
ਨਾਭਾ ਤੋਂ ਇਸ ਸਮੇਂ ਵੱਡੀ ਖ਼ਬਰ ਆ ਰਹੀ ਹੈ ਜਿੱਥੇ ਕਿਸਾਨ ਅਤੇ ਪੁਲਿਸ ਹੋਈ ਆਮੋ ਸਾਹਮਣੇ ਹੋਏ ਹਨ, ਕਿਸਾਨਾ ਅਤੇ ਪੁਲਿਸ ਵਿਚਾਲੇ ਜ਼ਬਰਦਸਤ ਝੜਪ ਹੋਈ ਹੈ ਜਿੱਥੇ ਨਾਭਾ ਦੀ ਡੀਐਸਪੀ ਮਨਦੀਪ ਕੌਰ ਨੇ ਆਰੋਪ ਲਗਾਏ ਕਿ ਕਿਸਾਨਾਂ ਨੇ ਮੇਰੇ ਨਾਲ ਬਦਸੂਲਕੀ ਕੀਤੀ ਤੇ ਮੇਰਾ ਜੂੜਾ ਵੀ ਪੱਟਿਆ ।ਦੂਜੇ ਪਾਸੇ ਕਿਸਾਨਾਂ ਨੇ ਕਿਹਾ ਕਿ ਡੀਐਸਪੀ ਸਾਡੇ ਤੇ ਗੱਡੀ ਚੜਾਉਣ ਲੱਗੀ ਸੀ । ਜਿਸ ਤੇ ਕਿਸਾਨਾ ਨੇ ਵਿਰੋਧ ਕੀਤਾ ਤਾਂ ਡੀਐਸ ਪੀ ਮੈਡਮ ਸਾਡੇ ਤੇ ਰੋਹਬ ਦਿਖਾਉਣ ਲਘ ਪਈ।

ਤਹਾਨੂੰ ਦੱਸ ਦਈਏ ਕਿ, ਬੀਤੇ ਦਿਨੀਂ ਟਰਾਲੀਆਂ ਦੀ ਚੋਰੀਆਂ ਨੂੰ ਲੈ ਕੇ ਨਗਰ ਕੌਂਸਲ ਦੀ ਪ੍ਰਧਾਨ ਸੁਜਾਤਾ ਚਾਵਲਾ ਦੇ ਪਤੀ ਪੰਕਜ ਪੱਪੂ ਦੀ ਗ੍ਰਿਫਤਾਰੀ ਨੂੰ ਲੈ ਕੇ ਡੀਐਸ ਪੀ ਦਫ਼ਤਰ ਦੇ ਬਾਹਰ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਇਸ ਰੋਸ ਪ੍ਰਦਰਸ਼ਨ ਵਿੱਚ ਚਾਰ ਯੂਨੀਅਨ ਸ਼ਾਮਿਲ ਸਨ । ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ (ਆਜ਼ਾਦ) ਭਾਰਤੀ ਕਿਸਾਨ ਯੂਨੀਅਨ ਅਤੇ ਕ੍ਰਾਂਤੀਕਾਰੀ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ, ਕਿ ਜੋ ਸ਼ੰਬੂ ਬਾਰਡਰ ਤੋਂ ਟਰਾਲੀਆਂ ਚੋਰੀਆਂ ਹੋਈਆਂ ਹਨ ਉਸ ਵਿੱਚ ਸਿੱਧਾ ਹੱਥ ਪੰਕਜ ਪੱਪੂ ਦਾ ਸੀ । ਜਿਨਾਂ ਨੇ ਟਰਾਲੀਆਂ ਆਪਣੇ ਪਲਾਟ ਵਿੱਚ ਰਫਾ ਦਫਾ ਕਰ ਦਿੱਤੀਆਂ ਸਨ। ਕਿਸਾਨਾਂ ਵੱਲੋਂ ਮੰਗ ਕੀਤੀ ਗਈ ਸੀ ਕਿ ਪੁਲਿਸ ਨੇ ਹਲਕੀਆਂ ਧਰਾਵਾਂ ਲਗਾ ਕੇ ਉਸ ਨੂੰ ਜਮਾਨਤ ਦੇ ਦਿੱਤੀ ਅਤੇ ਹੁਣ ਲਗਾਤਾਰ ਕਿਸਾਨ ਰੋਸ ਪ੍ਰਦਰਸ਼ਨ ਕਰ ਰਹੇ ਸੀ ਜਦੋਂ ਡੀਐਸਪੀ ਮੈਡਮ ਮਨਦੀਪ ਕੌਰ ਆਪਣੇ ਦਫਤਰ ਤੋਂ ਬਾਹਰ ਨਿਕਲਣ ਲੱਗੀ ਤਾਂ ਕਿਸਾਨਾਂ ਅਤੇ ਡੀਐਸਪੀ ਦਰਮਿਆਨ ਕਹਾ ਸੁਣੀ ਹੋ ਗਈ ਅਤੇ ਮਾਮਲਾ ਇੰਨਾ ਵੱਧ ਗਿਆ ਕਿ ਕਿਸਾਨ ਅਤੇ ਪੁਲਿਸ ਆਮੋ ਸਾਹਮਣੇ ਹੋ ਗਏ।
ਜਾਣਕਾਰੀ ਦਿੰਦੇ ਹੋਏ, ਨਾਭਾ ਦੀ ਡੀਐਸਪੀ ਮਨਦੀਪ ਕੌਰ ਨੇ ਭਰੇ ਮਨ ਨਾਲ ਕਿਹਾ ਕਿ ਮੈਂ ਇਹਨਾਂ ਨੂੰ ਧਰਨੇ ਤੋਂ ਬਿਲਕੁਲ ਵੀ ਨਹੀਂ ਰੋਕਿਆ ਅਤੇ ਇਹ ਧਰਨਾ ਦੇ ਰਹੇ ਸੀ । ਮੈਂ ਇਹਨਾਂ ਨਾਲ ਗੱਲਬਾਤ ਕਰਨ ਆਈ ਸੀ ਜਦੋਂ ਮੈਂ ਗੱਡੀ ਲੈ ਕੇ ਜਰੂਰੀ ਕੰਮ ਲਈ ਜਾਣ ਲੱਗੀ ਤਾਂ ਇਹਨਾਂ ਨੇ ਮੇਰੀ ਗੱਡੀ ਰੋਕ ਕੇ ਅਤੇ ਮੇਰੇ ਨਾਲ ਖਿਚ- ਧੂ ਕਰਨੀ ਸ਼ੁਰੂ ਕਰ ਦਿੱਤੀ ਮੇਰੀ ਵਰਦੀ ਨੂੰ ਹੱਥ ਪਾਇਆ ਅਤੇ ਮੇਰਾ ਜੂੜਾ ਵੀ ਪੱਟ ਦਿੱਤਾ ਇਹਨਾਂ ਨੇ ਬਹੁਤ ਹੀ ਬੁਰੀ ਤਰੀਕੇ ਨਾਲ ਬਦਤਮੀਜ਼ੀ ਕੀਤੀ ਜੋ ਕਿ ਬਹੁਤ ਮਾੜੀ ਗੱਲ ਹੈ। ਮੈਂ ਇਹਨਾਂ ਤੇ ਕਾਰਵਾਈ ਕਰਾਂਗੀ।
ਇਸ ਮੌਕੇ ਤੇ ਕਿਸਾਨ ਆਗੂ ਨੇ ਕਿਹਾ ਕਿ ਅਸੀਂ ਤਾਂ ਸ਼ਾਂਤਮਈ ਧਰਨਾ ਦੇ ਰਹੇ ਸੀ ਅਤੇ ਅਸੀਂ ਇਨਸਾਫ ਦੀ ਮੰਗ ਕਰ ਰਹੇ ਸੀ ਪਰ ਡੀਐਸਪੀ ਵੱਲੋਂ ਸਾਡੇ ਨਾਲ ਬਦਤਮੀਜੀ ਕੀਤੀ ਤੇ ਸਾਡੇ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਸਾਡੇ ਕੱਪੜੇ ਪਾੜ ਦਿੱਤੇ ਅਸੀਂ ਉਨੀਂ ਦੇਰ ਗੱਡੀ ਨਿਕਲ ਨਹੀਂ ਦਿੰਤੀ ਜਦੋਂ ਤੱਕ ਡੀਐਸਪੀ ਮੈਡਮ ਸਾਡੀ ਗੱਲ ਨਹੀਂ ਸੁਣ ਲੈਂਦੀ।