Site icon Dainik Savera Punjab

ਅਮਰੀਕਾ ਵਿੱਚ ਤੀਜੀ ਦੁਨੀਆ ਦੇਸ਼ਾਂ ਤੋਂ ਇਮੀਗ੍ਰੇਸ਼ਨ ‘ਤੇ Trump ਦੀ ਪੂਰੀ ਪਾਬੰਦੀ

ਅੰਤਰਰਾਸ਼ਟਰੀ ਡੈਸਕ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਇੱਕ ਵੱਡਾ ਐਲਾਨ ਕਰਦੇ ਹੋਏ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਦੇ ਉਹਨਾਂ ਸਾਰੇ ਦਸਤਾਵੇਜ਼ਾਂ ਅਤੇ ਕਾਰਜਕਾਰੀ ਹੁਕਮਾਂ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਹੈ ਜਿਨ੍ਹਾਂ ‘ਤੇ ਆਟੋਪੇਨ ਮਸ਼ੀਨ ਰਾਹੀਂ ਦਸਤਖਤ ਕੀਤੇ ਗਏ ਸਨ। ਟਰੰਪ ਨੇ ਦਾਅਵਾ ਕੀਤਾ ਕਿ ਬਾਈਡਨ ਦੇ ਕਾਰਜਕਾਲ ਦੌਰਾਨ ਲਗਭਗ ਬਾਨਵੇਂ ਫੀਸਦੀ ਫੈਸਲੇ ਉਹਨਾਂ ਨੇ ਖੁਦ ਨਹੀਂ ਕੀਤੇ ਸਗੋਂ ਮਸ਼ੀਨ ਰਾਹੀਂ ਕੀਤੇ ਗਏ ਸਨ ਇਸ ਲਈ ਉਹਨਾਂ ਦਾ ਕੋਈ ਕਾਨੂੰਨੀ ਵਜੂਦ ਨਹੀਂ ਹੈ। ਇਸਦੇ ਨਾਲ ਹੀ ਟਰੰਪ ਨੇ ਤੀਜੀ ਦੁਨੀਆ ਦੇਸ਼ਾਂ ਤੋਂ ਆਉਣ ਵਾਲੇ ਇਮੀਗ੍ਰੇਸ਼ਨ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦਾ ਵੀ ਐਲਾਨ ਕੀਤਾ ਹੈ।

ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ‘ਤੇ ਲਿਖਿਆ ਕਿ ਸਲੀਪੀ ਜੋ ਬਾਈਡਨ ਨੇ ਆਟੋਪੇਨ ਨਾਲ ਜੋ ਵੀ ਕਾਗਜ਼ਾਤ ਸਾਈਨ ਕੀਤੇ ਉਹ ਸਭ ਹੁਣ ਟਰਮੀਨੇਟ ਕੀਤੇ ਜਾਂਦੇ ਹਨ ਅਤੇ ਉਹਨਾਂ ਦਾ ਕੋਈ ਕਾਨੂੰਨੀ ਅਸਰ ਨਹੀਂ ਰਹੇਗਾ। ਟਰੰਪ ਨੇ ਕਿਹਾ ਕਿ ਆਟੋਪੇਨ ਦੀ ਵਰਤੋਂ ਉਦੋਂ ਹੀ ਜਾਇਜ਼ ਹੈ ਜਦੋਂ ਰਾਸ਼ਟਰਪਤੀ ਖੁਦ ਖਾਸ ਤੌਰ ‘ਤੇ ਇਜਾਜ਼ਤ ਦੇਵੇ। ਉਹਨਾਂ ਨੇ ਸਪਸ਼ਟ ਕੀਤਾ ਕਿ ਬਾਈਡਨ ਦੇ ਸਾਰੇ ਕਾਰਜਕਾਰੀ ਹੁਕਮ ਅਤੇ ਹੋਰ ਦਸਤਾਵੇਜ਼ ਜਿਨ੍ਹਾਂ ‘ਤੇ ਉਹਨਾਂ ਦੇ ਆਪਣੇ ਹੱਥ ਨਾਲ ਦਸਤਖਤ ਨਹੀਂ ਹਨ ਉਹ ਸਭ ਰੱਦ ਕੀਤੇ ਜਾਂਦੇ ਹਨ। ਟਰੰਪ ਨੇ ਦੋਸ਼ ਲਾਇਆ ਕਿ ਬਾਈਡਨ ਦੇ ਆਲੇ ਦੁਆਲੇ ਦੇ ਰੈਡੀਕਲ ਲੈਫਟ ਦੇ ਲੋਕਾਂ ਨੇ ਓਵਲ ਆਫਿਸ ਵਿੱਚ ਰੈਜ਼ੋਲਿਊਟ ਡੈਸਕ ਦੇ ਆਲੇ ਦੁਆਲੇ ਘੇਰ ਕੇ ਉਨ੍ਹਾਂ ਤੋਂ ਰਾਸ਼ਟਰਪਤੀ ਦਾ ਅਹੁਦਾ ਖੋਹ ਲਿਆ ਸੀ।

ਟਰੰਪ ਨੇ ਚੇਤਾਵਨੀ ਦਿੱਤੀ ਕਿ ਜਿਨ੍ਹਾਂ ਲੋਕਾਂ ਨੇ ਆਟੋਪੇਨ ਚਲਾਇਆ ਉਹਨਾਂ ਨੇ ਗੈਰ ਕਾਨੂੰਨੀ ਤਰੀਕੇ ਨਾਲ ਅਜਿਹਾ ਕੀਤਾ ਅਤੇ ਜੋ ਬਾਈਡਨ ਇਸ ਪ੍ਰਕਿਰਿਆ ਵਿੱਚ ਸ਼ਾਮਲ ਨਹੀਂ ਸਨ। ਜੇਕਰ ਬਾਈਡਨ ਕਹਿਣ ਕਿ ਉਨ੍ਹਾਂ ਦੇ ਸਟਾਫ ਨੇ ਉਨ੍ਹਾਂ ਦੀ ਇਜਾਜ਼ਤ ਨਾਲ ਅਜਿਹਾ ਕੀਤਾ ਤਾਂ ਉਨ੍ਹਾਂ ‘ਤੇ ਝੂਠੀ ਗਵਾਹੀ ਦਾ ਮੁਕੱਦਮਾ ਚਲਾਇਆ ਜਾਵੇਗਾ।

Today’s Hukamnama (ਅੱਜ ਦਾ ਹੁਕਮਨਾਮਾ) 29-11-2025

ਟਰੰਪ ਨੇ ਸਿਰਫ ਪੁਰਾਣੇ ਹੁਕਮ ਰੱਦ ਨਹੀਂ ਕੀਤੇ ਸਗੋਂ ਭਵਿੱਖ ਲਈ ਵੀ ਇੱਕ ਸਖ਼ਤ ਫੈਸਲਾ ਸੁਣਾਇਆ ਹੈ। ਉਹਨਾਂ ਨੇ ਐਲਾਨ ਕੀਤਾ ਕਿ ਹੁਣ ਤੀਜੀ ਦੁਨੀਆ ਦੇਸ਼ਾਂ ਤੋਂ ਅਮਰੀਕਾ ਵਿੱਚ ਆਉਣ ਵਾਲੇ ਇਮੀਗ੍ਰੇਸ਼ਨ ਨੂੰ ਹਮੇਸ਼ਾ ਲਈ ਰੋਕ ਦਿੱਤਾ ਜਾਵੇਗਾ। ਟਰੰਪ ਨੇ ਕਿਹਾ ਕਿ ਇਸਦਾ ਮਕਸਦ ਬਾਈਡਨ ਦੇ ਸਮੇਂ ਆਏ ਲੱਖਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢਣਾ ਅਤੇ ਅਮਰੀਕੀ ਸਿਸਟਮ ਨੂੰ ਸੁਧਾਰਨਾ ਹੈ।

ਰਾਸ਼ਟਰਪਤੀ ਨੇ ਸਾਫ ਕਰ ਦਿੱਤਾ ਕਿ ਜੋ ਵਿਅਕਤੀ ਅਮਰੀਕਾ ਲਈ ਫਾਇਦੇਮੰਦ ਨਹੀਂ ਹੈ ਜਾਂ ਦੇਸ਼ ਨਾਲ ਲਗਾਅ ਨਹੀਂ ਰੱਖਦਾ ਉਸਨੂੰ ਬਾਹਰ ਕਰ ਦਿੱਤਾ ਜਾਵੇਗਾ। ਗੈਰ ਨਾਗਰਿਕਾਂ ਨੂੰ ਮਿਲਣ ਵਾਲੀਆਂ ਸਾਰੀਆਂ ਫੈਡਰਲ ਸਹੂਲਤਾਂ ਅਤੇ ਸਬਸਿਡੀ ਬੰਦ ਕਰ ਦਿੱਤੀਆਂ ਜਾਣਗੀਆਂ। ਜੋ ਪ੍ਰਵਾਸੀ ਬੋਝ ਬਣਨਗੇ ਜਾਂ ਅਮਰੀਕੀ ਸੱਭਿਆਚਾਰ ਨਾਲ ਮੇਲ ਨਹੀਂ ਖਾਣਗੇ ਉਹਨਾਂ ਦਾ ਡਿਪੋਰਟੇਸ਼ਨ ਤੈਅ ਹੈ।

ਟਰੰਪ ਦਾ ਇਹ ਗੁੱਸਾ ਅਤੇ ਸਖ਼ਤ ਰਵੱਈਆ ਉਸ ਘਟਨਾ ਦੇ ਦੋ ਦਿਨ ਬਾਅਦ ਸਾਹਮਣੇ ਆਇਆ ਹੈ ਜਦੋਂ ਵਾਸ਼ਿੰਗਟਨ ਡੀਸੀ ਵਿੱਚ ਇੱਕ ਅਫਗਾਨ ਨਾਗਰਿਕ ਨੇ ਨੈਸ਼ਨਲ ਗਾਰਡ ਦੇ ਦੋ ਜਵਾਨਾਂ ‘ਤੇ ਗੋਲੀ ਚਲਾ ਦਿੱਤੀ ਸੀ। ਇਸ ਹਮਲੇ ਵਿੱਚ ਇੱਕ ਮਹਿਲਾ ਸੈਨਿਕ ਦੀ ਮੌਤ ਹੋ ਗਈ ਸੀ। ਇਸ ਘਟਨਾ ਨੇ ਇਮੀਗ੍ਰੇਸ਼ਨ ਪਾਲਿਸੀ ਨੂੰ ਲੈ ਕੇ ਬਹਿਸ ਛੇੜ ਦਿੱਤੀ ਹੈ ਜਿਸਦੇ ਜਵਾਬ ਵਿੱਚ ਟਰੰਪ ਨੇ ਇਹ ਕਦਮ ਚੁੱਕਿਆ ਹੈ।

ਟਰੰਪ ਨੇ ਕਿਹਾ ਕਿ ਅਮਰੀਕਾ ਨੂੰ ਉਹਨਾਂ ਲੋਕਾਂ ਦੀ ਲੋੜ ਹੈ ਜੋ ਦੇਸ਼ ਲਈ ਸੰਪਤੀ ਸਾਬਤ ਹੋਣ ਨਾ ਕਿ ਬੋਝ। ਉਹਨਾਂ ਨੇ ਸਪਸ਼ਟ ਕੀਤਾ ਕਿ ਅਮਰੀਕਾ ਵਿੱਚ ਰਹਿਣ ਵਾਲੇ ਉਹਨਾਂ ਲੋਕਾਂ ਨੂੰ ਹੀ ਸਹੂਲਤਾਂ ਮਿਲਣਗੀਆਂ ਜੋ ਦੇਸ਼ ਨਾਲ ਵਫ਼ਾਦਾਰੀ ਰੱਖਦੇ ਹਨ। ਟਰੰਪ ਨੇ ਇਹ ਵੀ ਕਿਹਾ ਕਿ ਜਿਹੜੇ ਲੋਕ ਅਮਰੀਕੀ ਸੱਭਿਆਚਾਰ ਨਾਲ ਮੇਲ ਨਹੀਂ ਖਾਂਦੇ ਉਹਨਾਂ ਨੂੰ ਬਾਹਰ ਕੱਢਿਆ ਜਾਵੇਗਾ।

ਇਸ ਤਰ੍ਹਾਂ ਟਰੰਪ ਨੇ ਇੱਕ ਵੱਡਾ ਰਾਜਨੀਤਿਕ ਅਤੇ ਪ੍ਰਸ਼ਾਸਕੀ ਫੈਸਲਾ ਲੈਂਦੇ ਹੋਏ ਬਾਈਡਨ ਦੇ ਕਾਰਜਕਾਲ ਦੌਰਾਨ ਕੀਤੇ ਗਏ ਬਹੁਤ ਸਾਰੇ ਹੁਕਮਾਂ ਨੂੰ ਰੱਦ ਕਰ ਦਿੱਤਾ ਹੈ ਅਤੇ ਭਵਿੱਖ ਲਈ ਇਮੀਗ੍ਰੇਸ਼ਨ ‘ਤੇ ਸਖ਼ਤ ਪਾਬੰਦੀ ਲਗਾ ਦਿੱਤੀ ਹੈ। ਇਹ ਐਲਾਨ ਅਮਰੀਕਾ ਦੀ ਰਾਜਨੀਤੀ ਵਿੱਚ ਨਵੀਂ ਚਰਚਾ ਨੂੰ ਜਨਮ ਦੇ ਰਿਹਾ ਹੈ ਅਤੇ ਇਸਦੇ ਪ੍ਰਭਾਵਾਂ ‘ਤੇ ਵਿਸ਼ਲੇਸ਼ਣ ਜਾਰੀ ਹੈ।

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਬਰੋਟਾ’ ਰਿਲੀਜ਼, 30 ਮਿੰਟਾਂ ‘ਚ 6 ਲੱਖ ਤੋਂ ਵੱਧ ਲੋਕਾਂ ਨੇ ਵੇਖਿਆ

Exit mobile version