Site icon Dainik Savera Punjab

ਸਪਾਊਸ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਜਾਣੋ ਕੈਨੇਡਾ ਦੇ ਨਵੇਂ ਸਖ਼ਤ ਨਿਯਮ

Know Canada's new strict rules before applying for a spouse visa

Know Canada's new strict rules before applying for a spouse visa

ਪੰਜਾਬ ਡੈਸਕ: ਕੈਨੇਡਾ ਜਾਣ ਦਾ ਸੁਪਨਾ ਦੇਖ ਰਹੇ ਹਜ਼ਾਰਾਂ ਪੰਜਾਬੀ ਪਰਿਵਾਰਾਂ ਲਈ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਖ਼ਾਸ ਕਰਕੇ ਉਹ ਲੋਕ ਜੋ ਕੰਟਰੈਕਟ ਮੈਰਿਜ ਜਾਂ ਸਪਾਊਸ ਵੀਜ਼ਾ ਰਾਹੀਂ ਕੈਨੇਡਾ ਜਾਣ ਦੀ ਯੋਜਨਾ ਬਣਾ ਰਹੇ ਸਨ, ਉਨ੍ਹਾਂ ਨੂੰ ਹੁਣ ਸਖ਼ਤ ਨਵੇਂ ਨਿਯਮਾਂ ਦਾ ਸਾਹਮਣਾ ਕਰਨਾ ਪਵੇਗਾ।

ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ (IRCC) ਵੱਲੋਂ ਸਪਾਊਸ ਵੀਜ਼ਾ ਸਿਸਟਮ ਵਿੱਚ ਵੱਡੇ ਬਦਲਾਅ ਕੀਤੇ ਗਏ ਹਨ, ਜਿਨ੍ਹਾਂ ਅਨੁਸਾਰ ਹੁਣ ਕੈਨੇਡਾ ਆਉਣ ਵਾਲੇ ਜੀਵਨ ਸਾਥੀ ਲਈ IELTS ਪਾਸ ਕਰਨਾ ਲਾਜ਼ਮੀ ਹੋ ਸਕਦਾ ਹੈ। ਇਸ ਫੈਸਲੇ ਨੇ ਪੰਜਾਬ ਵਿੱਚ ਉਹਨਾਂ ਪਰਿਵਾਰਾਂ ਦੀ ਚਿੰਤਾ ਵਧਾ ਦਿੱਤੀ ਹੈ ਜੋ ਸਾਲਾਂ ਤੋਂ ਸਪਾਊਸ ਵੀਜ਼ਾ ਰਾਹੀਂ ਕੈਨੇਡਾ ਜਾਣ ਦੀ ਕੋਸ਼ਿਸ਼ ਕਰ ਰਹੇ ਹਨ।

ਮਾਹਿਰਾਂ ਦੇ ਮੁਤਾਬਕ, ਨਵੇਂ ਨਿਯਮਾਂ ਦਾ ਸਭ ਤੋਂ ਵੱਡਾ ਅਸਰ ਪੰਜਾਬ ਦੇ ਨੌਜਵਾਨਾਂ ਅਤੇ ਪਰਿਵਾਰਾਂ ‘ਤੇ ਪਵੇਗਾ। ਹਰ ਸਾਲ ਵੱਡੀ ਗਿਣਤੀ ਵਿੱਚ ਪੰਜਾਬੀ ਸਪਾਊਸ ਵੀਜ਼ਾ ਲਈ ਅਰਜ਼ੀਆਂ ਦਿੰਦੇ ਹਨ। ਇਸ ਵੇਲੇ ਵੀ ਹਜ਼ਾਰਾਂ ਫਾਈਲਾਂ ਕੈਨੇਡੀਅਨ ਦੂਤਾਵਾਸ ਵਿੱਚ ਪ੍ਰਕਿਰਿਆ ਅਧੀਨ ਦੱਸੀਆਂ ਜਾ ਰਹੀਆਂ ਹਨ।

ਨਵੇਂ ਨਿਯਮਾਂ ਅਨੁਸਾਰ ਹੁਣ ਓਪਨ ਵਰਕ ਪਰਮਿਟ ਸਿਰਫ਼ ਉਹਨਾਂ ਲੋਕਾਂ ਦੇ ਜੀਵਨ ਸਾਥੀਆਂ ਲਈ ਉਪਲਬਧ ਹੋਵੇਗਾ ਜੋ ਕੈਨੇਡਾ ਵਿੱਚ ਮਾਸਟਰਜ਼ ਕਰ ਰਹੇ ਹਨ। ਪੀਐਚ.ਡੀ. ਕਰ ਰਹੇ ਹਨ ਮੈਡੀਕਲ, ਇੰਜੀਨੀਅਰਿੰਗ ਜਾਂ ਹੋਰ ਪ੍ਰੋਫੈਸ਼ਨਲ ਕੋਰਸਾਂ ਵਿੱਚ ਪੜ੍ਹ ਰਹੇ ਹਨ
ਉੱਚ ਹੁਨਰ ਵਾਲੀਆਂ ਨੌਕਰੀਆਂ ਕਰ ਰਹੇ ਹਨ ਸਭ ਤੋਂ ਵੱਡਾ ਬਦਲਾਅ ਇਹ ਹੈ ਕਿ ਭਾਰਤ ਤੋਂ ਕੈਨੇਡਾ ਜਾਣ ਵਾਲੇ ਜੀਵਨ ਸਾਥੀ ਨੂੰ ਹੁਣ ਭਾਸ਼ਾ ਟੈਸਟ, ਖ਼ਾਸ ਤੌਰ ‘ਤੇ IELTS, ਦੇਣਾ ਪੈ ਸਕਦਾ ਹੈ।

ਪਹਿਲਾਂ ਕਈ ਮਾਮਲਿਆਂ ਵਿੱਚ ਬਿਨਾਂ IELTS ਦੇ ਵੀ ਸਪਾਊਸ ਵੀਜ਼ਾ ਮਿਲ ਜਾਂਦਾ ਸੀ, ਪਰ ਹੁਣ ਸਰਕਾਰ ਭਾਸ਼ਾਈ ਯੋਗਤਾ ਨੂੰ ਲਾਜ਼ਮੀ ਬਣਾਉਣ ਵੱਲ ਵੱਧ ਰਹੀ ਹੈ।

ਇਮੀਗ੍ਰੇਸ਼ਨ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਕਦਮ ਦਾ ਮਕਸਦ ਜਾਅਲੀ ਵਿਆਹਾਂ ਅਤੇ ਕੰਟਰੈਕਟ ਮੈਰਿਜ ਰਾਹੀਂ ਹੋ ਰਹੇ ਗਲਤ ਇਸਤੇਮਾਲ ਨੂੰ ਰੋਕਣਾ ਹੈ।ਕੈਨੇਡੀਅਨ ਸਰਕਾਰ ਦਾ ਮੰਨਣਾ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਸਿਰਫ਼ ਵੀਜ਼ਾ ਪ੍ਰਾਪਤ ਕਰਨ ਲਈ ਜਾਅਲੀ ਵਿਆਹਾਂ ਦਾ ਸਹਾਰਾ ਲਿਆ।

ਪਹਿਲਾਂ ਜੇਕਰ ਮੁੱਖ ਬਿਨੈਕਾਰ ਕੈਨੇਡਾ ਵਿੱਚ ਪੜ੍ਹ ਰਿਹਾ ਜਾਂ ਕੰਮ ਕਰ ਰਿਹਾ ਹੁੰਦਾ ਸੀ ਤਾਂ ਉਹ ਆਪਣੇ ਜੀਵਨ ਸਾਥੀ ਨੂੰ ਬਿਨਾਂ IELTS ਦੇ ਵੀ ਕੈਨੇਡਾ ਬੁਲਾ ਸਕਦਾ ਸੀ। ਇਸ ਕਾਰਨ ਕਈ ਫਰਜ਼ੀ ਵਿਆਹਾਂ ਦੇ ਮਾਮਲੇ ਸਾਹਮਣੇ ਆਏ।ਹੁਣ ਸਰਕਾਰ ਇਸ ਪ੍ਰਕਿਰਿਆ ਨੂੰ ਹੋਰ ਸਖ਼ਤ ਅਤੇ ਪਾਰਦਰਸ਼ੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਨਵੇਂ ਨਿਯਮਾਂ ਅਨੁਸਾਰ ਕੈਨੇਡਾ ਵਿੱਚ ਰਹਿ ਰਹੇ ਉਹ ਲੋਕ ਆਪਣੇ ਜੀਵਨ ਸਾਥੀ ਨੂੰ ਬੁਲਾ ਸਕਣਗੇ ਜੋ IT ਖੇਤਰ ਵਿੱਚ ਕੰਮ ਕਰ ਰਹੇ ਹਨ। ਸਿਹਤ ਸੇਵਾਵਾਂ ਨਾਲ ਜੁੜੇ ਹਨ। ਨਰਸਿੰਗ ਜਾਂ ਹੋਰ ਉੱਚ ਹੁਨਰ ਵਾਲੇ ਖੇਤਰਾਂ ਵਿੱਚ ਹਨ। ਜਿਨ੍ਹਾਂ ਦੇ ਵਰਕ ਪਰਮਿਟ ‘ਤੇ ਘੱਟੋ-ਘੱਟ 16 ਮਹੀਨੇ ਬਾਕੀ ਹਨ। ਹਾਲਾਂਕਿ ਕੈਨੇਡਾ ਵਿੱਚ ਪਹਿਲਾਂ ਤੋਂ ਰਹਿ ਰਹੇ ਸਾਥੀ ਨੂੰ IELTS ਦੇਣ ਦੀ ਲੋੜ ਨਹੀਂ ਹੋਵੇਗੀ।

ਇਨ੍ਹਾਂ ਨਵੇਂ ਨਿਯਮਾਂ ਦੀ ਚਰਚਾ ਪੰਜਾਬ ਵਿੱਚ ਤੇਜ਼ੀ ਨਾਲ ਹੋ ਰਹੀ ਹੈ। ਕਈ ਪਰਿਵਾਰਾਂ ਦਾ ਕਹਿਣਾ ਹੈ ਕਿ ਹੁਣ ਸਪਾਊਸ ਵੀਜ਼ਾ ਪ੍ਰਾਪਤ ਕਰਨਾ ਪਹਿਲਾਂ ਨਾਲੋਂ ਕਾਫ਼ੀ ਮੁਸ਼ਕਲ ਹੋ ਸਕਦਾ ਹੈ।

ਇਮੀਗ੍ਰੇਸ਼ਨ ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਵੀਜ਼ਾ ਪ੍ਰਕਿਰਿਆ ਹੋਰ ਵੀ ਸਖ਼ਤ ਹੋ ਸਕਦੀ ਹੈ ਅਤੇ ਬਿਨੈਕਾਰਾਂ ਨੂੰ ਦਸਤਾਵੇਜ਼ਾਂ ਅਤੇ ਯੋਗਤਾਵਾਂ ਨੂੰ ਲੈ ਕੇ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੋਵੇਗੀ।

Exit mobile version