ਚੰਡੀਗੜ੍ਹ: ਕੇਂਦਰੀ ਰਾਜਮਾਰਗ ਮੰਤਰਾਲੇ ਨੇ ਸੜਕ ਹਾਦਸਿਆਂ ਦੀ ਵਧ ਰਹੀ ਗਿਣਤੀ ਨੂੰ ਰੋਕਣ ਲਈ ਨਵਾਂ ਕਦਮ ਚੁੱਕਿਆ ਹੈ। ਹੁਣ ਜੇਕਰ ਕਿਸੇ ਇੱਕੋ ਥਾਂ ‘ਤੇ ਵਾਰ-ਵਾਰ ਹਾਦਸੇ ਵਾਪਰਦੇ ਹਨ ਤਾਂ ਉਸ ਰਾਜਮਾਰਗ ਦੇ ਨਿਰਮਾਣ ਲਈ ਜ਼ਿੰਮੇਵਾਰ ਠੇਕੇਦਾਰ ‘ਤੇ ਜੁਰਮਾਨਾ ਲੱਗੇਗਾ। ਇਹ ਨੀਤੀ ‘ਬਣਾਓ-ਚਲਾਓ-ਤਬਦੀਲ ਕਰੋ’ ਮਾਡਲ ਤਹਿਤ ਲਾਗੂ ਕੀਤੀ ਗਈ ਹੈ। ਮੰਤਰਾਲੇ ਦੇ ਨਿਯਮ ਅਨੁਸਾਰ ਜੇਕਰ 500 ਮੀਟਰ ਦੇ ਖੰਡ ਵਿੱਚ ਇੱਕ ਤੋਂ ਵੱਧ ਵਾਰ ਹਾਦਸਾ ਵਾਪਰਦਾ ਹੈ ਤਾਂ ਪਹਿਲੀ ਵਾਰ 25 ਲੱਖ ਰੁਪਏ ਅਤੇ ਅਗਲੇ ਸਾਲ ਫਿਰ ਹਾਦਸਾ ਹੋਣ ‘ਤੇ 50 ਲੱਖ ਰੁਪਏ ਜੁਰਮਾਨਾ ਠੇਕੇਦਾਰ ਨੂੰ ਭਰਨਾ ਪਵੇਗਾ। ਇਸ ਦੇ ਨਾਲ ਹੀ 3,500 ਅਜਿਹੀਆਂ ਥਾਵਾਂ ਦੀ ਪਛਾਣ ਕੀਤੀ ਗਈ ਹੈ ਜਿੱਥੇ ਹਾਦਸਿਆਂ ਦਾ ਖ਼ਤਰਾ ਵੱਧ ਹੈ।
21 ਸਾਲਾ ਨੌਜਵਾਨ ਦੀ ਮੌਤ ‘ਤੇ ਸਵਾਲ: ਲਾਪਰਵਾਹੀ ਜਾਂ ਚਮਤਕਾਰ?
ਭਾਰਤ ਵਿੱਚ ਰਾਜਮਾਰਗ ਨਿਰਮਾਣ ਇੱਕ ਮਹੱਤਵਪੂਰਨ ਬੁਨਿਆਦੀ ਢਾਂਚਾ ਪ੍ਰਾਜੈਕਟ ਹੈ। 2014 ਵਿੱਚ 91,287 ਕਿੱਲੋਮੀਟਰ ਰਾਜਮਾਰਗ ਸਨ ਜੋ 2024 ਵਿੱਚ ਵਧ ਕੇ 146,195 ਕਿੱਲੋਮੀਟਰ ਹੋ ਗਏ ਹਨ। ਹਾਲਾਂਕਿ ਨਿਰਮਾਣ ਦੀ ਰਫ਼ਤਾਰ ਤੇਜ਼ ਹੋਈ ਹੈ ਪਰ ਹਾਦਸਿਆਂ ਦੀ ਗਿਣਤੀ ਵੀ ਵਧੀ ਹੈ। 2023 ਵਿੱਚ ਮਾੜੇ ਢਾਂਚੇ ਕਾਰਨ 2,100 ਤੋਂ ਵੱਧ ਮੌਤਾਂ ਹੋਈਆਂ, ਜਦਕਿ 2022 ਵਿੱਚ ਚੱਲ ਰਹੇ ਨਿਰਮਾਣ ਕਾਰਜਾਂ ਦੇ ਵਿਘਨ ਕਾਰਨ 9,200 ਤੋਂ ਵੱਧ ਲੋਕਾਂ ਦੀ ਜਾਨ ਗਈ। ਸੜਕਾਂ ਦੇ ਡਿਜ਼ਾਈਨ ਵਿੱਚ ਖ਼ਾਮੀਆਂ, ਲੇਨ ਨਿਸ਼ਾਨਾਂ ਦੀ ਘਾਟ, ਰੋਸ਼ਨੀ ਦੇ ਮਾੜੇ ਪ੍ਰਬੰਧ, ਗ਼ਲਤ ਥਾਵਾਂ ‘ਤੇ ਬਣਾਏ ਬੰਪਰ, ਯੂ-ਟਰਨ ਅਤੇ ਅੰਡਰਪਾਸ ਦੀ ਗਲਤ ਸਥਿਤੀ, ਬਲੈਕ ਸਪਾਟ ਬਾਰੇ ਜਾਣਕਾਰੀ ਦੀ ਘਾਟ ਆਦਿ ਹਾਦਸਿਆਂ ਦੇ ਮੁੱਖ ਕਾਰਨ ਹਨ। ਲੋਕਾਂ ਵੱਲੋਂ ਸ਼ਾਰਟਕੱਟ ਵਰਤਣ ਅਤੇ ਉਲਟ ਪਾਸੇ ਡਰਾਈਵਿੰਗ ਕਰਨ ਦੀ ਆਦਤ ਵੀ ਹਾਦਸਿਆਂ ਨੂੰ ਵਧਾ ਰਹੀ ਹੈ।
ਮੈਕਸੀਕੋ ‘ਚ ਰਾਸ਼ਟਰਪਤੀ ‘ਤੇ ਹਮਲਾ: ‘ਜੇਕਰ ਮੇਰੇ ਨਾਲ ਹੋਇਆ, ਤਾਂ ਹੋਰ ਔਰਤਾਂ ਦਾ ਕੀ?’
ਅੱਧੇ-ਅਧੂਰੇ ਨਿਰਮਾਣ ਅਤੇ ਰਾਤ ਵੇਲੇ ਮਾੜੀ ਦਿੱਖ ਸੁਰੱਖਿਆ ਲਈ ਵੱਡਾ ਖ਼ਤਰਾ ਬਣ ਰਹੀ ਹੈ। ਮੰਤਰਾਲੇ ਵੱਲੋਂ ਲਿਆ ਗਿਆ ਇਹ ਫ਼ੈਸਲਾ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਨਿਰਮਾਣ ਕਾਰਜਾਂ ਦੀ ਨਿਗਰਾਨੀ ਵਧਾਉਣ ਵੱਲ ਇੱਕ ਢੁਕਵਾਂ ਕਦਮ ਮੰਨਿਆ ਜਾ ਰਿਹਾ ਹੈ। ਲੋਕਾਂ ਨੂੰ ਵੀ ਚਾਹੀਦਾ ਹੈ ਕਿ ਸਫ਼ਰ ਦੌਰਾਨ ਸੁਚੇਤ ਰਹਿਣ ਅਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਣ।

