ਤਾਮਿਲਨਾਡੂ ਦੇ ਕਰੂਰ ਵੇਲੂਸਾਮੀਪੁਰਮ,ਦੇ ਕਰੂਰ-ਈਰੋਡ ਹਾਈਵੇ ਤੇ ਫਿਲਮ ਅਭਿਨੇਤਾ ਅਤੇ ਤਮਿਲਗਾ ਵੇਤਰੀ ਕਜ਼ਾਗਮ (ਟੀ.ਵੀ.ਕੇ.),ਪਾਰਟੀ ਦੇ ਰਾਜਨਿਤਿਕ ਨੇਤਾ ਵਿਜੇੇ ਦੀ ਇੱਕ ਰੈਲੀ ਵਿੱਚ ਭੀੜ ਬੇਕਾਬੂ ਹੋਣ ਕਾਰਨ 38 ਤੋਂ ਵੱਧ ਲੋਕਾਂ ਦੀ ਮੌੌਤ ਹੋ ਚੁੱਕੀ ਹੈ। ਜਿਸ ਵਿੱਚ 15 ਔਰਤਾਂ ਅਤੇ 6 ਤੋਂ ਵੱਧ ਬੱਚੇ ਹਨ।  55 ਤੋਂ ਤੋਂ ਵੱਧ ਲੋਕ ਜਖ਼ਮੀ ਹੋ ਗਏ ਹਨ। ਜਿਨਾਂ ਦਾ ਇਲਾਜ ਨਜ਼ਦੀਕ ਦੇ ਹਸਪਤਾਲ ਵਿੱਚ ਚੱਲ ਰਿਹਾ ਹੈੈੈੈੈ।ਭੀੜ ਇੰਨੀ ਬੇਕਾਬੂ ਸੀ ਕਿ ਇਸ ਤੇ ਕਾਬੂ ਪਾਉਣਾ ਮੁਸ਼ਕਿਲ ਹੋ ਚੁੱਕਾ ਸੀ । ਵੱਡੀ ਗਿਣਤੀ ਵਿੱਚ ਲੋਕ ਬੇਹੋਸ਼ ਹੋ ਗਏ। ਇਹ ਘਟਨਾ ਨਾ ਸਿਰਫ਼ ਬਹੁਤ ਦੁਖਦਾਈ ਹੈ, ਸਗੋਂ ਕਿਸੇ ਵੀ ਜਨਤਕ ਸਮਾਗਮ, ਖਾਸ ਕਰਕੇ ਭੀੜ-ਭੜੱਕੇ ਵਾਲੀਆਂ ਰੈਲੀਆਂ ਵਿੱਚ ਸੁਰੱਖਿਆ ਦੀ ਮਹੱਤਤਾ ਦੀ ਇੱਕ ਸਪੱਸ਼ਟ ਯਾਦ ਵੀ ਦਿਵਾਉਂਦੀ ਹੈ। 

ਇਸ ਮੰਦਭਾਗੀ ਘਟਨਾ ਤੇ ਸਾਰੇ ਰਾਜ ਨੇਤਾਵਾਂ ਨੇ ਆਪਣੀਆਂ ਤਿੱਖੀਆ ਪ੍ਰਤੀਕਿਰਿਆਵਾਂ ਦਿੱਤੀਆ ਹਨ। ਜਿਮਾਂ ਵਿੱਚ ਤਾਮਿਲਨਾਡੂ ਦੇ ਰਾਜਪਾਲ ਆਰ.ਐਨ. ਰਵੀ ਅਤੇ ਮੁੱਖ ਮੰਤਰੀ ਸਟਾਲਿਨ ਤੋਂ ਇਲਾਵਾ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਨੇ ਵੀ ਇਸ ਘਟਨਾ ਦੀ ਟਵੀਟ ਤੇ ਪੋਸਟ ਪਾ ਕਿ  ਇਸ ਮੰਦਭਾਗੀ  ਘਟਨਾ ਤੇ ਦੱਖ ਪ੍ਰਗਟ ਕੀਤਾ ਹੈ।  ਉਹਨਾਣ ਕਿਹਾ ਕਿ ਜਿਨਾਂ ਪਰਿਵਾਰਾਂ ਦੇ ਮੈਬਰ  ਇਸ ਘਟਨਾ ਵਿੱਚ ਮਾਰੇ ਗਏ ਹਨ ਉਹਨਾਂ ਦੀ ਆਤਮਿਕ ਸ਼ਾਤੀ ਦੀ ਅਰਦਾਸ ਕਰਦਾ ਹਾਂ।ਜਖ਼ਮੀਆੰ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। 
ਰਾਜਪਾਲ ਆਰ.ਐਨ. ਰਵੀ: ਘਟਨਾ ਨੂੰ ਬਹੁਤ ਹੀ ਮੰਦਭਾਗਾ ਦੱਸਿਆ।ਮੁੱਖ ਮੰਤਰੀ ਐਮ.ਕੇ. ਸਟਾਲਿਨ: ਹਾਦਸੇ ਤੋਂ ਤੁਰੰਤ ਬਾਅਦ ਕਰੂਰ ਲਈ ਰਵਾਨਾ ਹੋ ਗਏ

ਕਾਰਨ: ਜਦੋ ਵਿਜੇ ਆਪਣਾ ਭਾਸ਼ਲ਼ਣ ਖਤਮ ਕਰਕੇ ਆਏ ਲੋਕਾਂ ਨੂੰ ਪਾਣੀ ਦੀਆਂ ਬੋਤਲਾਂ ਵੰਡੀਆਂ ਤਾ ਉਸ ,ਸਮੇਂ ਹਫੜਾ-ਦਫੜੀ ਮੱਚ ਗਈ ਭੀੜ ਅਚਾਨਕ ਸਟੇਜ ਵੱਲ ਵੱਧਣ ਕਾਰਨ ਹਫੜਾ-ਦਫੜੀ ਮੱਚ ਗਈ।ਭੀੜ ਨੂੰ ਕੰਟਰੋਲ ਕਰਨ ਲਈ ਢੁਕਵੇਂ ਬੈਰੀਕੇਡ ਅਤੇ ਮਾਰਸ਼ਲ ਹੋਣੇ ਚਾਹੀਦੇ ਹਨ।ਰੈਲੀਆਂ ਜਾਂ ਜਨਤਕ ਇਕੱਠਾਂ ਲਈ ਰਜਿਸਟ੍ਰੇਸ਼ਨ-ਅਧਾਰਤ ਪ੍ਰਵੇਸ਼ ਪ੍ਰਣਾਲੀ ਅਪਣਾਈ ਜਾ ਸਕਦੀ ਹੈ।ਐਮਰਜੈਂਸੀ ਨਿਕਾਸ ਰੂਟ ਅਤੇ ਮੁੱਢਲੀ ਸਹਾਇਤਾ ਸਟਾਫ ਨੂੰ ਲਾਜ਼ਮੀ ਤੌਰ ‘ਤੇ ਤਾਇਨਾਤ ਕੀਤਾ ਜਾਣਾ ਚਾਹੀਦਾ ਹੈ।ਪ੍ਰਬੰਧਕਾਂ ਨੂੰ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ, ਖਾਸ ਕਰਕੇ ਜਦੋਂ ਭੀੜ ਸੀਮਾ ਤੋਂ ਵੱਧ ਜਾਂਦੀ ਹੈ।

ਇਸ ਘਟਨਾ ਦੀ ਨਿਰਪੱਖ ਜਾਂਚ ਅਤੇ ਭਵਿੱਖ ਲਈ ਦਿਸ਼ਾ-ਨਿਰਦੇਸ਼ ਸਥਾਪਤ ਕੀਤੇ ਜਾਣੇ ਚਾਹੀਦੇ ਹਨ।ਇਹ ਘਟਨਾ ਨਾ ਸਿਰਫ਼ ਵਿਜੇ ਅਤੇ ਟੀਵੀਕੇ ਲਈ, ਸਗੋਂ ਤਾਮਿਲਨਾਡੂ ਅਤੇ ਪੂਰੇ ਦੇਸ਼ ਲਈ ਇੱਕ ਮਹੱਤਵਪੂਰਨ ਸਬਕ ਹੈ। ਜਦੋਂ ਰਾਜਨੀਤੀ ਵਿੱਚ ਸਟਾਰਡਮ ਅਤੇ ਜਨਤਕ ਭਾਵਨਾ ਇਕੱਠੀ ਹੁੰਦੀ ਹੈ, ਤਾਂ ਸੁਰੱਖਿਆ ਪ੍ਰਬੰਧਾਂ ਨੂੰ ਕਦੇ ਵੀ ਹਲਕੇ ਵਿੱਚ ਨਹੀਂ ਲਿਆ ਜਾਣਾ ਚਾਹੀਦਾ।