Site icon Dainik Savera Punjab

BREAKING: ਕੇਂਦਰ ਦਾ ਵੱਡਾ ਕਦਮ: ਗੱਡੀ ਟ੍ਰਾਂਸਫਰ ਤੋਂ NOC ਸ਼ਰਤ ਹਟਾਉਣ ਦੀ ਤਿਆਰੀ, ਜਾਣ ਲਵੋਂ ਕੀ ਖ਼ਾਸ ਗੱਲਾਂ ਤੁਹਾਡੀ ਆਮ ਸ਼ੈਲੀ ਨੂੰ ਪ੍ਭਾਵਿਤ ਪਾ ਸਕਦੀ ਹੈ!

ਪੰਜਾਬ ਡੈਸਕ (ਦੈਨਿਕ ਸਵੇਰਾ): ਪੰਜਾਬ ਸਮੇਤ ਦੇਸ਼ ਭਰ ਦੇ ਗੱਡੀ ਮਾਲਕਾਂ ਲਈ ਇੱਕ ਵੱਡੀ ਖੁਸ਼ਖਬਰੀ ਆ ਸਕਦੀ ਹੈ। ਕੇਂਦਰ ਸਰਕਾਰ ਜਲਦੀ ਹੀ ਦੂਜੇ ਰਾਜ ਵਿੱਚ ਗੱਡੀ ਟ੍ਰਾਂਸਫਰ ਕਰਨ ਲਈ RTO ਤੋਂ NOC ਲੈਣ ਦੀ ਸ਼ਰਤ ਖਤਮ ਕਰ ਸਕਦੀ ਹੈ। ਇਸਦੀ ਥਾਂ ਸਾਰਾ ਵੈਰੀਫਿਕੇਸ਼ਨ ਹੁਣ ‘ਵਾਹਨ’ ਪੋਰਟਲ ਰਾਹੀਂ ਆਨਲਾਈਨ ਹੋਵੇਗਾ।

ਦਿੱਲੀ ਦੀ ਧਰਤੀ ਹਰ ਸਾਲ 11 ਸੈਂਟੀਮੀਟਰ ਡਿੱਗ ਰਹੀ, ਹਜ਼ਾਰਾਂ ਇਮਾਰਤਾਂ ਖਤਰੇ ਵਿੱਚ ਨਹੀਂ ਤਿਆਨ ਦਿੱਤਾ ਤਾਂ ਹੋ ਸਕਦਾ ਵੱਡਾ ਕਾਰਾ

 

ਇਸ ਸਮੇਂ ਜੇ ਕੋਈ ਆਪਣੀ ਗੱਡੀ ਕਿਸੇ ਹੋਰ ਰਾਜ ਵਿੱਚ ਰਜਿਸਟਰ ਕਰਵਾਉਣਾ ਚਾਹੇ ਤਾਂ ਸਭ ਤੋਂ ਪਹਿਲਾਂ ਪੁਰਾਣੇ ਰਾਜ ਦੇ RTO ਤੋਂ NOC ਲੈਣੀ ਪੈਂਦੀ ਹੈ। ਇਹ ਪ੍ਰਕਿਰਿਆ ਲੰਬੀ ਅਤੇ ਥਕਾਉਣ ਵਾਲੀ ਹੁੰਦੀ ਹੈ। NOC ਮਿਲਣ ਤੋਂ ਬਾਅਦ ਹੀ ਨਵੇਂ ਰਾਜ ਵਿੱਚ ਰਜਿਸਟ੍ਰੇਸ਼ਨ ਲਈ ਅਰਜ਼ੀ ਲਗਾਈ ਜਾ ਸਕਦੀ ਹੈ।

 

ਪੰਜਾਬ ਵਿਧਾਨ ਸਭਾ ਬਜਟ ਸੈਸ਼ਨ : ਬੱਚਿਆਂ ਦੇ ਮੋਬਾਈਲ ਤੋਂ ਲੈ ਕੇ ਸੜਕਾਂ ਤੱਕ ਗੂੰਜੇ ਵੱਡੇ ਮੁੱਦੇ..

ਨੀਤੀ ਆਯੋਗ ਦੀ ਇੱਕ ਕਮੇਟੀ ਨੇ ਸੁਝਾਅ ਦਿੱਤਾ ਹੈ ਕਿ ਜਦੋਂ ਸਾਰੇ ਰਾਜਾਂ ਦੀਆਂ ਗੱਡੀਆਂ ਦਾ ਡਾਟਾ ‘ਵਾਹਨ’ ਪੋਰਟਲ ’ਤੇ ਆਨਲਾਈਨ ਉਪਲਬਧ ਹੈ, ਤਾਂ ਕਾਗਜ਼ੀ NOC ਦੀ ਲੋੜ ਨਹੀਂ ਰਹਿੰਦੀ। ਟੈਕਸ ਜਾਂ ਚਾਲਾਨ ਬਾਕੀ ਹੈ ਜਾਂ ਨਹੀਂ—ਇਹ ਸਾਰੀ ਜਾਂਚ ਆਟੋਮੈਟਿਕ ਤਰੀਕੇ ਨਾਲ ਆਨਲਾਈਨ ਹੋ ਸਕਦੀ ਹੈ। ਇਸ ਨਾਲ ਗੱਡੀ ਟ੍ਰਾਂਸਫਰ ਦੀ ਪ੍ਰਕਿਰਿਆ ਬਹੁਤ ਆਸਾਨ ਅਤੇ ਤੇਜ਼ ਹੋ ਜਾਵੇਗੀ।

ਜਲੰਧਰ ‘ਚ ਵਿਜੀਲੈਂਸ ਦੀ ਕਾਰਵਾਈ — ASI 8 ਹਜ਼ਾਰ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ

 

ਇਸਦੇ ਨਾਲ ਹੀ ਕਮੇਟੀ ਨੇ ਇੱਕ ਹੋਰ ਵੱਡਾ ਸੁਝਾਅ ਦਿੱਤਾ ਹੈ। ਕਈ ਰਾਜਾਂ ਵਿੱਚ ਗੱਡੀ ਦੀ ਉਮਰ ਪੂਰੀ ਹੋਣ ’ਤੇ ਉਸਨੂੰ ਸੜਕ ਤੋਂ ਹਟਾ ਦਿੱਤਾ ਜਾਂਦਾ ਹੈ, ਭਾਵੇਂ ਉਹ ਬਿਲਕੁਲ ਠੀਕ ਹਾਲਤ ਵਿੱਚ ਹੋਵੇ। ਕਮੇਟੀ ਨੇ ਕਿਹਾ ਹੈ ਕਿ ਗੱਡੀ ਦੀ ਉਮਰ ਨਹੀਂ, ਉਸਦੀ ਫਿਟਨੈੱਸ ਮਹੱਤਵਪੂਰਨ ਹੋਣੀ ਚਾਹੀਦੀ ਹੈ। ਜੇ ਗੱਡੀ ਸਾਰੇ ਫਿਟਨੈੱਸ ਅਤੇ ਸੁਰੱਖਿਆ ਮਾਪਦੰਡ ਪੂਰੇ ਕਰਦੀ ਹੈ ਤਾਂ ਉਹ 15 ਸਾਲ ਤੋਂ ਬਾਅਦ ਵੀ ਸੜਕ ’ਤੇ ਚੱਲ ਸਕੇਗੀ।

 

BREAKING: ਫੈਜ਼ਪੁਰਾ ਤੋਂ ਬਾਅਦ ਸੁਲਤਾਨਪੁਰ ਲੋਧੀ ਵਿੱਚ ਨਕਲੀ ਲੁੱਟ ਦਾ ਖੇਡ ਬੇਨਕਾਬ, ਪੁਲਿਸ ਨੇ ਕੀਤੀ ਵੱਡੀ ਕਾਰਵਾਈ…

ਇਹ ਨਵੇਂ ਸੁਝਾਅ ਲਾਗੂ ਹੋਣ ’ਤੇ ਗੱਡੀ ਮਾਲਕਾਂ ਨੂੰ ਕਾਗਜ਼ੀ ਕਾਰਵਾਈ ਤੋਂ ਵੱਡੀ ਰਾਹਤ ਮਿਲੇਗੀ ਅਤੇ ਪੁਰਾਣੀਆਂ ਪਰ ਫਿਟ ਗੱਡੀਆਂ ਨੂੰ ਵੀ ਚਲਾਉਣ ਦੀ ਆਜ਼ਾਦੀ ਮਿਲੇਗੀ।

centre-plan-remove-noc-requirement

 

Exit mobile version