Site icon Dainik Savera Punjab

ਹੋਟਲ ਰੂਮ ‘ਚ 2 ਸਾਲ ਦੀ ਗੇਮਿੰਗ, ਕਰਮਚਾਰੀਆਂ ਨੇ ਵੇਖੇ ਕੂੜੇ ਦੇ ਪਹਾੜ

chinese-gamer-spends-2-years-in-hotel-room-trash-shock

chinese-gamer-spends-2-years-in-hotel-room-trash-shock

ਨਵੀਂ ਦਿਲੀ: ਚੀਨ ਵਿੱਚ ਇੱਕ ਨੌਜਵਾਨ ਦੀ ਕਹਾਣੀ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਇਹ ਨੌਜਵਾਨ ਆਨਲਾਈਨ ਵੀਡੀਓ ਗੇਮਾਂ ਦਾ ਇੰਨਾ ਆਦੀ ਹੋ ਗਿਆ ਕਿ ਉਸ ਨੇ ਪੂਰੇ ਦੋ ਸਾਲ ਇੱਕ ਹੋਟਲ ਦੇ ਕਮਰੇ ਵਿੱਚ ਬਿਤਾ ਦਿੱਤੇ। ਇਸ ਦੌਰਾਨ ਉਹ ਕਦੇ ਵੀ ਬਾਹਰ ਨਹੀਂ ਨਿਕਲਿਆ। ਉਸ ਦੀ ਜ਼ਿੰਦਗੀ ਸਿਰਫ਼ ਗੇਮ ਖੇਡਣ ਸੌਣ ਅਤੇ ਖਾਣੇ ਦੀਆਂ ਡਿਲਿਵਰੀਆਂ ਮੰਗਵਾਉਣ ਤੱਕ ਸੀਮਿਤ ਰਹੀ।

ਦੁਨੀਆ ਦੀ ਸਭ ਤੋਂ ਤਾਕਤਵਰ ਕਰੰਸੀ: ਕੁਵੈਤੀ ਦੀਨਾਰ ਦੇ ਸਾਹਮਣੇ ਰੁਪਏ ਦੀ ਹਕੀਕਤ

ਜਦੋਂ ਉਹ ਆਖ਼ਿਰਕਾਰ ਕਮਰਾ ਛੱਡਣ ਲਈ ਤਿਆਰ ਹੋਇਆ ਤਾਂ ਹੋਟਲ ਦੇ ਕਰਮਚਾਰੀ ਅੰਦਰ ਦਾਖ਼ਲ ਹੋਏ। ਉਨ੍ਹਾਂ ਨੇ ਜੋ ਦ੍ਰਿਸ਼ ਦੇਖਿਆ ਉਹ ਹੈਰਾਨ ਕਰਨ ਵਾਲਾ ਸੀ। ਕਮਰੇ ਵਿੱਚ ਕੂੜੇ ਦੇ ਢੇਰ ਲਗਭਗ ਇੱਕ ਮੀਟਰ ਉੱਚੇ ਤੱਕ ਪਏ ਹੋਏ ਸਨ। ਫਰਸ਼ ਮੇਜ਼ ਕੁਰਸੀਆਂ ਅਤੇ ਹੋਰ ਸਾਮਾਨ ਸਭ ਕੁਝ ਖਾਲੀ ਖਾਣੇ ਦੇ ਡੱਬਿਆਂ ਪਲਾਸਟਿਕ ਦੇ ਥੈਲਿਆਂ ਬੋਤਲਾਂ ਅਤੇ ਪੈਕਿੰਗ ਸਮੱਗਰੀ ਨਾਲ ਢੱਕਿਆ ਹੋਇਆ ਸੀ।

WATCH VIDEO: AAP ਸਮਰਥਕਾਂ ਨੇ ਨਵੇਂ ਬਣੇ ਬਲਾਕ ਸੰਮਤੀ ਮੈਬਰ ਬਲਜਿੰਦਰ ਕੌਰ ਨੂੰ ਕੀਤਾ ਸਨਮਾਨਿਤ

ਹੋਟਲ ਕਰਮਚਾਰੀਆਂ ਨੇ ਦੱਸਿਆ ਕਿ ਕਮਰੇ ਦੀ ਬਦਬੂ ਅਤੇ ਗੰਦਗੀ ਇੰਨੀ ਵੱਧ ਸੀ ਕਿ ਅੰਦਰ ਜਾਣਾ ਮੁਸ਼ਕਲ ਹੋ ਗਿਆ। ਕੁਝ ਹਿੱਸੇ ਇੰਨੇ ਭਰੇ ਹੋਏ ਸਨ ਕਿ ਸਾਫ਼ ਕਰਨ ਵਾਲਿਆਂ ਨੂੰ ਰਸਤਾ ਬਣਾਉਣ ਲਈ ਘੰਟਿਆਂ ਲੱਗ ਗਏ।

ਇਸ ਘਟਨਾ ਦੀਆਂ ਤਸਵੀਰਾਂ ਜਦੋਂ ਸੋਸ਼ਲ ਮੀਡੀਆ ‘ਤੇ ਸਫ਼ਾਈ ਦੀ ਕਮੀ ਇਕੱਲੇਪਨ ਅਤੇ ਗੇਮਿੰਗ ਦੀ ਲਤ ਬਾਰੇ ਵੱਡੇ ਪੱਧਰ ‘ਤੇ ਵਿਚਾਰ ਹੋਣ ਲੱਗੇ।

chinese-gamer-spends-2-years-in-hotel-room-trash-shock
Exit mobile version