Site icon Dainik Savera Punjab

Chamba Viral Dog : ਮਾਲਿਕ ਦੀ ਲਾਸ਼ ਕੋਲ ਬੈਠਾ ਰਿਹਾ ‘ਬੇਜ਼ੁਬਾਨ’, ਭਾਵੁਕ ਕਰ ਦੇਵੇਗੀ ਵਫ਼ਾਦਾਰੀ ਦੀ ਇਹ Video

viral dog

viral dog

Chamba Viral Dog : ਹਿਮਾਚਲ ਪ੍ਰਦੇਸ਼ ਦੇ ਚੰਬਾ ਤੋਂ ਇੱਕ ਵੀਡੀਓ ਵਾਇਰਲ ਹੋਇਆ ਹੈ, ਜਿਸਨੂੰ ਦੇਖਣ ਤੋਂ ਬਾਅਦ ਹਰ ਕੋਈ ਭਾਵੁਕ ਹੋ ਗਿਆ। ਸੋਸ਼ਲ ਮੀਡੀਆ ‘ਤੇ ਬੇਜ਼ੁਬਾਨ ਜਾਨਵਰ ਦੀ ਵਫ਼ਦਾਰੀ ਦੀ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜੋ ਮਾਈਨਸ ਡਿਗਰੀ ਤਾਪਮਾਨ ਵਿੱਚ ਵੀ ਲਗਾਤਾਰ ਬਰਫ਼ਬਾਰੀ ਦੇ ਬਾਵਜੂਦ ਆਪਣੇ ਮਾਲਕ ਦੀ ਲਾਸ਼ ਕੋਲੋਂ ਨਹੀਂ ਹਿੱਲਿਆ। ਮਾਲਕ ਨੂੰ ਗੁਜ਼ਰੇ 4 ਦਿਨ ਹੋ ਗਏ ਹਨ, ਪਰ ਉਹ ਲਾਸ਼ ਦੇ ਕੋਲ ਬੈਠਾ ਰਿਹਾ। ਇਸਤੋਂ ਵੀ ਭਾਵੁਕ ਕਰਨ ਵਾਲਾ ਪਲ ਉਦੋਂ ਸੀ, ਜਦੋਂ ਆਸ-ਪਾਸ ਦੇ ਲੋਕ, ਬਚਾਅ ਟੀਮ ਨਾਲ ਉੱਥੇ ਪਹੁੰਚੇ ਤਾਂ ਪਾਲਤੂ ਕੁੱਤਾ, ਲਾਸ਼ ਨੂੰ ਛੂਹਣ ਨਹੀਂ ਦੇ ਰਿਹਾ ਸੀ। ਉਹ ਨਹੀਂ ਚਾਹੁੰਦਾ ਸੀ ਕਿ ਕੋਈ ਉਸਦੇ ਮਾਲਕ ਨੂੰ ਹੱਥ ਲਾਵੇ।

Entertainment : 12.45 ਕਰੋੜ ਦੀ Rolls Royce ਖ਼ਰੀਦ ਕੇ ਪਛਤਾਏ ਰੈਪਰ ਬਾਦਸ਼ਾਹ, ਕਿਹਾ, ‘ਸਿਰਫ਼ 10 ਮਿੰਟਾਂ ‘ਚ ਹੀ…’

ਟ੍ਰੈਕਿੰਗ ਦੌਰਾਨ ਬਰਫ਼ਵਾਰੀ ਕਾਰਨ ਦੱਸੀ ਜਾ ਨੌਜਵਾਨਾਂ ਦੀ ਮੌਤ

ਜਾਣਕਾਰੀ ਅਨੁਸਾਰ, ਜਦੋਂ ਬਚਾਅ ਟੀਮ ਉੱਥੇ ਪਹੁੰਚੀ, ਤਾਂ ਲਾਸ਼ ਅੱਧੀ ਬਰਫ਼ ਨਾਲ ਢਕੀ ਹੋਈ ਸੀ। ਫਿਰ ਵੀ ਕੁੱਤਾ ਲਾਸ਼ ਕੋਲ ਬੈਠਾ ਹੋਇਆ ਸੀ। ਉਸ ਨੇ 4 ਦਿਨਾਂ ਤੱਕ, ਨਾ ਤਾਂ ਆਪਣੇ ਮਾਲਕ ਨੂੰ ਛੱਡਿਆ ਅਤੇ ਨਾ ਹੀ ਕੁਝ ਖਾਧਾ-ਪੀਤਾ। ਇਹ ਪਿਟਬੁੱਲ ਕਤੂਰਾ, ਬਰਫ਼ੀਲੇ ਤੂਫ਼ਾਨ ਵਿੱਚ ਵੀ ਮਾਲਕ ਦੇ ਸਰੀਰ ਦੀ ਰੱਖਿਆ ਕਰਦਾ ਰਿਹਾ। ਮੀਡੀਆ ਰਿਪੋਰਟਾਂ ਅਨੁਸਾਰ, ਚੰਬਾ ਦੇ ਭਰਮੌਰ ਦੇ ਉੱਚੇ ਪਹਾੜੀ ਖੇਤਰ ਵਿੱਚ ਬਰਫ਼ਬਾਰੀ ਅਤੇ ਠੰਡ ਕਾਰਨ ਇਸ ਵਿਅਕਤੀ ਦੀ ਮੌਤ ਹੋਣ ਦੀ ਗੱਲ ਕਹੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਦੋ ਚਚੇਰੇ ਭਰਾ ਪਹਾੜਾਂ ਵਿੱਚ ਟ੍ਰੈਕਿੰਗ ਲਈ ਗਏ ਸਨ ਅਤੇ ਦੋਵਾਂ ਦੀ ਠੰਡ ਕਾਰਨ ਮੌਤ ਹੋ ਗਈ।

ਤਿੰਨ ਦਿਨ ਪਹਿਲਾਂ ਲਾਪਤਾ ਹੋਏ ਸਨ ਦੋਵੇਂ ਭਰਾ

ਪਤਾ ਲੱਗਿਆ ਸੀ ਕਿ ਦੋਵੇਂ ਭਰਾ ਤਿੰਨ ਦਿਨ ਪਹਿਲਾਂ ਲਾਪਤਾ ਹੋ ਗਏ ਸਨ। ਸਹਾਇਤਾ ਲਈ ਫੌਜ ਦੇ ਹੈਲੀਕਾਪਟਰਾਂ ਦੀ ਵੀ ਸਹਾਇਤਾ ਲਈ ਗਈ, ਜਿਸ ਤੋਂ ਬਾਅਦ ਚੌਥੇ ਦਿਨ ਦੋਵਾਂ ਭਰਾਵਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ।

Video Viral : 77ਵੇਂ ਗਣਤੰਤਰ ਦਿਵਸ ਪਰੇਡ ‘ਚ ਤਾਇਨਾਤ ਅਧਿਕਾਰੀ ਨੂੰ ਪਿਆ ਦਿਲ ਦਾ ਦੌਰਾ, ਅਚਾਨਕ ਵਿਗੜੀ ਸਿਹਤ

ਜਦੋਂ ਬਚਾਅ ਟੀਮ ਨੇ ਲਾਸ਼ਾਂ ਤਕ ਪਹੁੰਚੀ ਤੇ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਪਾਲਤੂ ਕੁੱਤੇ ਨੇ ਉਨ੍ਹਾਂ ਨੂੰ ਛੂਹਣ ਨਹੀਂ ਦਿੱਤਾ। ਉਸਨੂੰ ਲੱਗਿਆ ਕਿ ਉਹ ਉਸ ਦੇ ਮਾਲਕ ਨੂੰ ਨੁਕਸਾਨ ਪਹੁੰਚਾਉਣ ਆਏ ਹਨ। ਹਾਲਾਂਕਿ, ਕੁੱਝ ਸਮੇਂ ਦੀ ਮਿਹਨਤ ਤੋਂ ਬਾਅਦ ਕੁੱਤੇ ਨੂੰ ਅਹਿਸਾਸ ਹੋਇਆ ਕਿ ਉਹ ਮਦਦ ਕਰਨ ਆਏ ਹਨ ਅਤੇ ਲਾਸ਼ ਨੂੰ ਛੂਹਣ ਦਿੱਤਾ। ਉਪਰੰਤ, ਬਚਾਅ ਟੀਮ ਨੇ ਲਾਸ਼ਾਂ ਅਤੇ ਕੁੱਤੇ ਨੂੰ ਪੀੜਤ ਪਰਿਵਾਰ ਨੂੰ ਸੌਂਪ ਦਿੱਤਾ।

ਮੱਧ ਪ੍ਰਦੇਸ਼ ਤੋਂ ਵੀ ਸਾਹਮਣੇ ਆਈ ਸੀ ਕੁੱਤੇ ਦੀ ਵਫ਼ਾਦਾਰੀ ਦੀ ਮਿਸਾਲ

ਚੰਬਾ ਤੋਂ ਭਾਵੁਕ ਕਰ ਦੇਣ ਵਾਲੀ ਇਸ ਵੀਡੀਓ ਤੋਂ ਪਹਿਲਾਂ, ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ਤੋਂ ਵੀ ਇੱਕ ਅਜਿਹਾ ਹੀ ਵੀਡੀਓ ਵਾਇਰਲ ਹੋਇਆ ਸੀ। ਇੱਥੇ, ਇੱਕ ਪਾਲਤੂ ਕੁੱਤੇ ਦੇ ਮਾਲਕ ਨੇ ਖੁਦਕੁਸ਼ੀ ਕਰ ਲਈ ਸੀ, ਪਰ ਕੁੱਤਾ ਅੰਤ ਤਕ ਉਸਦੇ ਨਾਲ ਰਿਹਾ। ਸ਼ੁਰੂ ਵਿੱਚ ਉਹ ਸਾਰੀ ਰਾਤ ਆਪਣੇ ਮਾਲਕ ਦੀ ਲਾਸ਼ ਦੇ ਕੋਲ ਬੈਠਾ ਰਿਹਾ ਸੀ।

viral dog
Exit mobile version