Site icon Dainik Savera Punjab

22 ਭਾਰਤੀ ਜਹਾਜ਼ ਫਸਣ ਦਾ ਦਾਅਵਾ ਗਲਤ— ਝੂਠੇ ਦਾਅਵਿਆਂ ਤੇ ਵਿਦੇਸ਼ ਮੰਤਰਾਲੇ ਦਾ ਸਪਸ਼ਟੀਕਰਨ ਪੜੋਂ ਕੀ ਕਿਹਾ…

ਨਵੀਂ ਦਿੱਲੀ (ਦੈਨਿਕ ਸਵੇਰਾ):ਪੱਛਮੀ ਏਸ਼ੀਆ ਵਿੱਚ ਚੱਲ ਰਹੇ ਤਣਾਅ ਦੇ ਮਾਹੌਲ ਵਿਚ ਸੋਸ਼ਲ ਮੀਡੀਆ ‘ਤੇ ਫੈਲ ਰਹੀਆਂ ਅਫਵਾਹਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਵਿਦੇਸ਼ ਮੰਤਰਾਲੇ (MEA) ਨੇ ਵੀਰਵਾਰ ਨੂੰ ਇੱਕ ਚੇਤਾਵਨੀ ਜਾਰੀ ਕੀਤੀ। ਮੰਤਰਾਲੇ ਨੇ ਲੋਕਾਂ ਨੂੰ ਸੋਸ਼ਲ ਮੀਡੀਆ ‘ਤੇ ਫੈਲ ਰਹੀਆਂ ਝੂਠੀਆਂ ਅਤੇ ਬੇਬੁਨਿਆਦ ਖ਼ਬਰਾਂ ਤੋਂ ਸਾਵਧਾਨ ਰਹਿਣ ਲਈ ਕਿਹਾ।

 

ਪੰਜਾਬ ਦੇ ਮੌਸਮ ਨੇ ਲੈ ਲਿਆ ਫਿਰ ਪਲਟਾ: 24 ਘੰਟਿਆਂ ‘ਚ ਤਾਪਮਾਨ 3.5 ਡਿਗਰੀ ਥਲੇ ਆ ਡਿੱਗਿਆ..

ਐਕਸ (ਪਹਿਲਾਂ ਟਵਿੱਟਰ) ‘ਤੇ MEA Fact Check ਨੇ ਇੱਕ ਪੋਸਟ ਕਰਕੇ ਲਿਖਿਆ, “Fake News Alert!” ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇੰਟਰਨੈੱਟ ‘ਤੇ ਮਿਲ ਰਹੀ ਜਾਣਕਾਰੀ ਨੂੰ ਸਾਂਝਾ ਕਰਨ ਤੋਂ ਪਹਿਲਾਂ ਸਚਾਈ ਦੀ ਜਾਂਚ ਕਰ ਲੈਣ। ਮੰਤਰਾਲੇ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਝੂਠੀਆਂ ਪੋਸਟਾਂ ਤੋਂ ਸਾਵਧਾਨ ਰਹਿਣਾ ਬਹੁਤ ਜ਼ਰੂਰੀ ਹੈ।

 

ਵਾਇਰਲ ਹੋ ਰਹੀਆਂ ਪੋਸਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਇਰਾਨ ਨੇ ਭਾਰਤੀ ਜਹਾਜ਼ਾਂ ਨੂੰ ਹੋਰਮੁਜ਼ ਦੀ ਖਾੜੀ ਤੋਂ ਲੰਘਣ ਦੀ ਇਜਾਜ਼ਤ ਨਹੀਂ ਦਿੱਤੀ ਅਤੇ ਕਈ ਜਹਾਜ਼ ਉੱਥੇ ਫਸੇ ਹੋਏ ਹਨ। ਕੁਝ ਪੋਸਟਾਂ ਵਿੱਚ ਇਹ ਵੀ ਕਿਹਾ ਗਿਆ ਕਿ ਇਸ ਨਾਲ ਭਾਰਤ ਦੀ LPG ਸਪਲਾਈ ਪ੍ਰਭਾਵਿਤ ਹੋ ਸਕਦੀ ਹੈ।

ਅਤਨੂ ਚੱਕਰਵਰਤੀ ਦੇ ਅਸਤੀਫ਼ੇ ਤੋਂ ਬਾਅਦ RBI ਦਾ ਬਿਆਨ—ਚਿੰਤਾ ਦੀ ਕੋਈ ਗੱਲ ਨਹੀਂ

 

ਇੱਕ ਪੋਸਟ ਵਿੱਚ ਦਾਅਵਾ ਕੀਤਾ ਗਿਆ ਕਿ ਭਾਰਤ ਨੇ ਫਰਵਰੀ ਵਿੱਚ ਤਿੰਨ ਇਰਾਨੀ ਤੇਲ ਟੈਂਕਰ ਜ਼ਬਤ ਕੀਤੇ ਸਨ ਅਤੇ ਇਰਾਨ ਨੇ ਇਸ ਦੇ ਜਵਾਬ ਵਿੱਚ ਭਾਰਤੀ ਜਹਾਜ਼ਾਂ ਲਈ ਹੋਰਮੁਜ਼ ਦੀ ਖਾੜੀ ਨੂੰ “ਨੋ-ਗੋ ਏਰੀਆ” ਘੋਸ਼ਿਤ ਕਰ ਦਿੱਤਾ ਹੈ। ਦੂਜੀ ਪੋਸਟ ਵਿੱਚ ਕਿਹਾ ਗਿਆ ਕਿ “ਰਾਇਟਰਜ਼” ਦੇ ਮੁਤਾਬਕ 22 ਭਾਰਤੀ ਜਹਾਜ਼ ਖਾੜੀ ਵਿੱਚ ਫਸੇ ਹੋਏ ਹਨ ਅਤੇ ਇਸ ਨਾਲ ਭਾਰਤ ਵਿੱਚ LPG ਦੀ ਭਾਰੀ ਕਮੀ ਪੈ ਸਕਦੀ ਹੈ।

 

 

ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਇਹ ਸਾਰੇ ਦਾਅਵੇ ਪੂਰੀ ਤਰ੍ਹਾਂ ਝੂਠੇ ਹਨ ਅਤੇ ਕਿਸੇ ਵੀ ਤੱਥ ‘ਤੇ ਆਧਾਰਿਤ ਨਹੀਂ ਹਨ। MEA Fact Check ਨੇ ਗਲਤ ਪੋਸਟਾਂ ਦੇ ਸਕ੍ਰੀਨਸ਼ਾਟ ਵੀ ਸਾਂਝੇ ਕੀਤੇ ਹਨ, ਜਿਨ੍ਹਾਂ ‘ਤੇ ਸਪਸ਼ਟ ਤੌਰ ‘ਤੇ “FAKE” ਲਿਖਿਆ ਗਿਆ ਹੈ।

 

claim-22-indian-ships-false-mea-clarification

Exit mobile version