ਏਅਰ ਇੰਡੀਆ ਫਲਾਈਟ : ਦਿੱਲੀ ਤੋਂ ਬੰਗਲੁਰੂ ਜਾ ਰਹੀ ਏਅਰ ਇੰਡੀਆ ਦੀ ਉਡਾਣ ਨੂੰ ਸੋਮਵਾਰ ਰਾਤ ਨੂੰ ਤਕਨੀਕੀ ਖਰਾਬੀ ਕਾਰਨ ਭੋਪਾਲ ਵੱਲ ਮੋੜਿਆ ਗਿਆ। ਜਹਾਜ਼ ਨੇ ਰਾਜਾ ਭੋਜ ਹਵਾਈ ਅੱਡੇ ‘ਤੇ ਐਮਰਜੈਂਸੀ ਸਥਿਤੀ ਵਿੱਚ ਸੁਰੱਖਿਅਤ ਲੈਂਡਿੰਗ ਕੀਤੀ।
ਜਹਾਜ਼ ਵਿੱਚ ਕੁੱਲ 172 ਯਾਤਰੀ ਸਵਾਰ ਸਨ। ਉਡਾਣ ਦੌਰਾਨ ਕਾਰਗੋ ਹੋਲਡ ਵਿੱਚ ਚੇਤਾਵਨੀ ਅਲਰਟ ਆਇਆ, ਜਿਸ ਕਾਰਨ ਪਾਇਲਟ ਨੇ ਭੋਪਾਲ ਵੱਲ ਰੁਖ ਕੀਤਾ। ਭੋਪਾਲ ਹਵਾਈ ਅੱਡੇ ਦੇ ਹਵਾਈ ਆਵਾਜਾਈ ਨਿਯੰਤਰਣ, ਫਾਇਰ ਸਰਵਿਸ, ਅਤੇ ਏਅਰਲਾਈਨ ਟੀਮਾਂ ਨੇ ਤੁਰੰਤ ਕਾਰਵਾਈ ਕੀਤੀ।
READ ALSO: ਇੱਕ ਹੋਰ ਕਬੱਡੀ ਖਿਡਾਰੀ ਦੀ ਗੋਲੀ ਮਾਰ ਕੇ ਹੱਤਿਆ, ਸਾਥੀ ਗੰਭੀਰ ਜ਼ਖਮੀ
ਹਵਾਈ ਅੱਡੇ ਦੇ ਡਾਇਰੈਕਟਰ ਰਾਮਜੀ ਅਵਸਥੀ ਨੇ ਕਿਹਾ: “ਮਿਆਰੀ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਦੇ ਹੋਏ ਸ਼ਾਮ 7:33 ਵਜੇ ਐਮਰਜੈਂਸੀ ਘੋਸ਼ਿਤ ਕੀਤੀ ਗਈ। ਕੁਝ ਮਿੰਟਾਂ ਬਾਅਦ ਚੇਤਾਵਨੀ ਹਟ ਗਈ ਅਤੇ ਜਹਾਜ਼ ਦੇ ਸਾਰੇ ਸਿਸਟਮ ਸਧਾਰਨ ਸਥਿਤੀ ਵਿੱਚ ਸਨ।”
ਦੱਸ ਦਈਏ ਕਿ ਜਹਾਜ਼ ਨੇ ਰਾਤ 8 ਵਜੇ ਸੁਰੱਖਿਅਤ ਲੈਂਡਿੰਗ ਕੀਤੀ।ਜਹਾਜ਼ ਦੀ ਲੈਂਡਿੰਗ ਦੌਰਾਨ ਕੋਈ ਨੁਕਸਾਨ ਜਾਂ ਖ਼ਤਰਾ ਨਹੀਂ ਸੀ। ਸਾਰੇ ਯਾਤਰੀ ਅਤੇ ਏਅਰਲਾਈਨ ਸਟਾਫ਼ ਸੁਰੱਖਿਅਤ ਹਨ।
ਜਹਾਜ਼ ਦੇ ਸਿਸਟਮ ਅਤੇ ਸਾਰੀਆਂ ਕਾਰਵਾਈਆਂ ਆਮ ਮਿਆਰ ਮੁਤਾਬਕ ਚੱਲ ਰਹੀਆਂ ਹਨ।
VD : कानून व्यवस्था पर बरसे JJP नेता,बोले-नशा, लूटपाट और भय का माहौल खत्म करो

