Site icon Dainik Savera Punjab

ਚਾਈਨਾ ਡੋਰ ਨੇ ਵੱਢਿਆ ਸਾਢੇ 3 ਸਾਲਾਂ ਬੱਚੀ ਦਾ ਗਲਾ ਤੇ ਚਿਹਰਾ, ਲੱਗੇ 65 ਟਾਂਕੇ

Batala News : ਚਾਈਨਾ ਡੋਰ ਦੀ ਚਪੇਟ ਵਿੱਚ ਆ ਕੇ ਲਗਾਤਾਰ ਲੋਕ ਹਾਦਸਿਆਂ ਦਾ ਸ਼ਿਕਾਰ ਬਣ ਰਹੇ ਹਨ। ਪੰਜਾਬ ਵਿੱਚ ਚਾਈਨਾ ਡੋਰ ਦਾ ਕਹਿਰ ਲਗਾਤਾਰ ਜਾਰੀ ਹੈ। ਇਸੇ ਵਿਚਕਾਰ ਹੁਣ ਇੱਕ ਬੱਚੀ ਚਾਈਨਾ ਡੋਰ ਦੀ ਚਪੇਟ ‘ਚ ਆ ਗਈ ਹੈ। ਇਸ ਚਾਈਨਾ ਡੋਰ ਨੇ ਸਾਢੇ 3 ਸਾਲਾਂ ਬੱਚੀ ਨੂੰ ਆਪਣੀ ਚਪੇਟ ‘ਚ ਲਿਆ ਹੈ ਅਤੇ ਉਸਦੇ ਚਿਹਰੇ ਅਤੇ ਗਲੇ ‘ਤੇ ਕਰੀਬ 65 ਟਾਂਕੇ ਲਗਾ ਕੇ ਡਾਕਟਰਾਂ ਨੇ ਉਸ ਦੀ ਜਾਨ ਬਚਾਈ ਹੈ।

ਪੈਟਰੋਲ ਦੀ ਕੀਮਤਾਂ ‘ਤੇ ਨਜ਼ਰ: ਅੱਜ ਦੇ ਭਾਰਤ ਅਤੇ ਪੰਜਾਬ ਦੇ ਇੰਧਨ ਰੇਟ

ਜਾਣਕਾਰੀ ਅਨੁਸਾਰ ਇਹ ਬੱਚੀ ਮਾਂ ਪਿਉ ਨਾਲ ਬਾਈਕ ‘ਤੇ ਬਟਾਲਾ ਤੋਂ ਵਾਪਸ ਆਪਣੇ ਪਿੰਡ ਮੁਲਿਆਂਵਾਲ ਵਿਖੇ ਜਾ ਰਹੀ ਸੀ ਤੇ ਬੱਚੀ ਦੇ ਪਿਤਾ ਦੇ ਮੁਤਾਬਿਕ ਜਦੋਂ ਉਹ ਬਟਾਲਾ ਬਿਜਲੀ ਘਰ ਦੇ ਨੇੜੇ ਪਹੁੰਚੇ ਤਾਂ ਉਹਨਾਂ ਦੀ ਬੱਚੀ ਚਾਈਨਾ ਡੋਰ ਦੀ ਚਪੇਟ ਵਿੱਚ ਆ ਗਈ। ਜਿਸ ਦੇ ਕਾਰਨ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਈ ਅਤੇ ਉਹਦੇ ਮੂੰਹ ਦੇ ਉੱਤੇ 65 ਤੋਂ ਵੱਧ ਟਾਂਕੇ ਲੱਗੇ ਹਨ।

ਤੇਜ਼ੀ ਨਾਲ ਡਿੱਗ ਰਹੀਆਂ ਸੋਨੇ ਤੇ ਚਾਂਦੀ ਦੀਆਂ ਕੀਮਤਾਂ ; ਜਾਣੋ ਕੀ ਹੈ ਇਸਦਾ ਕਾਰਨ

Exit mobile version