Site icon Dainik Savera Punjab

ਦਵਿੰਦਰਪਾਲ ਭੁੱਲਰ ਦੀ ਰਿਹਾਈ ਮੁੜ ਰੱਦ, ਸਜ਼ਾ ਸਮੀਖਿਆ ਬੋਰਡ ਨੇ ਪਟੀਸ਼ਨ ਖਾਰਜ ਕੀਤੀ

ਦਿੱਲੀ ਦੇ ਸਜ਼ਾ ਸਮੀਖਿਆ ਬੋਰਡ (SRB) ਨੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਪਟੀਸ਼ਨ ਨੂੰ ਮੁੜ ਰੱਦ ਕਰ ਦਿੱਤਾ ਹੈ। ਇਸ ਫੈਸਲੇ ਦਾ ਐਲਾਨ 23 ਦਸੰਬਰ, 2025 ਨੂੰ ਕੀਤਾ ਗਿਆ। SRB ਨੇ ਇਸ ਮੀਟਿੰਗ ਵਿੱਚ ਕੁੱਲ 51 ਉਮਰ ਕੈਦੀਆਂ ਦੇ ਮਾਮਲਿਆਂ ‘ਤੇ ਵਿਚਾਰ ਕੀਤਾ, ਜਿਨ੍ਹਾਂ ਨੇ ਆਪਣੀ ਸਜ਼ਾ ਵਿੱਚ ਛੋਟ ਦੀ ਮੰਗ ਕੀਤੀ ਸੀ।

ਪੰਥਕ ਵਕੀਲ ਭਾਈ ਜਸਪਾਲ ਸਿੰਘ ਮੰਝਪੁਰ ਦੇ ਦੱਸਣ ਮੁਤਾਬਿਕ, ਪ੍ਰੋ. ਦਵਿੰਦਰਪਾਲ ਭੁੱਲਰ ਇਸ ਸਮੇਂ ਸ੍ਰੀ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿੱਚ ਪੁਲਿਸ ਨਿਗਰਾਨੀ ਹੇਠ ਇਲਾਜ ਅਧੀਨ ਹਨ। SRB ਵੱਲੋਂ 26 ਦੋਸ਼ੀਆਂ ਦੀ ਰਿਹਾਈ ਦੀ ਮਨਜ਼ੂਰੀ ਦਿੱਤੀ ਗਈ, ਪਰ ਉਨ੍ਹਾਂ ਵਿੱਚੋਂ ਬਹੁਤ ਸਾਰਿਆਂ ਨੇ 20 ਸਾਲ ਤੋਂ ਘੱਟ ਸਮਾਂ ਜੇਲ੍ਹ ਵਿੱਚ ਬਤੀਤ ਕੀਤਾ ਹੈ।

READ ALSO :ਪੰਜਾਬ ਵਿੱਚ ਅਪਰਾਧ, ਗੈਂਗਸਟਰਵਾਦ ਤੇ ਰੋਕ ਲਈ ‘ਆਪਰੇਸ਼ਨ ਪ੍ਰਹਾਰ 2.0’ ਨੇ ਮਚਾਈ ਤਰਥੱਲੀ, 100 ਤੋਂ ਵੱਧ ਗੈਂਗਸਟਰ ਕਾਬੂ

ਇਹ ਦੱਸਣਯੋਗ ਹੈ ਕਿ ਪ੍ਰੋ. ਭੁੱਲਰ ਪਿਛਲੇ 33 ਸਾਲਾਂ ਤੋਂ ਜੇਲ੍ਹ ਦੀ ਸਜ਼ਾ ਭੁਗਤ ਰਹੇ ਹਨ। 2019 ਤੋਂ ਬਾਅਦ ਇਹ ਨੌਵੀਂ ਵਾਰ ਹੈ ਜਦੋਂ SRB ਨੇ ਉਨ੍ਹਾਂ ਦੀ ਪਟੀਸ਼ਨ ਨੂੰ ਰੱਦ ਕੀਤਾ ਹੈ। ਦਿੱਲੀ ਹਾਈ ਕੋਰਟ ਵਿੱਚ ਚਲ ਰਹੇ ਇਸ ਮਾਮਲੇ ਦੀ ਅਗਲੀ ਸੁਣਵਾਈ 13 ਫਰਵਰੀ ਨੂੰ ਹੋਵੇਗੀ।

Firozpur ‘ਚ ਪੈਦਲ ਮਾਰਚ ‘ਚ ਪਹੁੰਚੇ ਡੇਰਾ ਬਿਆਸ ਮੁੱਖੀ, ਤੇ Rana Gurmit Singh Sodhi, “ਨਸ਼ਿਆਂ ਨੂੰ ਛੱਡ ਖੇਡਾਂ ਵੱਲ ਦੇਵੋ ਧਿਆਨ”

 

Exit mobile version