ਪੰਜਾਬ ਡੈਸਕ : ਅਬੋਹਰ ਦੇ ਪਟੇਲ ਪਾਰਕ ਇਲਾਕੇ ਵਿੱਚ ਮੰਗਲਵਾਰ ਦੇਰ ਰਾਤ ਲੇਨ ਨੰਬਰ 6 ਦੇ ਵਿਜ ਹਾਲ ਨੇੜੇ ਇੱਕ ਜਬਰਦਸਤ ਧਮਾਕਾ ਹੋਇਆ। ਮੁੱਢਲੀ ਜਾਣਕਾਰੀ ਅਨੁਸਾਰ ਦੁਕਾਨ ਵਿੱਚ ਵੱਡੀ ਮਾਤਰਾ ਵਿੱਚ ਪਟਾਕੇ ਅਤੇ ਹੋਰ ਜਲਣਸ਼ੀਲ ਸਮੱਗਰੀ ਸਟੋਰ ਕੀਤੀ ਗਈ ਸੀ, ਜੋ ਅਚਾਨਕ ਫਟ ਗਈ। ਹਾਲਾਂਕਿ, ਜਾਂਚ ਤੋਂ ਬਾਅਦ, ਐਸਐਸਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਘਟਨਾ ਵਾਲੀ ਥਾਂ ‘ਤੇ ਕੋਈ ਜਲਣਸ਼ੀਲ ਪਦਾਰਥ ਜਾਂ ਪਟਾਕੇ ਨਹੀਂ ਮਿਲੇ।
ਉਨ੍ਹਾਂ ਦੱਸਿਆ ਕਿ ਇਹ ਹਾਦਸਾ ਗੰਨੇ ਦੇ ਰਸ ਵਾਲੀ ਮਸ਼ੀਨ ਦੇ ਨੇੜੇ ਤੇਲ ਦੀ ਮੌਜੂਦਗੀ ਅਤੇ ਉੱਥੇ ਮੌਜੂਦ ਸੋਡੇ ਦੀਆਂ ਬੋਤਲਾਂ ਫਟਣ ਕਾਰਨ ਹੋਇਆ। ਦੁਕਾਨ ਮਾਲਕ ਦੀਪਕ ਨੇ ਦੱਸਿਆ ਕਿ ਇੱਕ ਜ਼ੋਰਦਾਰ ਧਮਾਕਾ ਹੋਇਆ ਅਤੇ ਅੱਗ ਲੱਗ ਗਈ। ਅਸੀਂ ਦੋਵੇਂ ਭਰਾ ਕੁਦਰਤੀ ਬਾਹਰ ਖੜੇ ਸੀ ਤੇ ਅੰਦਰ ਉਸਦੀਆਂ ਦੋਵੇਂ ਭੈਣਾਂ ਤੇ ਮਾਂ ਅੱਗ ਦੀ ਲਪੇਟ ਵਿਚ ਆ ਗਈਆਂ। ਜਾਣਕਾਰੀ ਅਨੁਸਾਰ ਇਕ ਔਰਤ ਸਣੇ ਤਿੰਨ ਲੋਕ ਫੱਟੜ ਹੋਏ ਹਨ, ਜਿਨ੍ਹਾਂ ਵਿਚ ਮਹਿਲਾ ਦੀ ਹਾਲਾਤ ਗੰਭੀਰ ਹੋਣ ਕਰਕੇ ਰੈਫਰ ਕਰ ਦਿੱਤਾ ਹੈ।


