‘ਤਮਾਕੂ-ਮੁਕਤ ਪੀੜੀ’ 2007 ਤੋਂ ਬਾਅਦ ਜਨਮੇ ਲੋਕਾਂ ਲਈ ਧੂਮਪਾਨ ‘ਤੇ ਪੂਰਨ ਪਾਬੰਦੀ ਲਾਗੂ

0
11

ਅੰਤਰਰਾਸ਼ਟਰੀ ਡੈਸਕ : ਮਾਲਦੀਵ ਨੇ ਦੁਨੀਆ ‘ਚ ਪਹਿਲੀ ਵਾਰ ਇੱਕ ਅਜਿਹਾ ਕਾਨੂੰਨ ਲਾਗੂ ਕੀਤਾ ਹੈ ਜੋ ਧੂਮਪਾਨ ‘ਤੇ ਪੀੜੀ-ਵਾਰ ਪਾਬੰਦੀ ਲਾਉਂਦਾ ਹੈ। 1 ਨਵੰਬਰ 2025 ਤੋਂ ਇਹ ਨਵਾਂ ਕਾਨੂੰਨ ਲਾਗੂ ਹੋ ਗਿਆ ਹੈ, ਜਿਸ ਅਨੁਸਾਰ ਜਿਹੜੇ ਲੋਕ 1 ਜਨਵਰੀ 2007 ਤੋਂ ਬਾਅਦ ਜਨਮੇ ਹਨ, ਉਹ ਹੁਣ ਮਾਲਦੀਵ ‘ਚ ਤਮਾਕੂ ਉਤਪਾਦ ਖਰੀਦ ਨਹੀਂ ਸਕਦੇ, ਨਾ ਹੀ ਵਰਤ ਸਕਦੇ ਹਨ। ਮਾਲਦੀਵ ਦੇ ਰਾਸ਼ਟਰੀ ਸਿਹਤ ਮੰਤਰਾਲੇ ਨੇ ਇਸ ਨੀਤੀ ਨੂੰ “ਤਮਾਕੂ-ਮੁਕਤ ਪੀੜੀ” ਦੀ ਰਚਨਾ ਵੱਲ ਇੱਕ ਵੱਡਾ ਕਦਮ ਦੱਸਿਆ ਹੈ। ਇਹ ਨੀਤੀ ਮਾਲਦੀਵ ਦੇ ਰਾਸ਼ਟਰਪਤੀ ਮੋਹੰਮਦ ਮੁਇਜ਼ੂ ਵੱਲੋਂ ਸ਼ੁਰੂ ਕੀਤੀ ਗਈ ਸੀ। ਹੁਣ ਰਿਟੇਲਰਾਂ ਨੂੰ ਖਰੀਦਦਾਰ ਦੀ ਉਮਰ ਦੀ ਪੁਸ਼ਟੀ ਕਰਨੀ ਲਾਜ਼ਮੀ ਹੋਵੇਗੀ, ਨਹੀਂ ਤਾਂ ਉਨ੍ਹਾਂ ਨੂੰ ₹3,200 (50,000 ਰੁਫ਼ੀਆ) ਤੱਕ ਜੁਰਮਾਨਾ ਹੋ ਸਕਦਾ ਹੈ।

“ਮੈਂ ਕਦੇ ਖੁਦਕੁਸ਼ੀ ਨਹੀਂ ਕਰਾਂਗਾ”: ਮਸਕ ਦੀ ਐਲਿਅਨ ਸੰਭਾਵਨਾ ‘ਤੇ ਚੌਕਾਉਣ ਵਾਲੀ ਘੋਸ਼ਣਾ

ਸੈਲਾਨੀਆਂ ਵੀ ਧੂਮਪਾਨ ਨਹੀਂ ਕਰ ਸਕਣਗੇ

ਇਹ ਨਿਯਮ ਸਿਰਫ਼ ਮਾਲਦੀਵ ਦੇ ਨਾਗਰਿਕਾਂ ਲਈ ਨਹੀਂ, ਸਗੋਂ ਸੈਲਾਨੀਆਂ ਲਈ ਵੀ ਲਾਗੂ ਹੈ। ਜੇਕਰ ਕੋਈ ਵਿਦੇਸ਼ੀ ਯਾਤਰੀ 2007 ਤੋਂ ਬਾਅਦ ਜਨਮ ਲੈ ਚੁੱਕਾ ਹੈ, ਤਾਂ ਉਹ ਵੀ ਮਾਲਦੀਵ ‘ਚ ਤਮਾਕੂ ਉਤਪਾਦ ਨਹੀਂ ਵਰਤ ਸਕਦਾ। ਇਹ ਨੀਤੀ 1,191 ਕੋਰਲ ਟਾਪੂਆਂ ‘ਤੇ ਫੈਲੇ ਇਸ ਸੁੰਦਰ ਦੇਸ਼ ਦੀ ਲਗਜ਼ਰੀ ਟੂਰਿਜ਼ਮ ਨੂੰ ਨਵੀਂ ਦਿਸ਼ਾ ਦੇ ਰਹੀ ਹੈ।

ਵੈਪਿੰਗ ਉਤਪਾਦਾਂ ਤੇ ਵੀ ਪੂਰਨ ਪਾਬੰਦੀ

ਸਿਹਤ ਮੰਤਰਾਲੇ ਨੇ ਇਹ ਵੀ ਸਾਫ ਕੀਤਾ ਹੈ ਕਿ ਇਲੈਕਟ੍ਰਾਨਿਕ ਸਿਗਰੇਟ ਅਤੇ ਵੈਪਿੰਗ ਡਿਵਾਈਸਾਂ ਦੀ ਆਮਦ, ਵਿਕਰੀ, ਵਰਤੋਂ ਅਤੇ ਰੱਖਣ ‘ਤੇ ਹਰ ਉਮਰ ਦੇ ਲੋਕਾਂ ਲਈ ਪੂਰਨ ਪਾਬੰਦੀ ਲਾਗੂ ਰਹੇਗੀ। ਜੇਕਰ ਕੋਈ ਵਿਅਕਤੀ ਵੈਪਿੰਗ ਡਿਵਾਈਸ ਵਰਤਦਾ ਪਾਇਆ ਜਾਂਦਾ ਹੈ, ਤਾਂ ਉਸ ‘ਤੇ ₹320 (5,000 ਰੁਫ਼ੀਆ) ਤੱਕ ਜੁਰਮਾਨਾ ਲੱਗ ਸਕਦਾ ਹੈ।

Delhi Air Pollution : ਦਿੱਲੀ ਦਾ AQI ‘ਬਹੁਤ ਮਾੜੀ’ ਸ਼੍ਰੇਣੀ ‘ਚ ਦਰਜ

ਇਹ ਕਦਮ ਦੁਨੀਆ ਭਰ ਚ ਤਮਾਕੂ-ਵਿਰੋਧੀ ਨੀਤੀਆਂ ਲਈ ਇੱਕ ਨਵਾਂ ਮਾਪਦੰਡ ਸਾਬਤ ਹੋ ਸਕਦਾ ਹੈ, ਜਿਸ ਰਾਹੀਂ ਹੋਰ ਦੇਸ਼ ਵੀ ਆਪਣੀ ਨੀਤੀਆਂ ‘ਚ ਤਬਦੀਲੀ ਲਿਆ ਸਕਦੇ ਹਨ। ਮਾਲਦੀਵ ਨੇ ਸਿਹਤ ਅਤੇ ਭਵਿੱਖੀ ਪੀੜੀ ਦੀ ਸੁਰੱਖਿਆ ਲਈ ਜੋ ਕਦਮ ਚੁੱਕਿਆ ਹੈ, ਉਹ ਵਿਸ਼ਵ ਪੱਧਰ ‘ਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ।