ਚੰਡੀਗੜ੍ਹ : ਮਹਾਨ ਕ੍ਰਾਂਤੀਕਾਰੀ ਤੇ ਗ਼ਦਰ ਲਹਿਰ ਦੇ ਮਹਾਨਾਇਕ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਇੱਕ ਰਾਜ ਪੱਧਰੀ ਸਮਾਰੋਹ ਅੱਜ ਲੁਧਿਆਣਾ ਦੇ ਉਨ੍ਹਾਂ ਦੇ ਜੱਦੀ ਪਿੰਡ ਸਰਾਭਾ ਵਿਖੇ ਕਰਵਾਇਆ ਜਾਵੇਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ‘ਤੇ ਫੁੱਲ ਮਾਲਾ ਚੜ੍ਹਾ ਕੇ ਸ਼ਰਧਾਂਜਲੀ ਭੇਟ ਕਰਨਗੇ। ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਤੋਂ ਇਲਾਵਾ ਸੀਐਮ ਮਾਨ ਸੱਤ ਗ਼ਦਰੀ ਯੋਧਿਆਂ (ਸ਼ਹੀਦ ਵਿਸ਼ਨੂੰ ਗਣੇਸ਼ ਪਿੰਗਲੇ, ਸ਼ਹੀਦ ਬਖਸ਼ੀਸ਼ ਸਿੰਘ, ਸ਼ਹੀਦ ਜਗਤ ਸਿੰਘ, ਸ਼ਹੀਦ ਸੁਰੈਣ ਸਿੰਘ (ਵੱਡਾ), ਸ਼ਹੀਦ ਸੁਰੈਣ ਸਿੰਘ (ਛੋਟਾ), ਸ਼ਹੀਦ ਹਰਨਾਮ ਸਿੰਘ ਸਿਆਲਕੋਟੀ) ਦੀ ਸ਼ਹਾਦਤ ਨੂੰ ਵੀ ਸਿਜਦਾ ਕਰਨਗੇ। ਮੁੱਖ ਮੰਤਰੀ ਦੀ ਸ਼ਮੂਲੀਅਤ ਦੇ ਮੱਦੇਨਜ਼ਰ, ਪ੍ਰਸ਼ਾਸਨ ਵੱਲੋਂ ਪਿੰਡ ਸਰਾਭਾ ਵਿੱਚ ਵਿਆਪਕ ਤਿਆਰੀਆਂ ਕੀਤੀਆਂ ਗਈਆਂ ਹਨ ਅਤੇ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ ਗਏ ਹਨ।
ਭਾਰਤ ਅਗਲੇ 5 ਸਾਲਾਂ ‘ਚ ਬਣੇਗਾ ਗਲੋਬਲ ਮੈਰੀਟਾਈਮ ਸ਼ਿਪਿੰਗ ਹੱਬ : ਹਰਦੀਪ ਪੁਰੀ
ਸਮਾਗਮ ਦੇ ਮੱਦੇਨਜ਼ਰ ਪਿੰਡ ਸਰਾਭਾ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਅਤੇ ਵੱਡੀ ਗਿਣਤੀ ਵਿੱਚ ਪੁਲਿਸ ਤਾਇਨਾਤ ਕੀਤੀ ਜਾਵੇਗੀ। ਡੀਸੀ ਹਿਮਾਂਸ਼ੂ ਜੈਨ ਸਮੇਤ ਐਸਡੀਐਮ ਅਤੇ ਪੁਲਿਸ ਅਧਿਕਾਰੀਆਂ ਨੇ ਸ਼ਨੀਵਾਰ ਦੇਰ ਸ਼ਾਮ ਸਥਾਨ ਦਾ ਨਿਰੀਖਣ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਡੀਸੀ ਨੇ ਅਧੀਨ ਅਧਿਕਾਰੀਆਂ ਤੋਂ ਪ੍ਰਤੀਕਿਰਿਆ ਲਈ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਸਖ਼ਤ ਕਰਨ ਦੇ ਨਿਰਦੇਸ਼ ਦਿੱਤੇ। ਅਧਿਕਾਰੀਆਂ ਨੂੰ ਪਾਰਕਿੰਗ ਥਾਵਾਂ ‘ਤੇ ਵਿਸ਼ੇਸ਼ ਧਿਆਨ ਦੇਣ ਲਈ ਕਿਹਾ ਗਿਆ ਹੈ।
ਖੇਤਰੀ ਪਾਰਟੀਆਂ ਹੱਕਾਂ ਲਈ ਸਾਂਝੇ ਪਲੇਟਫਾਰਮ ‘ਤੇ ਇਕੱਠੀਆਂ ਹੋਣ : ਸੁਖਬੀਰ ਬਾਦਲ

