ਨਵੀਂ ਦਿਲੀ: ਅਜਮੇਰ ਵਿੱਚ ਸੂਫ਼ੀ ਸੰਤ ਖ਼ਵਾਜਾ ਮੋਇਨੁੱਦੀਨ ਚਿਸ਼ਤੀ ਦੀ ਦਰਗਾਹ ‘ਤੇ ਹਰ ਸਾਲ ਮਨਾਏ ਜਾਣ ਵਾਲੇ ਉਰਸ ਦੌਰਾਨ ਪ੍ਰਧਾਨ ਮੰਤਰੀ ਅਤੇ ਹੋਰ ਸੰਵਿਧਾਨਕ ਅਹੁਦਿਆਂ ‘ਤੇ ਬੈਠੇ ਲੋਕਾਂ ਵੱਲੋਂ ਚਾਦਰ ਭੇਜਣ ਦੇ ਮਾਮਲੇ ਨੇ ਹੁਣ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ। ਇਸ ਤੋਂ ਪਹਿਲਾਂ ਅਜਮੇਰ ਦੀ ਜ਼ਿਲ੍ਹਾ ਅਦਾਲਤ ਵਿੱਚ ਵੀ ਇਹ ਮਾਮਲਾ ਉਠਾਇਆ ਗਿਆ ਸੀ ਪਰ ਹੁਣ ਇਸ ਸਬੰਧੀ ਇੱਕ ਜਨਹਿਤ ਯਾਚਿਕਾ ਸਿੱਧੇ ਸਿਖਰ ਅਦਾਲਤ ਵਿੱਚ ਦਾਇਰ ਕੀਤੀ ਗਈ ਹੈ।
KGF ਕੋ-ਡਾਇਰੈਕਟਰ ਦੇ 4 ਸਾਲਾ ਪੁੱਤਰ ਦੀ ਲਿਫ਼ਟ ‘ਚ ਫਸਣ ਕਾਰਨ ਮੌਤ
ਇਹ ਯਾਚਿਕਾ ਵਿਸ਼ਵ ਵੇਦਿਕ ਸਨਾਤਨ ਸੰਘ ਦੇ ਮੁਖੀ ਜਿਤੇਂਦਰ ਸਿੰਘ ਬਿਸੇਨ ਅਤੇ ਹਿੰਦੂ ਸੇਨਾ ਦੇ ਪ੍ਰਧਾਨ ਵਿਸ਼ਨੁ ਗੁਪਤਾ ਵੱਲੋਂ ਪੇਸ਼ ਕੀਤੀ ਗਈ ਹੈ। ਯਾਚਿਕਾ ਵਿੱਚ ਮੰਗ ਕੀਤੀ ਗਈ ਹੈ ਕਿ ਦਰਗਾਹ ‘ਤੇ ਉਰਸ ਦੇ ਸਮੇਂ ਸਰਕਾਰੀ ਪੱਧਰ ‘ਤੇ ਭੇਜੀ ਜਾਣ ਵਾਲੀ ਚਾਦਰ ‘ਤੇ ਤੁਰੰਤ ਰੋਕ ਲਗਾਈ ਜਾਵੇ।
Lamborghini ਨੇ ਟੋਲ ਗੇਟ ਨੂੰ ਕੀਤਾ ਸਕਿਪ ਬੈਰੀਅਰ ਹੇਠਾਂ ਲੰਘ ਕੇ ਸਭ ਨੂੰ ਹੈਰਾਨ ਕੀਤਾ
ਯਾਚਿਕਾਕਾਰਾਂ ਦਾ ਕਹਿਣਾ ਹੈ ਕਿ ਸੰਵਿਧਾਨਕ ਅਹੁਦਿਆਂ ‘ਤੇ ਬੈਠੇ ਲੋਕਾਂ ਵੱਲੋਂ ਕਿਸੇ ਧਾਰਮਿਕ ਸਥਾਨ ਨਾਲ ਜੁੜੇ ਇਸ ਤਰ੍ਹਾਂ ਦੇ ਆਯੋਜਨ ਵਿੱਚ ਸਰਕਾਰੀ ਤੌਰ ‘ਤੇ ਸ਼ਾਮਲ ਹੋਣਾ ਤਟਸਥਤਾ ਦੇ ਸਿਧਾਂਤ ਦੇ ਖਿਲਾਫ਼ ਹੈ। ਇਸ ਮਾਮਲੇ ਨੇ ਨਾ ਸਿਰਫ਼ ਧਾਰਮਿਕ ਅਤੇ ਰਾਜਨੀਤਿਕ ਚਰਚਾ ਨੂੰ ਜਨਮ ਦਿੱਤਾ ਹੈ ਸਗੋਂ ਸਰਕਾਰ ਦੀ ਨੀਤੀ ਅਤੇ ਸੰਵਿਧਾਨਕ ਮਰਿਆਦਾਵਾਂ ‘ਤੇ ਵੀ ਵੱਡੇ ਸਵਾਲ ਖੜੇ ਕੀਤੇ ਹਨ।


