੀਲ ਕੀਤੀ ਹੈ।
ਭਾਰਤ ਦਾ 77ਵਾਂ ਗਣਤੰਤਰ ਦਿਵਸ: ਜੋਰਾਂ ਨਾਲ ਹੋ ਰਹੀ ਤਿਆਰੀਆਂ….
ਇਹ ਰਨਵੇ ਹਵਾਈ ਅੱਡੇ ਦਾ ਤੀਜਾ ਰਨਵੇ ਹੈ ਜਿਸ ਤੋਂ ਹਰ ਰੋਜ਼ ਲਗਭਗ ਚੌਦਾਂ ਸੌ ਤੋਂ ਪੰਦਰਾਂ ਸੌ ਤੱਕ ਜਹਾਜ਼ਾਂ ਦੀ ਆਵਾਜਾਈ ਹੁੰਦੀ ਹੈ। ਨਵੀਨੀਕਰਨ ਦੇ ਕੰਮ ਦੌਰਾਨ ਦੂਜੇ ਦੋ ਰਨਵੇ ਉਡਾਣਾਂ ਦੀ ਲਗਾਤਾਰ ਸੇਵਾ ਜਾਰੀ ਰੱਖਣਗੇ।

