Dainik Savera Times Logo

ਵਿਦੇਸ਼ ਤੋਂ ਪਰਤੇ CM ਮਾਨ, ਜਪਾਨ ,ਦੱਖਣੀ ਕੋਰੀਆ ‘ਚ ਕੀਤੀਆਂ ਗਈਆਂ ਮੀਟਿੰਗਾਂ ਦੀ ਦਿੱਤੀ ਜਾਣਕਾਰੀ

1 month पहले

ਵਿਦੇਸ਼ ਤੋਂ ਪਰਤੇ CM ਮਾਨ, ਜਪਾਨ ,ਦੱਖਣੀ ਕੋਰੀਆ ‘ਚ ਕੀਤੀਆਂ ਗਈਆਂ ਮੀਟਿੰਗਾਂ ਦੀ ਦਿੱਤੀ ਜਾਣਕਾਰੀ

ਚੰਡੀਗੜ੍ਹ ਡੈਸਕ : ਮੁੱਖ ਮੰਤਰੀ ਭਗਵੰਤ ਸਿੰਘ ਮਾਨ 10 ਦਿਨਾਂ ਦੇ ਜਪਾਨ ਅਤੇ ਦੱਖਣੀ ਕੋਰੀਆ ਦੌਰੇ ਤੋਂ ਪੰਜਾਬ ਵਾਪਸ ਲੌਟੇ। ਵਾਪਸੀ ਤੋਂ ਬਾਅਦ ਉਨ੍ਹਾਂ ਨੇ ਆਪਣੀ ਸਰਕਾਰੀ ਰਿਹਾਇਸ਼ ‘ਤੇ ਪ੍ਰੈਸ ਕਾਨਫਰੰਸ ਕਰਦਿਆਂ ਵਿਦੇਸ਼ੀ ਕੰਪਨੀਆਂ ਅਤੇ ਮੰਤਰੀਆਂ ਨਾਲ ਹੋਈਆਂ ਮੀਟਿੰਗਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। CM ਮਾਨ ਨੇ ਦਾਅਵਾ ਕੀਤਾ ਕਿ ਕਈ ਬਹੁ-ਰਾਸ਼ਟਰੀ ਕੰਪਨੀਆਂ ਨੇ ਮੋਹਾਲੀ ਨੂੰ ਭਾਰਤ ਦੇ ਅਗਲੇ ਆਈਟੀ ਅਤੇ ਖੋਜ ਕੇਂਦਰ ਵਜੋਂ ਵਿਕਸਤ ਕਰਨ ਵਿੱਚ ਦਿਲਚਸਪੀ ਦਿਖਾਈ ਹੈ।

ਮੋਹਾਲੀ ਲਈ ਵੱਡਾ ਨਿਵੇਸ਼, IT ਹੱਬ ਦਾ ਰੋਡਮੈਪ ਤਿਆਰ

ਮੁੱਖ ਮੰਤਰੀ ਨੇ ਦੱਸਿਆ ਕਿ ਜਪਾਨ ਅਤੇ ਕੋਰੀਆ ਦੀਆਂ ਅਗੇਅਨ ਕੰਪਨੀਆਂ ਨੇ ਪੰਜਾਬ ਵਿੱਚ ਨਿਵੇਸ਼ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਸਕਾਰਾਤਮਕ ਸੰਕੇਤ ਦਿੱਤੇ ਹਨ। ਕਈ ਕੰਪਨੀਆਂ ਨੇ ਮੋਹਾਲੀ ਵਿੱਚ IT ਹੱਬ, R&D ਸੈਂਟਰ, ਕਲੀਨ ਐਨਰਜੀ ਯੂਨਿਟ, ਅਡਵਾਂਸ ਮੈਨੂਫੈਕਚਰਿੰਗ ਯੂਨਿਟ ਲਾਗੂ ਕਰਨ ਵਿੱਚ ਰੁਚੀ ਦਿਖਾਈ ਹੈ।

ਵਿਦੇਸ਼ ਦੌਰਾ: ਕੌਣ ਸਾਥ ਸੀ CM ਦੇ?

ਇਸ ਦੌਰੇ ‘ਤੇ CM ਮਾਨ ਦੇ ਨਾਲ ਉਦਯੋਗਪਤੀ ਸੰਜੀਵ ਗੁਪਤਾ, ਪੰਜਾਬ ਦੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ, ਨਿਵੇਸ਼ ਪ੍ਰਮੋਸ਼ਨ ਨਾਲ ਸੰਬੰਧਤ ਸੀਨੀਅਰ ਅਧਿਕਾਰੀ ਮੌਜੂਦ ਸਨ। ਦੌਰੇ ਦਾ ਮੁੱਖ ਟੀਚਾ ਪੰਜਾਬ ਵਿੱਚ ਵੱਡੇ ਪੱਧਰ ‘ਤੇ ਨਿਵੇਸ਼ ਲਿਆਉਣਾ ਅਤੇ ਵਪਾਰਿਕ ਸਬੰਧ ਮਜ਼ਬੂਤ ਕਰਨਾ ਸੀ।

READ ALSO : ਨਵਜੋਤ ਕੌਰ ਸਿੱਧੂ ਦੀ ਬਿਆਨਬਾਜ਼ੀ ਨਾਲ ਰਾਜਨੀਤਕ ਪਾਰਾ ਚੜ੍ਹਿਆ, ਇੱਕ ਹੋਰ ਕਾਨੂੰਨੀ ਨੋਟਿਸ ਜਾਰੀ

ਨਿਵੇਸ਼ ਸੰਮੇਲਨ: ਮਾਰਚ 2026, ਮੋਹਾਲੀ

CM ਮਾਨ ਨੇ ਐਲਾਨ ਕੀਤਾ ਕਿ ਸਰਕਾਰ 13 ਤੋਂ 15 ਮਾਰਚ 2026 ਤੱਕ ਮੋਹਾਲੀ ਵਿੱਚ ਪ੍ਰਗਤੀਸ਼ੀਲ ਪੰਜਾਬ ਵਪਾਰ ਸੰਮੇਲਨ ਕਰਵਾਉਣ ਦੀ ਤਿਆਰੀ ਕਰ ਰਹੀ ਹੈ। ਜਪਾਨ ਅਤੇ ਕੋਰੀਆ ਦੀਆਂ ਕਈ ਕੰਪਨੀਆਂ ਨੇ ਸੰਮੇਲਨ ਵਿੱਚ ਹਿੱਸਾ ਲੈਣ ਲਈ ਸਹਿਮਤੀ ਜਤਾਈ ਹੈ।

ਵੱਡੀਆਂ ਕੰਪਨੀਆਂ ਨੇ ਜਤਾਈ ਨਿਵੇਸ਼ ਦੀ ਦਿਲਚਸਪੀ

CM ਨੇ ਦੱਸਿਆ ਕਿ ਜਪਾਨ ਅਤੇ ਦੱਖਣੀ ਕੋਰੀਆ ਦੀਆਂ ਕਈ ਗਲੋਬਲ ਕੰਪਨੀਆਂ ਨੇ ਪੰਜਾਬ ਵਿੱਚ ਵੱਡੇ ਪ੍ਰੋਜੈਕਟ ਲਿਆਉਣ ਲਈ ਮਨਜ਼ੂਰੀ ਦਿੱਤੀ।

ਮੁੱਖ ਸਹਿਮਤੀਆਂ ਵਿੱਚ ਸ਼ਾਮਲ ਹਨ:

JBIC

ਪੰਜਾਬ ਵਿੱਚ Clean Energy Sector ਵਿੱਚ ਨਿਵੇਸ਼ ਕਰੇਗੀ।

Yamaha – Hero Partnership

ਪੰਜਾਬ ਵਿੱਚ ਈ-ਬਾਈਕ ਮੈਨੂਫੈਕਚਰਿੰਗ ਯੂਨਿਟ ਦੇ ਸਥਾਪਨ ਦੀ ਯੋਜਨਾ।

Honda

ਪੰਜਾਬ ਵਿੱਚ ਕਾਰ ਪਾਰਟਸ ਮੈਨੂਫੈਕਚਰਿੰਗ ਯੂਨਿਟ ਸਥਾਪਤ ਕਰਨ ਲਈ ਤਿਆਰ।

Toray Company

ਮੋਹਾਲੀ ਵਿੱਚ ਨਿਵੇਸ਼ ਲਈ ਦਿਲਚਸਪੀ ਜਤਾਈ।

Sumitomo

ਜਪਾਨੀ ਟਰੱਕ ਮੈਨੂਫੈਕਚਰਿੰਗ ਕੰਪਨੀ ਨਾਲ ਵਪਾਰਕ ਗੱਲਬਾਤ।

METI Japan

ਨਿਵੇਸ਼ ਸੰਬੰਧੀ ਵਾਅਦਾ।

Fujitsu Limited

ਮੋਹਾਲੀ ਵਿੱਚ AI ਅਤੇ IT ਪ੍ਰੋਜੈਕਟ ਸੈਂਟਰ ਸਥਾਪਤ ਕਰੇਗੀ।

Toppan Holdings

₹400 ਕਰੋੜ ਦੇ ਨਿਵੇਸ਼ MoU ‘ਤੇ ਹਸਤਾਖਰ।

JICA Project

ਪੰਜਾਬ ਵਿੱਚ ਬਾਗਬਾਨੀ ਪ੍ਰੋਜੈਕਟ ਨੂੰ ਮਨਜ਼ੂਰੀ।

ਯੁਵਾ ਵਰਗ ਲਈ ਨਵੇਂ ਮੌਕੇ: CM ਮਾਨ

CM ਮਾਨ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਹੈ ਕਿ ਪੰਜਾਬ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਸ਼ਤੇ ਖੁਲ੍ਹਣ, ਰਾਜ ਵਿੱਚ ਸਥਿਰ ਅਤੇ ਭਰੋਸੇਮੰਦ ਨਿਵੇਸ਼ਕ ਮਾਹੌਲ, ਗਲੋਬਲ ਕੰਪਨੀਆਂ ਨਾਲ ਬਿਹਤਰ ਸਹਿਯੋਗ ਬਣਾਇਆ ਜਾਵੇ।ਉਨ੍ਹਾਂ ਕਿਹਾ ਕਿ ਜਪਾਨੀ ਅਤੇ ਕੋਰੀਅਨ ਕੰਪਨੀਆਂ ਨੇ ਪੰਜਾਬ ਦੇ ਉਦਯੋਗਿਕ ਭਵਿੱਖ ਤੇ ਪੂਰਾ ਭਰੋਸਾ ਜਤਾਇਆ ਹੈ।

CM ਮਾਨ ਦਾ ਇਹ ਵਿਦੇਸ਼ ਦੌਰਾ ਪੰਜਾਬ ਦੇ ਉਦਯੋਗਿਕ ਨਕਸ਼ੇ ਨੂੰ ਨਵੀਂ ਦਿਸ਼ਾ ਦੇਣ ਦੀ ਸੰਭਾਵਨਾ ਰੱਖਦਾ ਹੈ। ਮੋਹਾਲੀ ਨੂੰ ਇੱਕ ਗਲੋਬਲ IT ਹੱਬ ਬਣਾਉਣ ਦੀ ਯੋਜਨਾ ਨਾਲ ਪੰਜਾਬ ‘ਚ ਨਿਵੇਸ਼ ਅਤੇ ਰੋਜ਼ਗਾਰ ਦੇ ਨਵੇਂ ਦਰਵਾਜ਼ੇ ਖੁੱਲ ਸਕਦੇ ਹਨ।

VD : ਜਿਲ੍ਹਾ ਪਰਚਾਰ ਦੌਰਾਨ MLA Dev Maan ਦਾ ਬਿਆਨ, ਅਕਾਲੀ ਤੇ ਕਾਂਗਰਸ ਨੇਤਾ ਤਾਂ ਸੁੱਤੇ ਪਏ ਹਨ

CM Mann returns from abroad

खबरें और भी हैं...

Copyright © 2025 Dainik Savera Times. All rights reserved.