Site icon Dainik Savera Punjab

ਦਿੱਲੀ ਦੇ ਮਸ਼ਹੂਰ ਚਾਂਦਨੀ ਚੌਕ ਵਿੱਚ ਅੱਗ ਦੀ ਦਹਿਸ਼ਤ: ਇੱਕ ਦਿਨ ਚ ਚਾਰ ਵੱਡੀਆਂ ਘਟਨਾਵਾਂ!

delhi-chandni-chowk-fire-four-incidents

delhi-chandni-chowk-fire-four-incidents

ਨਵੀਂ ਦਿਲੀ: ਦਿੱਲੀ ਦੇ ਮਸ਼ਹੂਰ ਚਾਂਦਨੀ ਚੌਕ ਇਲਾਕੇ ਦੇ ਕੂਚਾ ਰਹਮਾਨ ਵਿੱਚ ਸ਼ੁੱਕਰਵਾਰ ਰਾਤ ਭਿਆਨਕ ਅੱਗ ਲੱਗ ਗਈ ਜਿਸ ਨਾਲ ਪੂਰੇ ਇਲਾਕੇ ਵਿੱਚ ਹੜਕੰਪ ਮਚ ਗਿਆ। ਜਿੱਥੇ ਅੱਗ ਲੱਗੀ ਉੱਥੇ ਹੇਠਾਂ ਦੁਕਾਨਾਂ ਅਤੇ ਉੱਪਰ ਰਹਾਇਸ਼ੀ ਮਕਾਨ ਸਨ। ਅੱਗ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ ਅਤੇ ਅੱਗ ਬੁਝਾਉਣ ਦੀ ਕਾਰਵਾਈ ਸ਼ੁਰੂ ਕੀਤੀ ਗਈ। ਖ਼ਬਰ ਲਿਖੇ ਜਾਣ ਤੱਕ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਜਾਰੀ ਸੀ। ਹਾਲਾਂਕਿ ਕਿਸੇ ਦੇ ਜ਼ਖ਼ਮੀ ਹੋਣ ਜਾਂ ਜਾਨ ਜਾਣ ਦੀ ਖ਼ਬਰ ਨਹੀਂ ਪਰ ਵੱਡੇ ਨੁਕਸਾਨ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ।

50 ਸਕਿੰਟ ਦੇ ਵਿਗਿਆਪਨ ਲਈ 5 ਕਰੋੜ — ਨਯਨਤਾਰਾ ਨੇ ਦਿਖਾਇਆ ਆਪਣਾ ਬ੍ਰਾਂਡ ਦਬਦਬਾ

ਇਹ ਘਟਨਾ ਦਿੱਲੀ ਵਿੱਚ ਇੱਕ ਹੀ ਦਿਨ ਵਿੱਚ ਵਾਪਰੀ ਚੌਥੀ ਵੱਡੀ ਅੱਗ ਦੀ ਘਟਨਾ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਤਿੰਨ ਵੱਖ ਵੱਖ ਥਾਵਾਂ ’ਤੇ ਅੱਗ ਲੱਗੀ ਸੀ। ਉੱਤਰੀ ਪੂਰਬੀ ਦਿੱਲੀ ਦੇ ਮੁਸਤਫਾਬਾਦ ਇਲਾਕੇ ਵਿੱਚ ਸਵੇਰੇ ਇੱਕ ਚਾਰ ਮੰਜ਼ਿਲਾ ਇਮਾਰਤ ਦੀ ਹੇਠਲੀ ਮੰਜ਼ਿਲ ’ਤੇ ਅੱਗ ਲੱਗੀ ਜਿਸ ਵਿੱਚ 20 ਸਾਲਾ ਜੁਨੈਦ ਦੀ ਮੌਤ ਹੋ ਗਈ ਅਤੇ ਉਸਦਾ ਵੱਡਾ ਭਰਾ 23 ਸਾਲਾ ਸਮੀਰ ਗੰਭੀਰ ਤੌਰ ’ਤੇ ਝੁਲਸ ਗਿਆ। ਸਵੇਰੇ 6:24 ਵਜੇ ਫਾਇਰ ਬ੍ਰਿਗੇਡ ਨੂੰ ਸੂਚਨਾ ਮਿਲੀ ਅਤੇ ਪੰਜ ਗੱਡੀਆਂ ਮੌਕੇ ’ਤੇ ਭੇਜੀਆਂ ਗਈਆਂ। ਦੋਵੇਂ ਭਰਾਵਾਂ ਨੂੰ ਜੀਟੀਬੀ ਹਸਪਤਾਲ ਲਿਜਾਇਆ ਗਿਆ ਜਿੱਥੇ ਜੁਨੈਦ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ ਜਦਕਿ ਸਮੀਰ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਪੁਲਿਸ ਨੇ ਮਾਮਲੇ ਦੀ ਜਾਂਚ ਲਈ ਟੀਮ ਬਣਾਈ ਹੈ ਅਤੇ ਸੰਬੰਧਿਤ ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ ਹੈ।

WATCH VIDEO: Chandigarh ‘ਚ ਨਕਲੀ ਨੋਟ ਛਾਪਣ ਵਾਲਾ ਗਿਰੋਹ ਕਾਬੂ, ਲੱਖਾਂ ਦੀ Fake Currency ਹੋਈ ਬਰਾਮਦ

ਦੂਜੀ ਘਟਨਾ ਸਵੇਰੇ 10:32 ਵਜੇ ਦੱਖਣੀ ਦਿੱਲੀ ਦੇ ਮੁਨੀਰਕਾ ਇਲਾਕੇ ਵਿੱਚ ਵਾਪਰੀ ਜਿੱਥੇ ਇੱਕ ਘਰ ਵਿੱਚ ਲੱਗੇ ਬਿਜਲੀ ਦੇ ਅੱਠ ਮੀਟਰਾਂ ਵਿੱਚ ਅੱਗ ਲੱਗ ਗਈ। ਫਾਇਰ ਬ੍ਰਿਗੇਡ ਨੇ ਤੁਰੰਤ ਕਾਰਵਾਈ ਕਰਕੇ ਦਸ ਮਿੰਟ ਵਿੱਚ ਅੱਗ ’ਤੇ ਕਾਬੂ ਪਾ ਲਿਆ।

ਤੀਜੀ ਘਟਨਾ ਦੱਖਣ-ਪੱਛਮੀ ਦਿੱਲੀ ਦੇ ਬਿੰਦਾਪੁਰ ਇਲਾਕੇ ਵਿੱਚ ਸਵੇਰੇ 10:57 ਵਜੇ ਵਾਪਰੀ ਜਿੱਥੇ ਇੱਕ ਈ-ਰਿਕਸ਼ਾ ਚਾਰਜਿੰਗ ਸਟੇਸ਼ਨ ’ਤੇ ਅੱਗ ਲੱਗ ਗਈ। ਫਾਇਰ ਬ੍ਰਿਗੇਡ ਨੇ ਸਮੇਂ ’ਤੇ ਕਾਰਵਾਈ ਕਰਕੇ ਅੱਗ ਨੂੰ ਫੈਲਣ ਤੋਂ ਰੋਕ ਦਿੱਤਾ। ਇਸ ਘਟਨਾ ਵਿੱਚ ਵੀ ਕੋਈ ਜ਼ਖ਼ਮੀ ਨਹੀਂ ਹੋਇਆ ਅਤੇ ਅੱਗ ਦੇ ਕਾਰਨ ਦੀ ਜਾਂਚ ਜਾਰੀ ਹੈ।

ਇੱਕ ਹੀ ਦਿਨ ਵਿੱਚ ਵਾਪਰੀਆਂ ਚਾਰ ਵੱਡੀਆਂ ਅੱਗ ਦੀਆਂ ਘਟਨਾਵਾਂ ਨੇ ਦਿੱਲੀ ਵਿੱਚ ਸੁਰੱਖਿਆ ਪ੍ਰਬੰਧਾਂ ’ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ।

delhi-chandni-chowk-fire-four-incidents
Exit mobile version