ਹਾ ਤਿਨਹ/ਮਨੀਲਾ : ਚੱਕਰਵਾਤ ਬੁਆਲੋਈ ਨੇ ਸੋਮਵਾਰ ਸਵੇਰੇ ਵੀਅਤਨਾਮ ਦੇ ਉੱਤਰੀ ਤੱਟ ‘ਤੇ ਟਕਰ ਮਾਰੀ, ਜਿਸ ਨਾਲ ਖੇਤਰ ‘ਚ ਤਬਾਹੀ ਦੀ ਸੰਭਾਵਨਾ ਵਧ ਗਈ। ਮੌਸਮ ਵਿਗਿਆਨੀਆਂ ਦੇ ਅਨੁਸਾਰ, ਤੂਫਾਨ ਉੱਤਰ-ਪੱਛਮ ਵੱਲ ਪਹਾੜੀ ਖੇਤਰਾਂ ਵੱਲ ਵਧੇਗਾ ਅਤੇ ਅੰਦਰੂਨੀ ਹਿੱਸਿਆਂ ‘ਚ ਪਹੁੰਚ ਕੇ ਕਮਜ਼ੋਰ ਹੋ ਸਕਦਾ ਹੈ।
ਤੂਫਾਨ ਦੇ ਆਉਣ ਤੋਂ ਪਹਿਲਾਂ ਹੀ ਐਤਵਾਰ ਨੂੰ ਕੇਂਦਰੀ ਅਤੇ ਉੱਤਰੀ ਸੂਬਿਆਂ ‘ਚੋਂ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਤਬਦੀਲ ਕੀਤਾ ਗਿਆ। ਮੌਸਮ ਵਿਭਾਗ ਨੇ 133 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਵਾਲੀਆਂ ਹਵਾਵਾਂ, ਇੱਕ ਮੀਟਰ ਤੋਂ ਉੱਚੀਆਂ ਲਹਿਰਾਂ ਅਤੇ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ, ਜਿਸ ਨਾਲ ਅਚਾਨਕ ਹੜ੍ਹ ਅਤੇ ਜ਼ਮੀਨ ਖਿਸਕਣ ਦਾ ਖਤਰਾ ਬਣਿਆ ਹੋਇਆ ਹੈ।
ਇਸ ਤੋਂ ਪਹਿਲਾਂ ਫਿਲੀਪੀਨਜ਼ ‘ਚ ਬੁਆਲੋਈ ਨੇ ਸ਼ੁੱਕਰਵਾਰ ਤੋਂ ਲੈ ਕੇ ਘੱਟੋ-ਘੱਟ 20 ਲੋਕਾਂ ਦੀ ਜਾਨ ਲੈ ਲਈ, ਜਿਨ੍ਹਾਂ ਵਿੱਚੋਂ ਬਹੁਤੇ ਡੁੱਬਣ ਅਤੇ ਦਰੱਖਤ ਡਿੱਗਣ ਕਾਰਨ ਮਾਰੇ ਗਏ। ਤੂਫਾਨ ਨੇ ਕਈ ਸ਼ਹਿਰਾਂ ‘ਚ ਬਿਜਲੀ ਸਪਲਾਈ ਠੱਪ ਕਰ ਦਿੱਤੀ, ਜਿਸ ਕਾਰਨ ਲਗਭਗ 23,000 ਪਰਿਵਾਰਾਂ ਨੂੰ 1,400 ਤੋਂ ਵੱਧ ਆਸਰਾ ਸਥਾਨਾਂ ‘ਤੇ ਪਹੁੰਚਾਇਆ ਗਿਆ।
ਸਥਾਨਕ ਅਧਿਕਾਰੀਆਂ ਹਾਲਾਤ ‘ਤੇ ਨਜ਼ਰ ਰੱਖ ਰਹੇ ਹਨ ਅਤੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ।






