Site icon Dainik Savera Punjab

Crime : ਫਿਰੌਤੀ ਨਾ ਦੇਣ ’ਤੇ Gangster ਨੇ ਕਾਰਾਂ ਦੇ ਸ਼ੋਅਰੂਮ ਨੂੰ ਲਗਾਈ ਅੱਗ, ਚੌਂਕੀਦਾਰ ਨੂੰ ਵੀ ਮਾਰਨ ਦੀ ਕੀਤੀ ਕੋਸ਼ਿਸ਼

Punjab News : ਪੰਜਾਬ ’ਚ ਲਗਾਤਾਰ ਅਪਰਾਧਿਕ ਵਾਰਦਾਤਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ ਹਨ। ਇਸ ਤਰ੍ਹਾਂ ਦਾ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਮਜੀਠਾ ’ਚ ਗੁੰਡਾਗਰਦੀ ਦੀ ਤਸਵੀਰਾਂ ਸਾਹਮਣੇ ਆਈਆਂ ਹਨ। ਮਿਲੀ ਜਾਣਕਾਰੀ ਮੁਤਾਬਿਕ ਗੈਂਗਸਟਰ ਵੱਲੋਂ ਫਿਰੌਤੀ ਮੰਗੀ ਜਾ ਰਹੀ ਸੀ ਜਿਸ ਨੂੰ ਨਾ ਦੇਣ ’ਤੇ ਇੱਕ ਨੌਜਵਾਨ ਦੇ ਪੁਰਾਣੀਆਂ ਕਾਰਾਂ ਦੇ ਸ਼ੋਅਰੂਮ ਨੂੰ ਅੱਗ ਲਗਾ ਦਿੱਤੀ। ਦੱਸ ਦਈਏ ਕਿ ਗੋਲੀਆਂ ਚਲਾ ਕੇ ਰਾਤ ਨੂੰ ਡਿਊਟੀ ਦੇ ਰਹੇ ਚੌਕੀਦਾਰ ਨੂੰ ਮਾਰਨ ਦੀ ਵੀ ਕੋਸ਼ਿਸ਼ ਕੀਤੀ ਗਈ। ਇਨ੍ਹਾਂ ਗੋਲੀਆਂ ਤੋਂ ਬਜ਼ੁਰਗ ਚੌਕੀਦਾਰ ਨੇ ਭੱਜ ਕੇ ਆਪਣੀ ਜਾਨ ਬਚਾਈ।

ਬੱਚੇ, ਬਜ਼ੁਰਗ, ਜਾਂ ਜਿੰਮ ਜਾਣ ਵਾਲੇ… ਇੱਕ ਦਿਨ ‘ਚ ਕਿੰਨੇ ਅੰਡੇ ਖਾਣੇ ਚਾਹੀਦੇ ਹਨ ? ਜਾਣੋ Experts ਨੇ ਕਿੰਨੀ ਦੱਸੀ ਲਿਮਿਟ

ਦੱਸਣਯੋਗ ਹੈ ਕਿ ਅਮਨ ਗੋਤਾ ਨਾਂ ਦੇ ਗੈਂਗਸਟਰ ਵੱਲੋਂ ਫੋਨ ਕਰਕੇ ਕਈ ਦਿਨਾਂ ਤੋਂ ਫਿਰੌਤੀ ਮੰਗੀ ਜਾ ਰਹੀ ਸੀ। ਪੀੜਤ ਵਿਅਕਤੀ ਕੰਵਲਜੀਤ ਸਿੰਘ ਵੱਲੋਂ ਅਨੇਕਾਂ ਵਾਰ ਪੁਲਿਸ ਨੂੰ ਦਰਖਾਸਤ ਦਿੱਤੀ ਜਾ ਚੁੱਕੀ ਸੀ। ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਣ ਮਗਰੋਂ ਮੁੜ ਤੋਂ ਗੈਂਗਸਟਰ ਨੇ ਧਮਕੀ ਦੇ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ।

ਸਾਬਕਾ ਵਿਧਾਇਕ Raminder Awla ਦੇ ਘਰ ਰੇਡ, 6 ਤੋਂ 7 ਗੱਡੀਆਂ ‘ਚ ਪਹੁੰਚੀ IT ਵਿਭਾਗ ਦੀ ਟੀਮ

Exit mobile version