
cctv-bus-rear-wheel-crushes
ਨਵੀਂ ਦਿੱਲੀ (ਦੈਨਿਕ ਸਵੇਰਾ): ਮੋਹਾਲੀ ਦੇ ਡੇਰਾਬੱਸੀ ਇਲਾਕੇ ਵਿੱਚ ਸਕੂਲ ਬੱਸ ਡਰਾਈਵਰ ਦੀ ਲਾਪਰਵਾਹੀ ਨਾਲ ਇੱਕ ਵੱਡਾ ਹਾਦਸਾ ਟਲ ਗਿਆ। ਸਕੂਲ ਬੱਸ ਇੱਕ ਬੱਚੇ ਨੂੰ ਉਤਾਰ ਰਹੀ ਸੀ, ਜਦੋਂ ਪਿੱਛੋਂ ਕੁਝ ਬੱਚੇ ਸਾਈਕਲਾਂ ‘ਤੇ ਆ ਰਹੇ ਸਨ। ਡਰਾਈਵਰ ਨੇ ਪਿੱਛੇ ਆ ਰਹੇ ਬੱਚਿਆਂ ਵੱਲ ਧਿਆਨ ਨਾ ਦਿੱਤਾ ਅਤੇ ਬੱਸ ਨੂੰ ਮੋੜ ਦਿੱਤਾ। ਇਸ ਦੌਰਾਨ ਇੱਕ ਸਾਈਕਲ ਸਵਾਰ ਬੱਚਾ ਬੱਸ ਦੇ ਬਿਲਕੁਲ ਹੇਠਾਂ ਆਉਣ ਤੋਂ ਬਚ ਗਿਆ, ਪਰ ਉਸਦੀ ਸਾਈਕਲ ਪਿਛਲੇ ਟਾਇਰ ਹੇਠਾਂ ਆ ਕੇ ਚੱਕਨਾ-ਚੂਰ ਹੋ ਗਈ।
CCTV ਫੁਟੇਜ ਵਿੱਚ ਸਾਫ਼ ਦਿਖਾਈ ਦਿੰਦਾ ਹੈ ਕਿ ਬੱਚੇ ਨੇ ਸਮੇਂ ਸਿਰ ਸਾਈਕਲ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਪਰ ਸਭ ਤੋਂ ਚੌਕਾਉਣ ਵਾਲੀ ਗੱਲ ਇਹ ਸੀ ਕਿ ਬੱਸ ਡਰਾਈਵਰ ਨੇ ਬੱਸ ਰੋਕ ਕੇ ਬੱਚੇ ਦੀ ਖੈਰ-ਖਬਰ ਤੱਕ ਨਹੀਂ ਪੁੱਛੀ ਅਤੇ ਬੱਸ ਨੂੰ ਤੁਰੰਤ ਲੈ ਕੇ ਚਲਾ ਗਿਆ।
ਇਹ ਵੀ ਪੜ੍ਹੋ :
ਧਨ ਧਨ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ: ਗੁਰਦੁਆਰਾ ਮੰਜੀ ਸਾਹਿਬ ‘ਚ ਅਖੰਡ ਪਾਠ ਦਾ ਭੋਗ
ਧਨ ਧਨ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ: ਗੁਰਦੁਆਰਾ ਮੰਜੀ ਸਾਹਿਬ ‘ਚ ਅਖੰਡ ਪਾਠ ਦਾ ਭੋਗ
ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਬੱਸ ਡਰਾਈਵਰ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
cctv-bus-rear-wheel-crushes
