Site icon Dainik Savera Punjab

ਛੁੱਟੀਆਂ ਮਨਾਉਣ ਆਏ ਬੱਚੇ ਦੀ ਪਤੰਗ ਉਡਾਉਂਦੇ ਸਮੇਂ ਅਚਾਨਕ ਮੌਤ

child-dies-suddenly-while-flying-kite-during-vacation

child-dies-suddenly-while-flying-kite-during-vacation

ਪੰਜਾਬ ਡੈਕਸ: ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਬਜੀਦਪੁਰ ਵਿੱਚ ਇੱਕ ਦੁਖਦਾਈ ਘਟਨਾ ਵਾਪਰੀ ਹੈ ਜਿਸ ਵਿੱਚ ਨੌਂ ਸਾਲ ਦੇ ਬੱਚੇ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਬੱਚਾ ਆਪਣੇ ਨਨਕੇ ਘਰ ਛੁੱਟੀਆਂ ਮਨਾਉਣ ਆਇਆ ਹੋਇਆ ਸੀ ਅਤੇ ਘਰ ਦੀ ਛੱਤ ‘ਤੇ ਪਤੰਗ ਉਡਾ ਰਿਹਾ ਸੀ। ਪਤੰਗ ਉਡਾਉਂਦੇ ਸਮੇਂ ਹੀ ਉਸਨੂੰ ਦਿਲ ਦਾ ਦੌਰਾ ਪਿਆ ਅਤੇ ਉਹ ਥਾਂ ‘ਤੇ ਹੀ ਡਿੱਗ ਪਿਆ।

ਮ੍ਰਿਤਕ ਦੀ ਪਹਿਚਾਣ ਮਨਮੀਤ ਸ਼ਰਮਾ ਵਜੋਂ ਹੋਈ ਹੈ ਜੋ ਫਿਰੋਜ਼ਪੁਰ ਸ਼ਹਿਰ ਦਾ ਰਹਿਣ ਵਾਲਾ ਸੀ ਅਤੇ ਆਰ ਐਸ ਡੀ ਰਾਜ ਰੱਤਨ ਸਕੂਲ ਵਿੱਚ ਦੂਜੀ ਕਲਾਸ ਦਾ ਵਿਦਿਆਰਥੀ ਸੀ। ਛੁੱਟੀਆਂ ਦੇ ਦੌਰਾਨ ਉਹ ਆਪਣੇ ਨਨਕੇ ਪਿੰਡ ਬਜੀਦਪੁਰ ਆਇਆ ਹੋਇਆ ਸੀ। ਅਚਾਨਕ ਡਿੱਗਣ ਤੋਂ ਬਾਅਦ ਪਰਿਵਾਰਕ ਮੈਂਬਰ ਉਸਨੂੰ ਤੁਰੰਤ ਸਥਾਨਕ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਜਾਂਚ ਕਰਨ ਤੋਂ ਬਾਅਦ ਉਸਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ।

ਇਹ ਵੀ ਪੜ੍ਹੋ: ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਬਿਆਨਾਂ ‘ਤੇ ਅਕਾਲ ਤਖ਼ਤ ਵੱਲੋਂ ਮੁੱਖ ਮੰਤਰੀ ਮਾਨ ਨੂੰ ਸਪਸ਼ਟੀਕਰਨ ਲਈ ਤਲਬ

ਇਸ ਅਚਾਨਕ ਘਟਨਾ ਨਾਲ ਪਿੰਡ ਵਿੱਚ ਸੋਗ ਦਾ ਮਾਹੌਲ ਬਣ ਗਿਆ ਹੈ ਅਤੇ ਪਰਿਵਾਰਕ ਮੈਂਬਰ ਗਹਿਰੇ ਦੁੱਖ ਵਿੱਚ ਹਨ। ਲੋਕਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਘਟਨਾ ਬਹੁਤ ਹੀ ਹੈਰਾਨੀਜਨਕ ਹੈ ਕਿਉਂਕਿ ਬੱਚਾ ਬਿਲਕੁਲ ਸਿਹਤਮੰਦ ਦਿਖਾਈ ਦੇ ਰਿਹਾ ਸੀ।

child-dies-suddenly-while-flying-kite-during-vacation
Exit mobile version