Site icon Dainik Savera Punjab

ਸੋਨੇ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ ਕਾਰਨ ਚੀਨੀ ਬੈਂਕਾਂ ਨੇ ਕੀਮਤੀ ਧਾਤਾਂ ਦੇ ਵਪਾਰ ‘ਤੇ ਲਗਾਈਆਂ ਪਾਬੰਦੀਆਂ

Chinese banks impose restrictions on trading in precious metals due to huge fall in gold prices

ਬਿਜ਼ਨਸ ਜਗਤ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਆਈ ਤੇਜ਼ ਗਿਰਾਵਟ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕੁਝ ਮਹੀਨੇ ਪਹਿਲਾਂ ਰਿਕਾਰਡ ਉੱਚਾਈਆਂ ਨੂੰ ਛੂਹਣ ਵਾਲਾ ਸੋਨਾ ਹੁਣ ਲਗਾਤਾਰ ਹੇਠਾਂ ਆ ਰਿਹਾ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨੇ ਦੀ ਕੀਮਤ 5,600 ਅਮਰੀਕੀ ਡਾਲਰ ਪ੍ਰਤੀ ਔਂਸ ਦੇ ਪੱਧਰ ਤੋਂ ਘਟ ਕੇ 4,000 ਡਾਲਰ ਤੋਂ ਹੇਠਾਂ ਆ ਗਈ ਹੈ। ਇਸੇ ਤਰ੍ਹਾਂ ਭਾਰਤ ਵਿੱਚ ਵੀ ਸੋਨੇ ਦੀ ਕੀਮਤ ਲਗਭਗ ₹1.97 ਲੱਖ ਤੋਂ ਘਟ ਕੇ ₹1.41 ਲੱਖ ਪ੍ਰਤੀ 10 ਗ੍ਰਾਮ ਰਹਿ ਗਈ ਹੈ।

ਇਸ ਗਿਰਾਵਟ ਦੇ ਮੱਦੇਨਜ਼ਰ ਚੀਨ ਦੇ ਪ੍ਰਮੁੱਖ ਬੈਂਕਾਂ ਨੇ ਆਮ ਨਿਵੇਸ਼ਕਾਂ ਲਈ ਸੋਨੇ ਅਤੇ ਹੋਰ ਕੀਮਤੀ ਧਾਤਾਂ ਦੇ ਵਪਾਰਕ ਉਤਪਾਦਾਂ ‘ਤੇ ਪਾਬੰਦੀਆਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। Industrial and Commercial Bank of China ਨੇ ਐਲਾਨ ਕੀਤਾ ਹੈ ਕਿ ਉਹ 24 ਜੁਲਾਈ ਤੋਂ ਵਿਅਕਤੀਗਤ ਨਿਵੇਸ਼ਕਾਂ ਲਈ ਸ਼ੰਘਾਈ ਗੋਲਡ ਐਕਸਚੇਂਜ ਨਾਲ ਜੁੜੀਆਂ ਵਿਚੋਲੇ ਸੇਵਾਵਾਂ ਬੰਦ ਕਰ ਦੇਵੇਗਾ। ਇਸ ਨਾਲ ਆਮ ਗਾਹਕ ਬੈਂਕ ਰਾਹੀਂ ਸਿੱਧਾ ਸੋਨੇ ਜਾਂ ਚਾਂਦੀ ਦਾ ਵਪਾਰ ਨਹੀਂ ਕਰ ਸਕਣਗੇ।

ਪੰਜਾਬ ਵਿੱਚ ਟਰੈਫਿਕ ਨਿਯਮ ਹੋਏ ਸਖ਼ਤ, ਤਿੰਨ ਗੰਭੀਰ ਉਲੰਘਣਾਵਾਂ ‘ਤੇ ਸਿੱਧੀ ਅਦਾਲਤੀ ਕਾਰਵਾਈ

ਹਾਲਾਂਕਿ, ਬੈਂਕਾਂ ਨੇ ਸਪੱਸ਼ਟ ਕੀਤਾ ਹੈ ਕਿ ਗੋਲਡ ETF ਅਤੇ ਹੋਰ ਘੱਟ ਜੋਖਮ ਵਾਲੇ ਨਿਵੇਸ਼ ਵਿਕਲਪ ਉਪਲਬਧ ਰਹਿਣਗੇ। ਮਾਹਿਰਾਂ ਮੁਤਾਬਕ ਸੋਨੇ ਦੀਆਂ ਕੀਮਤਾਂ ਵਿੱਚ ਉਤਾਰ-ਚੜ੍ਹਾਅ, ਵਿਸ਼ਵ ਆਰਥਿਕ ਅਨਿਸ਼ਚਿਤਤਾ, ਭੂ-ਰਾਜਨੀਤਿਕ ਤਣਾਅ ਅਤੇ ਵਿਆਜ ਦਰਾਂ ਨਾਲ ਜੁੜੀਆਂ ਚਿੰਤਾਵਾਂ ਕਾਰਨ ਇਹ ਕਦਮ ਚੁੱਕੇ ਗਏ ਹਨ। ਇਸ ਦਾ ਮਕਸਦ ਆਮ ਨਿਵੇਸ਼ਕਾਂ ਨੂੰ ਸੰਭਾਵਿਤ ਵੱਡੇ ਨੁਕਸਾਨ ਤੋਂ ਬਚਾਉਣਾ ਹੈ।

ਵਿਧਾਇਕਾ ਜੀਵਨਜੋਤ ਕੌਰ ਦੀ ਟਿੱਪਣੀ ‘ਤੇ ਸਿੱਖ ਜਗਤ ਵਿੱਚ ਰੋਸ, ਅਕਾਲ ਤਖ਼ਤ ਸਾਹਿਬ ਅੱਗੇ ਤਲਬ ਕਰਨ ਦੀ ਮੰਗ

Exit mobile version