ਕਾਕਰੋਚ ਜਨਤਾ ਪਾਰਟੀ (CJP) ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਦੇਸ਼ ਭਰ ਵਿੱਚ ਵੱਡੇ ਪੱਧਰ ‘ਤੇ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਐਤਵਾਰ ਰਾਤ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਜੇਕਰ ਸਿੱਖਿਆ ਮੰਤਰੀ 13 ਜੂਨ ਤੱਕ ਅਸਤੀਫ਼ਾ ਨਹੀਂ ਦਿੰਦੇ, ਤਾਂ ਉਹ ਖੁਦ ਵੱਖ-ਵੱਖ ਰਾਜਾਂ ਵਿੱਚ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਣਗੇ।
ਉਨ੍ਹਾਂ ਦਾ ਕਹਿਣਾ ਹੈ ਕਿ ਜੇ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਦੇਸ਼ ਭਰ ਦੇ ਵਿਦਿਆਰਥੀ ਫਿਰ ਦਿੱਲੀ ਵੱਲ ਰੁਖ ਕਰਕੇ ਸ਼ਾਂਤਮਈ ਅੰਦੋਲਨ ਕਰਨਗੇ। ਇਸ ਤੋਂ ਪਹਿਲਾਂ 6 ਜੂਨ ਨੂੰ ਜੰਤਰ-ਮੰਤਰ ‘ਤੇ ਵੀ CJP ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੀ, ਜਿਸ ਵਿੱਚ ਪੇਪਰ ਲੀਕ ਅਤੇ ਸਿੱਖਿਆ ਪ੍ਰਣਾਲੀ ਵਿੱਚ ਗੜਬੜਾਂ ਨੂੰ ਲੈ ਕੇ ਮੰਗਾਂ ਰੱਖੀਆਂ ਗਈਆਂ।
ਹਿਮਾਚਲ ਸਿਆਸਤ ਵਿੱਚ ਤੂਫ਼ਾਨ: ਸੁੱਖੂ-ਨੀਰਜ ਭਾਰਤੀ ਵਿਵਾਦ ਨੇ ਵਧਾਈ ਕਾਂਗਰਸ ਦੀ ਮੁਸ਼ਕਲ
ਅਭਿਜੀਤ ਦੀਪਕੇ, ਜੋ ਅਮਰੀਕਾ ਤੋਂ ਭਾਰਤ ਆਏ ਸਨ, ਨੇ ਛਤਰਪਤੀ ਸੰਭਾਜੀਨਗਰ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਪਿਛਲੇ ਸਾਲਾਂ ਵਿੱਚ ਦੇਸ਼ ਦੀ ਰਾਜਨੀਤੀ ਬੁਨਿਆਦੀ ਮੁੱਦਿਆਂ ਤੋਂ ਹਟ ਕੇ ਹੋਰ ਦਿਸ਼ਾ ਵੱਲ ਚਲੀ ਗਈ ਹੈ ਅਤੇ ਬੇਰੁਜ਼ਗਾਰੀ ਵਰਗੇ ਮੁੱਦੇ ਅਣਡਿੱਠੇ ਰਹਿ ਗਏ ਹਨ।
ਰਿਪੋਰਟਾਂ ਮੁਤਾਬਕ CJP ਦੀ ਸੋਸ਼ਲ ਮੀਡੀਆ ਮੌਜੂਦਗੀ ਵਿੱਚ ਤੇਜ਼ ਵਾਧਾ ਦੇਖਣ ਨੂੰ ਮਿਲਿਆ ਹੈ, ਪਰ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਸ ਡਿਜੀਟਲ ਸਮਰਥਨ ਨੂੰ ਜ਼ਮੀਨੀ ਵੋਟ ਬੈਂਕ ਵਿੱਚ ਬਦਲਣਾ ਸਭ ਤੋਂ ਵੱਡੀ ਚੁਣੌਤੀ ਹੈ। ਉਨ੍ਹਾਂ ਅਨੁਸਾਰ ਪਾਰਟੀ ਕੋਲ ਮਜ਼ਬੂਤ ਸੰਗਠਨਾਤਮਕ ਢਾਂਚਾ ਅਤੇ ਸਪੱਸ਼ਟ ਰਾਸ਼ਟਰੀ ਏਜੰਡਾ ਅਜੇ ਵੀ ਕਮੀ ਵਜੋਂ ਦੇਖਿਆ ਜਾ ਰਿਹਾ ਹੈ।
ਇਸ ਪੂਰੇ ਵਿਵਾਦ ਦੀ ਸ਼ੁਰੂਆਤ ਉਸ ਸਮੇਂ ਮੰਨੀ ਜਾ ਰਹੀ ਹੈ ਜਦੋਂ ਸੁਪਰੀਮ ਕੋਰਟ ਦੀ ਇੱਕ ਸੁਣਵਾਈ ਦੌਰਾਨ ਯੂਥ ਨੂੰ ਲੈ ਕੇ ਕੀਤੀ ਟਿੱਪਣੀ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਵੱਡੀ ਚਰਚਾ ਛਿੜ ਗਈ ਸੀ ਅਤੇ ਬਾਅਦ ਵਿੱਚ CJP ਦੀ ਸਥਾਪਨਾ ਹੋਈ।
ਬਿਹਾਰ ਵਿੱਚ ਭਿਆਨਕ ਸੜਕ ਹਾਦਸਾ: ਬੱਸ-ਟਰੱਕ ਟੱਕਰ ਵਿੱਚ 3 ਮੌਤਾਂ, 20 ਜ਼ਖਮੀ

