ਸ੍ਰੀ ਅੰਮ੍ਰਿਤਸਰ ਨਿਊਜ਼ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ। ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਇਸ ਮਾਮਲੇ ਵਿੱਚ ਕੋਈ ਧਿਰ ਬਿਆਨਬਾਜ਼ੀ ਨਾ ਕਰੇ, ਕਿਉਂਕਿ ਪਹਿਲਾਂ ਵੀ ਇਸ ਲਈ ਹਦਾਇਤ ਦਿੱਤੀ ਗਈ ਸੀ।
ਜਥੇਦਾਰ ਨੇ ਦੁਹਰਾਇਆ ਕਿ ਹਾਲੇ ਵੀ ਕਈ ਧਿਰਾਂ ਆਦੇਸ਼ ਦੀ ਪਾਲਣਾ ਨਹੀਂ ਕਰ ਰਹੀਆਂ, ਅਤੇ ਜਾਂਚ ਮੁਕੰਮਲ ਹੋਣ ਤੱਕ ਕੋਈ ਵੀ ਧਿਰ ਆਦੇਸ਼ ਦੀ ਉਲੰਘਣਾ ਨਾ ਕਰੇ। ਉਨ੍ਹਾਂ ਨੇ SIT ਦੇ ਮੈਂਬਰਾਂ ਅਤੇ ਵਕੀਲਾਂ ਨੂੰ ਵੀ ਸਖ਼ਤ ਹੁਕਮ ਦਿੱਤੇ ਕਿ ਕੋਈ ਪ੍ਰੈਸ ਵਾਰਤਾ ਨਾ ਕਰੇ ਅਤੇ ਮੀਡੀਆ ਟਰਾਇਲ ਨੂੰ ਉਤਸ਼ਾਹਿਤ ਨਾ ਕੀਤਾ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਇਸ ਨਾਲ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਵਿਗੜ ਸਕਦੀ ਹੈ।
READ ALSO : ਪੰਜਾਬ ਸਰਕਾਰ ਨੇ ਅੰਮ੍ਰਿਤਪਾਲ ਸਿੰਘ ਦੀ ਸੰਸਦ ਸੈਸ਼ਨ ਲਈ ਅਸਥਾਈ ਪੈਰੋਲ ਦੀ ਮੰਗ ਕੀਤੀ ਖਾਰਜ
ਆਦੇਸ਼ ਵਿੱਚ ਸਪਸ਼ਟ ਕੀਤਾ ਗਿਆ ਕਿ ਸਿੱਖ ਮਰਿਆਦਾ ਅਤੇ ਸੰਗਤਾਂ ਦੀ ਭਾਵਨਾਵਾਂ ਦੀ ਰੱਖਿਆ ਕਰਨੀ ਲਾਜ਼ਮੀ ਹੈ। SIT ਵਿੱਚ ਸ਼ਾਮਲ ਕੀਤੇ ਜਾਣ ਵਾਲੇ ਅਧਿਕਾਰੀ ਸਿੱਖ ਮਰਿਆਦਾ ਤੋਂ ਜਾਣੂ ਹੋਣੇ ਚਾਹੀਦੇ ਹਨ ਤਾਂ ਜੋ ਮਾਮਲਾ ਨਿਰਪੱਖ ਅਤੇ ਸੁਰੱਖਿਅਤ ਤਰੀਕੇ ਨਾਲ ਹਲ ਕੀਤਾ ਜਾ ਸਕੇ।
ਜਥੇਦਾਰ ਨੇ ਵਧੇਰੇ ਹਦਾਇਤ ਦਿੱਤੀ ਕਿ ਜਾਂਚ ਪੜਤਾਲ ਮੁਕੰਮਲ ਹੋਣ ਤੱਕ ਕਿਸੇ ਵੀ ਧਿਰ ਜਾਂ ਮੀਡੀਆ ਵੱਲੋਂ ਬੋਲਣਾ, ਆਪੋ-ਆਪਣੇ ਤੱਥ ਪੇਸ਼ ਕਰਨਾ ਜਾਂ ਮੀਡੀਆ ਟਰਾਇਲ ਨੂੰ ਉਤਸ਼ਾਹਿਤ ਕਰਨਾ ਵਾਜਬ ਨਹੀਂ ਹੈ। ਇਹ ਕਦਮ ਸਿੱਖ ਭਾਵਨਾਵਾਂ ਦੀ ਰੱਖਿਆ ਅਤੇ ਸੰਗਤਾਂ ਵਿੱਚ ਦੁਵਿਧਾ ਰੋਕਣ ਲਈ ਲਿਆ ਗਿਆ ਹੈ।ਉਨ੍ਹਾਂ ਨੇ ਸਬੰਧਤ ਧਿਰਾਂ, SIT ਮੈਂਬਰਾਂ ਅਤੇ ਵਕੀਲਾਂ ਨੂੰ ਸਖ਼ਤ ਅਗਿਆ ਦਿੱਤੀ ਕਿ ਕੋਈ ਪ੍ਰੈਸ ਵਾਰਤਾ ਨਾ ਕਰਨ, ਤੱਥ ਤੋੜ-ਮਰੋੜ ਕੇ ਨਾ ਪੇਸ਼ ਕਰਨ ਅਤੇ ਆਪਣੇ ਪੱਧਰ ਉੱਤੇ ਫੈਸਲੇ ਨਾ ਕਰਨ।
CM ਮਾਨ ਦੇ ਟਵੀਟ ’ਤੇ ਅਕਾਲੀਆਂ ਦਾ ਜਵਾਬ—Arshdeep Kler ਦਾ ਤੰਜ

