Site icon Dainik Savera Punjab

Breaking: ਚੰਡੀਗੜ੍ਹ ਦੇ VIP ਸੈਕਟਰ‑9 ਵਿੱਚ ਦਿਨ ਦਿਹਾੜੇ ਕਤਲ ਪ੍ਰਾਪਰਟੀ ਡੀਲਰ ਨੂੰ 8 ਗੋਲੀਆਂ ਮਾਰ ਕੇ ਕੀਤਾ ਢੇਰ

ਪੰਜਾਬ ਡੈਸਕ (ਦੈਨਿਕ ਸਵੇਰਾ): ਚੰਡੀਗੜ੍ਹ ਦੇ ਸਭ ਤੋਂ ਸੁਰੱਖਿਅਤ ਮੰਨੇ ਜਾਣ ਵਾਲੇ ਸੈਕਟਰ 9 ਵਿੱਚ ਬੁੱਧਵਾਰ ਨੂੰ ਦਿਨ ਦਿਹਾੜੇ ਹੋਈ ਗੋਲੀਬਾਰੀ ਨੇ ਪੂਰੇ ਸ਼ਹਿਰ ਨੂੰ ਹਿਲਾ ਦਿੱਤਾ। ਮੋਟਰਸਾਈਕਲ ‘ਤੇ ਆਏ ਦੋ ਹਮਲਾਵਰਾਂ ਨੇ ਮੁੱਲਾਂਪੁਰ ਦੇ ਪ੍ਰਾਪਰਟੀ ਡੀਲਰ ਚਰਨਜੀਤ ਉਰਫ਼ ਚੰਨੀ ਨੂੰ ਨਿਸ਼ਾਨਾ ਬਣਾਇਆ ਅਤੇ ਉਸ ‘ਤੇ ਅੱਠ ਗੋਲੀਆਂ ਚਲਾ ਕੇ ਮੌਕੇ ‘ਤੇ ਹੀ ਮਾਰ ਦਿੱਤਾ। ਇਹ ਹਮਲਾ ਉਸ ਵੇਲੇ ਕੀਤਾ ਗਿਆ ਜਦੋਂ ਚੰਨੀ ਜਿੰਮ ਵਿੱਚ ਕਸਰਤ ਕਰਨ ਤੋਂ ਬਾਅਦ ਆਪਣੀ ਸਕਾਰਪੀਓ ਵਿੱਚ ਬੈਠਣ ਦੀ ਤਿਆਰੀ ਕਰ ਰਿਹਾ ਸੀ।

ਮੋਹਾਲੀ ਵਿੱਚ ਆਲੀਸ਼ਾਨ ਫਾਰਮ ਹਾਊਸਾਂ ਦੀ ਖੇਡ ਬੇਨਕਾਬ ਗਮਾਡਾ ਨੇ ਪੁਲਿਸ ਨੂੰ 42 ਨਾਮ ਸੌਂਪੇ

ਚਸ਼ਮਦੀਦਾਂ ਦਾ ਕਹਿਣਾ ਹੈ ਕਿ ਹਮਲਾਵਰ ਪਹਿਲਾਂ ਤੋਂ ਹੀ ਉੱਥੇ ਛੁਪੇ ਬੈਠੇ ਸਨ ਅਤੇ ਮੌਕੇ ਦੀ ਤਾਕ ਵਿੱਚ ਸਨ। ਜਿਵੇਂ ਹੀ ਚੰਨੀ ਡਰਾਈਵਰ ਸੀਟ ‘ਤੇ ਬੈਠਿਆ ਬਾਈਕ ‘ਤੇ ਆਏ ਦੋਨਾਂ ਸ਼ਖ਼ਸਾਂ ਨੇ ਤੁਰੰਤ ਉਸ ‘ਤੇ ਗੋਲੀਆਂ ਦੀ ਬਰਸਾਤ ਕਰ ਦਿੱਤੀ। ਚੰਨੀ ਗੱਡੀ ਦੇ ਅੰਦਰ ਹੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਕੇ ਢਹਿ ਪਿਆ। ਉਸ ਦੇ ਸਾਥੀਆਂ ਨੇ ਉਸ ਨੂੰ ਫੌਰੀ ਤੌਰ ‘ਤੇ ਸਕਾਰਪੀਓ ਵਿੱਚ ਪਾ ਕੇ ਪੀਜੀਆਈ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਰਸਤੇ ਵਿੱਚ ਹੀ ਬੇਹੱਦ ਖੂਨ ਵਹਿ ਜਾਣ ਕਾਰਨ ਉਸ ਦੀ ਮੌਤ ਹੋ ਗਈ।

 

ਘਟਨਾ ਦੀ ਜਾਣਕਾਰੀ ਮਿਲਦੇ ਹੀ ਚੰਡੀਗੜ੍ਹ ਪੁਲਿਸ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚੇ।

 

ਪੁਲਿਸ ਨੇ ਸਥਾਨ ਤੋਂ ਕਈ ਖੋਲ ਬਰਾਮਦ ਕੀਤੇ ਹਨ ਅਤੇ ਪੂਰੇ ਇਲਾਕੇ ਨੂੰ ਘੇਰਾਬੰਦੀ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਹਮਲਾਵਰਾਂ ਦੀ ਪਛਾਣ ਅਤੇ ਬਾਈਕ ਨੰਬਰ ਦਾ ਪਤਾ ਲੱਗ ਸਕੇ।

ਅੰਮ੍ਰਿਤਸਰ ‘ਚ ਰਾਤ ਦੇ ਹਨੇਰੇ ‘ਚ ਗੋਲੀਆਂ—ਸਾਬਕਾ ਕੌਂਸਲਰ ਦੇ ਭਤੀਜੇ ‘ਤੇ ਕਾਤਿਲਾਨਾ ਹਮਲਾ

 

ਸੈਕਟਰ 9 ਚੰਡੀਗੜ੍ਹ ਦਾ ਪ੍ਰਮੁੱਖ ਵੀਆਈਪੀ ਇਲਾਕਾ ਹੈ ਜਿੱਥੇ ਕਈ ਮਹੱਤਵਪੂਰਨ ਦਫ਼ਤਰ ਅਤੇ ਸੰਸਥਾਵਾਂ ਸਥਿਤ ਹਨ। ਇਸ ਇਲਾਕੇ ਵਿੱਚ ਦਿਨ ਦਿਹਾੜੇ ਹੋਏ ਕਤਲ ਨੇ ਸ਼ਹਿਰ ਦੀ ਸੁਰੱਖਿਆ ਪ੍ਰਣਾਲੀ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਪੁਲਿਸ ਮੁੱਢਲੇ ਤੌਰ ‘ਤੇ ਇਸ ਹਮਲੇ ਨੂੰ ਪੁਰਾਣੀ ਰੰਜਿਸ਼ ਜਾਂ ਪ੍ਰਾਪਰਟੀ ਸੰਬੰਧੀ ਵਿਵਾਦ ਨਾਲ ਜੋੜ ਕੇ ਦੇਖ ਰਹੀ ਹੈ ਅਤੇ ਜਾਂਚ ਜਾਰੀ ਹੈ।

chandigarh-sector-9-daylight-murder-property

Exit mobile version