skip to content

Last Updated: June 9, 2026

Dainik Savera Times Logo

CM ਮਾਨ​​​​​​​ ਦੇ ਪਾਗਲਖ਼ਾਨੇ ਵਾਲੇ ਬਿਆਨ ‘ਤੇ ਕਾਂਗਰਸ ਨੇ ਜਤਾਇਆ ਇਤਰਾਜ

7 months पहले

CM ਮਾਨ​​​​​​​ ਦੇ ਪਾਗਲਖ਼ਾਨੇ ਵਾਲੇ ਬਿਆਨ ‘ਤੇ ਕਾਂਗਰਸ ਨੇ ਜਤਾਇਆ ਇਤਰਾਜ

ਚੰਡੀਗੜ੍ਹ – ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅੱਜ ਪੰਜਾਬ ਦੇ ਅੰਦਰ ਪਾਗਲਖਾਨੇ ਖੋਲ੍ਹਣ ਬਾਰੇ ਦਿੱਤੇ ਗਏ ਬਿਆਨ ਤੇ ਕਾਂਗਰਸ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਸੀਨੀਅਰ ਕਾਂਗਰਸੀ ਲੀਡਰ ਹਰਦੀਪ ਸਿੰਘ ਕਿੰਗਰਾ ਨੇ ਕਿਹਾ ਕਿ ਜੇ ਕੋਈ ਮਸਖਰਾ ਰਾਜ ਮਹਿਲ ਦੇ ਵਿੱਚ ਆ ਜਾਵੇ ਤਾਂ ਰਾਜਾ ਨਹੀਂ ਬਣ ਜਾਂਦਾ, ਉਹ ਸਾਰੇ ਰਾਜ ਮਹਿਲ ਨੂੰ ਸਰਕਸ ਦਾ ਤੰਬੂ ਬਣਾ ਦਿੰਦਾ ਹੈ। ਸੋ ਇਸ ਕਰਕੇ ਸਿਆਸਤ ਦੇ ਵਿੱਚ ਕਿਸੇ ਨੂੰ ਪਾਗਲ ਕਹਿਣਾ, ਇੱਕ ਪਾਗਲਪਣ ਦੀ ਨਿਸ਼ਾਨੀ ਹੈ। ਮੁੱਖ ਮੰਤਰੀ ਦੇ ਮੂੰਹੋਂ ਇਹੋ ਜਿਹੀ ਭਾਸ਼ਾ ਜੱਚਦੀ ਨਹੀਂ। ਇਹ ਪਾਗਲ-ਪਣ ਦੀ ਨਿਸ਼ਾਨੀ ਹੈ। ਓਹਦਾ ਪਾਗਲਾਂ ਦੇ ਸਿਰ ‘ਤੇ ਸਿੰਘ ਨਹੀਂ ਹੁੰਦੇ।

CM Mann ਦਾ ਬਿਆਨ, ‘ਪੰਜਾਬ ‘ਚ ਸਰਕਾਰੀ ਪਾਗਲਖ਼ਾਨੇ ਖ਼ੋਲ੍ਹਣੇ ਪੈਣੇ’

ਦਰਅਸਲ, ਅੱਜ ਸੀਐੱਮ ਮਾਨ ਜਦੋਂ ਮੀਡੀਆ ਦੇ ਨਾਲ ਗੱਲਬਾਤ ਕਰ ਰਹੇ ਸਨ ਤਾਂ, ਉਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਪੰਜਾਬ ਦੇ ਅੰਦਰ ਸਾਨੂੰ ਸਰਕਾਰੀ ਪਾਗਲਖਾਨੇ ਖੋਲ੍ਹਣੇ ਪੈਣੇ ਹਨ, ਕਿਉਂਕਿ ਜਿਸ ਤਰੀਕੇ ਦੇ ਨਾਲ ਵਿਰੋਧੀ ਧਿਰ ਦੇ ਲੀਡਰ ਬਦਮਾਸ਼ੀ ਕਰ ਰਹੇ ਨੇ ਤੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸਿਸ਼ ਕਰ ਰਹੇ ਨੇ, ਉਨ੍ਹਾਂ ਨੂੰ ਪਾਗਲਖ਼ਾਨਿਆਂ ਦੀ ਜ਼ਰੂਰਤ ਪਵੇਗੀ। ਇਸ ਬਿਆਨ ‘ਤੇ ਕਾਂਗਰਸ ਨੇ ਇਤਰਾਜ ਪ੍ਰਗਟਾਇਆ ਹੈ।

खबरें और भी हैं...

Copyright © 2026 Dainik Savera Times. All rights reserved.