skip to content

Last Updated: July 12, 2026

Dainik Savera Times Logo

ਪੰਜਾਬ ਚ ਵੱਧ ਰਹੇ ਨੇ ਸਾਈਬਰ ਠੱਗੀ ਦੇ ਮਾਮਲੇ ,ਨਵੇਂ ਨਵੇਂ ਢੰਗ ਜਾਣ ਕੇ ਰਹਿ ਜਾਓਗੇ ਹੈਰਾਨ

10 months पहले

ਪੰਜਾਬ ਚ ਵੱਧ ਰਹੇ ਨੇ ਸਾਈਬਰ ਠੱਗੀ ਦੇ ਮਾਮਲੇ ,ਨਵੇਂ ਨਵੇਂ ਢੰਗ ਜਾਣ ਕੇ ਰਹਿ ਜਾਓਗੇ ਹੈਰਾਨ

ਲੁਧਿਆਣਾ ਨਿਊਜ : ਪੰਜਾਬ ਦੇ ਵਿੱਚ ਸਾਈਬਰ ਠੱਗੀ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ। ਪੰਜਾਬ ਪੁਲਿਸ ਵੱਲੋਂ ਸਾਂਝੀ ਕੀਤੇ ਗਏ ਆਂਕੜਿਆਂ ਦੇ ਮੁਤਾਬਿਕ ਸਾਲ 2024 ਦੇ ਵਿੱਚ 35000 ਸਾਈਬਰ ਠੱਗੀ ਦੇ ਮਾਮਲੇ ਸਾਹਮਣੇ ਆਏ ਹਨ। ਜਿਸ ਵਿੱਚ ਸਾਈਬਰ ਠੱਗੀ ਦੇ ਢੰਗ ਜਾਣ ਕਿ ਤੁਸੀਂ ਹੈਰਾਨ ਹਰਿ ਜਾਓਗੇਂ । ਇਸੇ ਤਰ੍ਹਾਂ ਦਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਕਿ ਲੁਧਿਆਣਾ ਦੇ ਗੁਰੂ ਅਰਜਨ ਦੇਵ ਨਗਰ ਦੀ ਰਹਿਣ ਵਾਲੀ ਗੁਰਪ੍ਰੀਤ ਕੌਰ ਤੇ ਨਾਲ ਅਸੀਂ ਫੋਨ ਤੇ ਗੱਲਬਾਤ ਕੀਤੀ ਹਾਲਾਂਕਿ ਉਸਨੇ ਆਪਣੀ ਫੋਟੋ ਨਾ ਵਿਖਾਉਣ ਦੀ ਸ਼ਰਤ ਰੱਖ ਕੇ ਕਿਹਾ ਕਿ ‘ਉਸ ਨੂੰ ਵਟਸਐਪ ਤੇ ਕਿਸੇ ਜਾਣਕਾਰ ਵੱਲੋਂ ਮੈਸੇਜ ਕਰਕੇ ਕਿਹਾ ਗਿਆ ਕਿ ਪੈਸਿਆਂ ਦੀ ਲੋੜ ਹੈ, 30 ਹਜ਼ਾਰ ਰੁਪਏ ਉਸਨੇ ਉਸਨੂੰ ਭੇਜ ਦਿੱਤੇ ਜਿਸ ਤੋਂ ਬਾਅਦ ਉਸਨੂੰ ਪਤਾ ਲੱਗਾ ਕਿ ਇਹ ਉਸ ਨਾਲ ਫਰੋਡ ਹੋਇਆ ਹੈ ਜਿਸ ਤੋਂ ਬਾਅਦ ਇਸ ਸੰਬੰਧੀ ਉਸਨੇ ਸ਼ਿਕਾਇਤ ਦਰਜ ਕਰਾਈ ਆਨਲਾਈਨ ਪੋਰਟਲ ਤੇ ਜਾ ਕੇ ਆਪਣੀ ਰਿਕੁਐਸਟ ਪਾਈ । ਜਿਸ ਤੋਂ ਬਾਅਦ ਉਸ ਨੂੰ ਸੰਬੰਧਿਤ ਸਾਈਟ ਦੇ ਖੁਦ ਨੂੰ ਅਧਿਕਾਰੀ ਦੱਸ ਕੇ ਕਿਹਾ ਗਿਆ ਕਿ ਉਹ ਆਪਣੇ ਖਾਤਿਆਂ ਦੀ ਜਾਣਕਾਰੀ ਦੇਵੇ ਜਿਸ ਤੋਂ ਬਾਅਦ ਉਸ ਦੇ ਖਾਤੇ ਸੀਲ ਕਰ ਦਿੱਤੇ ਜਾਣਗੇ ।ਪਰ ਜਦੋਂ ਹੀ ਉਸਨੇ ਜਾਣਕਾਰੀ ਦਿੱਤੀ ਉਸਨੇ ਖਾਤਿਆਂ ਦੇ ਵਿੱਚੋਂ 16 ਲੱਖ ਰੁਪਏ ਹੋਰ ਕਢਾ ਲਏ ਗਏ। ਏਡੀਸੀਪੀ ਵੈਭਵ ਸਹਿਗਲ ਵੱਲੋਂ ਵੀ ਇਸ ਦੀ ਤਸਦੀਕ ਕੀਤੀ ਗਈ ।

ਉਹਨਾਂ ਕਿਹਾ ਕਿ ਪਿਛਲੇ ਹਫਤੇ ਹੀ ਸਾਡੇ ਕੋਲ ਇਹ ਮਾਮਲਾ ਸਾਹਮਣੇ ਆਇਆ ਸੀ ਇਸ ਵਿੱਚ ਲੜਕੀ ਦੇ ਨਾਲ ਦੋ ਵਾਰ ਠੱਗੀ ਹੋਈ।ਲੁਧਿਆਣਾ ਸਾਈਬਰ ਕ੍ਰਾਈਮ ਦੇ ਏਡੀਸੀਪੀ ਵੈਭਵ ਸਹਿਗਲ ਦੱਸਿਆ  ਕਿ ਜੇਕਰ ਸਮੇਂ ਸਿਰ ਸ਼ਿਕਾਇਤ ਦਰਜ ਕਰਵਾ ਲਈ ਜਾਵੇ ਤਾਂ ਤੁਹਾਡੇ ਖਾਤੇ ਤੁਰੰਤ ਸੀਲ ਕਰ ਦਿੱਤੇ ਜਾਂਦੇ ਹਨ । ਤੁਹਾਡੇ ਨੰਬਰ ਨੂੰ ਬਲੌਕ ਕਰ ਦਿੱਤਾ ਜਾਂਦਾ ਹੈ, ਬੈਂਕ ਦੇ ਰਾਹੀਂ ਕਿਸੇ ਵੀ ਤਰ੍ਹਾਂ ਦੇ ਲੈਣ ਦੇਣ ਤੇ ਰੋਕ ਲੱਗ ਜਾਂਦੀ ਹੈ ਇਸ ਕਰਕੇ ਅਜਿਹਾ ਕੁਝ ਹੋਣ ਦੇ ਦੌਰਾਨ ਤੁਰੰਤ ਸਾਈਬਰ ਸੈਲ ਜਾਂ ਫਿਰ 1930 ਨੰਬਰ ਤੇ ਸ਼ਿਕਾਇਤ ਦਰਜ ਕਰਵਾਈ ਜਾਵੇ’ ਲੋਕਾਂ ਦੇ ਵਿੱਚ ਜਾਗਰੂਕਤਾ ਦੀ ਕਮੀ ਵੀ ਸਾਈਬਰ ਠੱਗੀ ਦਾ ਇੱਕ ਬਹੁਤ ਵੱਡਾ ਕਾਰਨ ਬਣ ਰਹੀ ਹੈ।   

ਉਹਨਾਂ ਨੇ ਦੱਸਿਆ ਕਿ ਲੋਕਾਂ ਨੂੰ ਜਾਗਰੂਕ ਹੋਣ ਦੀ ਬਹੁਤ ਲੋੜ ਹੈ ਕਿਸੇ ਵੀ ਤਰਹਾਂ ਦਾ ਪਾਸਵਰਡ ਸੋਖਾ ਨਾ ਰੱਖਿਆ ਜਾਵੇ ਇਸ ਤੋਂ ਇਲਾਵਾ ਆਪਣੇ ਬੈਂਕ ਖਾਤਿਆਂ ਦੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕੀਤੀ ਜਾਵੇ। ਕਿਉਂਕਿ ਅੱਜ ਕੱਲ ਰਿਸ਼ਤੇਦਾਰ ਬਣ ਕੇ ਫੋਨ ਆਉਂਦੇ ਹਨ ਇਸ ਤੋਂ ਇਲਾਵਾ ਹੜ ਦੇ ਦੌਰਾਨ ਵੀ ਮਦਦ ਮੰਗਣ ਦੇ ਨਾਂ ਤੇ ਵੀ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਬਿਨਾਂ ਕਿਸੇ ਤਸਦੀਕ ਤੋਂ ਕਿਸੇ ਵੀ ਕਿਉ ਆਰ ਕੋਡ ਦੇ ਵਿੱਚ ਪੈਸੇ ਨਾ ਪਾਏ ਜਾਣ।

खबरें और भी हैं...

Copyright © 2026 Dainik Savera Times. All rights reserved.