Site icon Dainik Savera Punjab

CM ਭਗਵੰਤ ਮਾਨ ਬੈਂਗਲੁਰੂ ਦੌਰੇ ‘ਤੇ, ਨਿੱਜੀ ਕੇਅਰ ਸੈਂਟਰ ਵਿੱਚ ਰਹਿਣਗੇ ਇਕ ਹਫਤਾ

CM Bhagwant Mann on Bengaluru visit, will stay in private care center for a week

CM Bhagwant Mann on Bengaluru visit, will stay in private care center for a week

Bhagwant Mann ਨਾਲ ਜੁੜੀ ਇਕ ਅਹਿਮ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਇਸ ਸਮੇਂ Bengaluru ਦੌਰੇ ‘ਤੇ ਹਨ ਅਤੇ ਦੌਰੇ ਦੌਰਾਨ ਉਹ ਇਕ ਨਿੱਜੀ ਕੇਅਰ ਸੈਂਟਰ ਵਿੱਚ ਲਗਭਗ ਸੱਤ ਦਿਨ ਰਹਿਣਗੇ।

ਇਸ ਤੋਂ ਪਹਿਲਾਂ ਵੀ ਸੀਐੱਮ ਮਾਨ ਬੈਂਗਲੁਰੂ ਦੇ ਇਕ ਨਿੱਜੀ ਕੇਅਰ ਸੈਂਟਰ ਵਿੱਚ ਰਹਿ ਚੁੱਕੇ ਹਨ, ਜਿੱਥੇ ਉਨ੍ਹਾਂ ਨੇ ਕਰੀਬ 10 ਤੋਂ 12 ਦਿਨ ਬਿਤਾ ਕੇ ਇਲਾਜ ਕਰਵਾਇਆ ਸੀ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੇ ਪੁਰਾਣੀ ਖੰਘ ਅਤੇ ਸ਼ੂਗਰ ਦੀ ਸਮੱਸਿਆ ਲਈ 12 ਦਿਨਾਂ ਦਾ ਨੈਚਰੋਪੈਥੀ ਇਲਾਜ ਵੀ ਇਥੇ ਹੀ ਕਰਵਾਇਆ ਸੀ।

READ ALSO : ਅੰਮ੍ਰਿਤਪਾਲ ਸਿੰਘ ਮਾਮਲਾ: ਹਾਈ ਕੋਰਟ ਵਿੱਚ ਸੁਣਵਾਈ ਟਲੀ, ਪੰਜਾਬ ਸਰਕਾਰ ‘ਤੇ 10 ਹਜ਼ਾਰ ਰੁਪਏ ਜੁਰਮਾਨਾ

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਪਣੇ ਬੈਂਗਲੁਰੂ ਦੌਰੇ ਦੌਰਾਨ ਮੁੱਖ ਮੰਤਰੀ ਨੇ ਉਦਯੋਗਪਤੀਆਂ ਨਾਲ ਮੁਲਾਕਾਤ ਕਰਕੇ ਪੰਜਾਬ ਨੂੰ ਨਿਵੇਸ਼ ਲਈ ਪਸੰਦੀਦਾ ਸਥਾਨ ਵਜੋਂ ਪ੍ਰਸਤੁਤ ਕੀਤਾ ਸੀ। ਹੁਣ ਇਕ ਵਾਰ ਫਿਰ ਉਹ ਨਿੱਜੀ ਦੌਰੇ ‘ਤੇ ਬੈਂਗਲੁਰੂ ਪਹੁੰਚੇ ਹਨ, ਜਿੱਥੇ ਉਹ ਇਕ ਹਫਤੇ ਲਈ ਨਿੱਜੀ ਕੇਅਰ ਸੈਂਟਰ ਵਿੱਚ ਰਹਿਣਗੇ।ਸਰਕਾਰੀ ਤੌਰ ‘ਤੇ ਇਸ ਦੌਰੇ ਨੂੰ ਨਿੱਜੀ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਹੋਰ ਵਿਸਥਾਰਿਕ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।

AAP ਸਰਪੰਚ ਕਤਲ ਮਾਮਲੇ ‘ਚ ਦੋਸ਼ੀ ਦਾ Encounter, SSP Surendra Lamba ਨੇ ਦਿੱਤੀ ਜਾਣਕਾਰੀ

Exit mobile version