Entertainment Desk : ਅਦਾਕਾਰਾ ਤੇ ਪ੍ਰਸਿੱਧ ਟਾਕ ਸ਼ੋਅ ਹੋਸਟ ਸਿੰਮੀ ਗਰੇਵਾਲ ਨੇ ਵਿਵਾਦਾਂ ਦੇ ਕੇਂਦਰ ਵਿੱਚ ਆਪਣੀ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਖੁਦ ਨੂੰ ਲਿਆ ਦਿੱਤਾ ਹੈ। ਦੁਸਹਿਰੇ ਦੇ ਮੌਕੇ ‘ਤੇ ਰਾਵਣ ਬਾਰੇ ਕੀਤੀ ਗਈ ਇਹ ਪੋਸਟ, ਜਿਸ ਵਿੱਚ ਉਨ੍ਹਾਂ ਰਾਵਣ ਦੀ ਪ੍ਰਸ਼ੰਸਾ ਕੀਤੀ, ਨੇ ਇੰਟਰਨੈੱਟ ‘ਤੇ ਇਕ ਨਵਾਂ ਚਰਚਾ-ਮੰਚ ਖੋਲ੍ਹ ਦਿੱਤਾ ਹੈ। ਸਿੰਮੀ ਨੇ ਵੀਰਵਾਰ ਨੂੰ ਆਪਣੇ ਐਕਸ (ਜੋ ਪਹਿਲਾਂ ਟਵਿੱਟਰ ਸੀ) ਹੈਂਡਲ ‘ਤੇ ਇੱਕ ਲੰਮਾ ਨੋਟ ਲਿਖਿਆ, ਜਿਸ ਵਿੱਚ ਰਾਵਣ ਦੀ ਇਮੇਜ ਨੂੰ ਮੁੜ-ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਗਈ।
Read Also : ਮੂਸੇਵਾਲਾ ਤੋਂ ਬਾਅਦ ਇੱਕ ਹੋਰ ਸਿੰਗਰ ਦੇ ਗਾਣੇ ‘ਤੇ ਹੋਇਆ ਵਿਵਾਦ ਖੜ੍ਹਾ
“ਪਿਆਰੇ ਰਾਵਣ… ਹਰ ਸਾਲ, ਇਸ ਦਿਨ, ਅਸੀਂ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਜਸ਼ਨ ਮਨਾਉਂਦੇ ਹਾਂ… ਪਰ ਤਕਨੀਕੀ ਤੌਰ ‘ਤੇ, ਤੁਹਾਡੇ ਵਿਵਹਾਰ ਨੂੰ ‘ਬੁਰਾਈ’ ਤੋਂ ‘ਥੋੜ੍ਹਾ ਜਿਹਾ ਸ਼ਰਾਰਤੀ’ ਵਿੱਚ ਦੁਬਾਰਾ ਵਰਗੀਕ੍ਰਿਤ ਕੀਤਾ ਜਾਣਾ ਚਾਹੀਦਾ ਹੈ। ਆਖ਼ਰਕਾਰ, ਤੁਸੀਂ ਕੀਤਾ ਹੀ ਕੀ ਸੀ?”
ਸਿੰਮੀ ਗਰੇਵਾਲ ਨੇ ਰਾਵਣ ਵੱਲੋਂ ਸੀਤਾ ਨੂੰ ਅਗਵਾ ਕਰਨ ਦੀ ਘਟਨਾ ਨੂੰ “ਜਲਦਬਾਜ਼ੀ” ਦਾ ਨਤੀਜਾ ਦੱਸਦਿਆਂ ਲਿਖਿਆ ਕਿ ਰਾਵਣ ਨੇ ਉਨ੍ਹਾਂ (ਸੀਤਾ) ਨੂੰ “ਆਧੁਨਿਕ ਯੁੱਗ ਦੇ ਮੁਕਾਬਲੇ ਵੱਧ ਸਤਿਕਾਰ” ਦਿੱਤਾ। ਉਨ੍ਹਾਂ ਲਿਖਿਆ:
“ਤੁਸੀਂ ਇੱਕ ਔਰਤ ਨੂੰ ਜਲਦਬਾਜ਼ੀ ਵਿੱਚ ਅਗਵਾ ਕਰ ਲਿਆ… ਪਰ ਉਸ ਤੋਂ ਬਾਅਦ, ਤੁਸੀਂ ਉਸਨੂੰ ਚੰਗਾ ਖਾਣਾ, ਆਸਰਾ, ਇੱਥੋਂ ਤੱਕ ਕਿ ਮਹਿਲਾ ਸੁਰੱਖਿਆ ਗਾਰਡ ਵੀ ਦਿੱਤਾ।”
ਰਾਵਣ ਦੀ ਸਿਆਸਤਦਾਨਾਂ ਨਾਲ ਤੁਲਨਾ
ਸਿੰਮੀ ਨੇ ਆਪਣੀ ਪੋਸਟ ਵਿੱਚ ਇੱਕ ਹੋਰ ਤਿੱਖੀ ਟਿੱਪਣੀ ਕਰਦਿਆਂ ਰਾਵਣ ਦੀ ਵਿਦਿਆ ਦੀ ਤੁਲਨਾ ਆਧੁਨਿਕ ਭਾਰਤੀ ਸਿਆਸਤਦਾਨਾਂ ਨਾਲ ਕਰ ਦਿੱਤੀ। ਉਨ੍ਹਾਂ ਲਿਖਿਆ:”ਮੈਂ ਮੰਨਦੀ ਹਾਂ ਕਿ ਤੁਸੀਂ ਸਾਡੀ ਸੰਸਦ ਦੇ ਅੱਧੇ ਹਿੱਸੇ ਤੋਂ ਵੱਧ ਪੜ੍ਹੇ-ਲਿਖੇ ਸੀ। ਮੇਰੇ ‘ਤੇ ਭਰੋਸਾ ਕਰੋ ਯਾਰ… ਤੁਹਾਨੂੰ ਸਾੜਨ ਲਈ ਕੋਈ ਨਿੱਜੀ ਭਾਵਨਾ ਨਹੀਂ ਹੈ… ਬੱਸ ਇਹੀ ਗੱਲ ਹੈ। ਦੁਸਹਿਰਾ ਮੁਬਾਰਕ।”
ਇੰਟਰਨੈੱਟ ‘ਤੇ ਪ੍ਰਤੀਕਿਰਿਆ
ਸਿੰਮੀ ਦੀ ਇਹ ਪੋਸਟ ਇੰਟਰਨੈੱਟ ‘ਤੇ ਵਿਭਿੰਨ ਪ੍ਰਤੀਕਿਰਿਆਵਾਂ ਦਾ ਕਾਰਨ ਬਣੀ। ਕਈ ਲੋਕਾਂ ਨੇ ਉਨ੍ਹਾਂ ਦੀ ਸੋਚ ਨੂੰ “ਨਵੀਂ ਦ੍ਰਿਸ਼ਟੀਕੋਣ” ਕਿਹਾ, ਜਦਕਿ ਬਹੁਤ ਸਾਰਿਆਂ ਨੇ ਇਸਨੂੰ “ਰਾਵਣ ਦੀ ਗਲਤ ਤਰੀਕੇ ਨਾਲ ਮਹਿਮਾ ਮੰਡਨ” ਕਰਾਰ ਦਿੱਤਾ। ਵਿਵਾਦ ਨੇ ਇਕ ਵੱਡਾ ਮੋਰਲ ਤੇ ਸੱਭਿਆਚਾਰਕ ਮੱਦਾ ਚੇੜ ਦਿੱਤਾ ਹੈ ਕਿ ਕੀ ਅਸੀਂ ਇਤਿਹਾਸਕ ਪਾਤਰਾਂ ਨੂੰ ਆਧੁਨਿਕ ਮਾਪਦੰਡਾਂ ਨਾਲ ਜੱਜ ਕਰ ਸਕਦੇ ਹਾਂ।
ਸਿੰਮੀ ਗਰੇਵਾਲ ਦੀ ਰਾਵਣ ਬਾਰੇ ਪੋਸਟ ਇਕ ਝਟਕੇ ਵਰਗੀ ਸੀ, ਜੋ ਕਿ ਇੱਕ ਤਰ੍ਹਾਂ ਇਤਿਹਾਸਕ ਨੈਰੇਟਿਵਜ਼ ਨੂੰ ਮੁੜ-ਸੋਚਣ ਦੀ ਗੱਲ ਕਰਦੀ ਹੈ। ਪਰ ਇਹ ਵੀ ਸੱਚ ਹੈ ਕਿ ਜਦੋਂ ਗੱਲ ਧਾਰਮਿਕ ਵਿਸ਼ਵਾਸਾਂ ਅਤੇ ਸੱਭਿਆਚਾਰਕ ਸੰਵੇਦਨਸ਼ੀਲਤਾਵਾਂ ਦੀ ਆਉਂਦੀ ਹੈ, ਤਾਂ ਹਰ ਤੱਥ ਨੂੰ ਕਾਫੀ ਸੋਚ-ਵਿਚਾਰ ਨਾਲ ਹੀ ਪੇਸ਼ ਕੀਤਾ ਜਾਣਾ ਚਾਹੀਦਾ ਹੈ।
video: Delhi News : Delhi ‘ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਹੋਈ Firing, 2 ਬਦਮਾਸ਼ਾਂ ਦਾ ਕੀਤਾ Encounter






