Site icon Dainik Savera Punjab

ਕੈਨੇਡਾ ਵਿੱਚ PR ਸਪਾਂਸਰਸ਼ਿਪ ਨੂੰ ਝਟਕਾ, 2026 ਲਈ ਨਵੀਆਂ ਅਰਜ਼ੀਆਂ ’ਤੇ ਰੋਕ

ਪੰਜਾਬ ਡੈਸਕ: ਕੈਨੇਡਾ ਵਿੱਚ ਰਹਿ ਰਹੇ ਭਾਰਤੀਆਂ ਸਮੇਤ ਹੋਰ ਪ੍ਰਵਾਸੀਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਕੈਨੇਡਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਸਾਲ 2026 ਦੌਰਾਨ ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਪ੍ਰੋਗਰਾਮ (PGP) ਤਹਿਤ ਮਾਪਿਆਂ ਅਤੇ ਦਾਦਾ-ਦਾਦੀ ਨੂੰ ਸਥਾਈ ਨਿਵਾਸ (PR) ਲਈ ਸਪਾਂਸਰ ਕਰਨ ਵਾਸਤੇ ਕੋਈ ਨਵੀਂ ਅਰਜ਼ੀ ਸਵੀਕਾਰ ਨਹੀਂ ਕੀਤੀ ਜਾਵੇਗੀ।

ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ (IRCC) ਮੁਤਾਬਕ, ਇਸ ਸਮੇਂ ਧਿਆਨ ਪਹਿਲਾਂ ਤੋਂ ਲੰਬਿਤ ਅਰਜ਼ੀਆਂ ਦੇ ਨਿਪਟਾਰੇ ‘ਤੇ ਦਿੱਤਾ ਜਾਵੇਗਾ। 2025 ਦੇ ਇੰਟੇਕ ਅਧੀਨ ਜਮ੍ਹਾਂ ਹੋਈਆਂ ਅਰਜ਼ੀਆਂ ਦੀ ਹੀ ਪ੍ਰਕਿਰਿਆ ਅੱਗੇ ਵਧਾਈ ਜਾਵੇਗੀ, ਜਦਕਿ ਨਵੀਆਂ ਅਰਜ਼ੀਆਂ ਲਈ ਫਿਲਹਾਲ ਕੋਈ ਮੌਕਾ ਨਹੀਂ ਮਿਲੇਗਾ।

ਸਰਕਾਰ ਨੇ ਕਿਹਾ ਹੈ ਕਿ ਭਵਿੱਖ ਵਿੱਚ PGP ਪ੍ਰੋਗਰਾਮ ਲਈ ਨਵਾਂ ਇੰਟੇਕ ਕਦੋਂ ਖੋਲ੍ਹਿਆ ਜਾਵੇਗਾ, ਇਸ ਬਾਰੇ ਅਜੇ ਕੋਈ ਤਰੀਕ ਤੈਅ ਨਹੀਂ ਕੀਤੀ ਗਈ। ਹਾਲਾਤਾਂ ਦੀ ਸਮੀਖਿਆ ਤੋਂ ਬਾਅਦ ਹੀ ਇਸ ਸਬੰਧੀ ਫ਼ੈਸਲਾ ਲਿਆ ਜਾਵੇਗਾ।

ਪੁਰੀ ਵਿੱਚ ਸ਼ੁਰੂ ਹੋਈ ਜਗਨਨਾਥ ਰੱਥ ਯਾਤਰਾ, ਲੱਖਾਂ ਸ਼ਰਧਾਲੂਆਂ ਦੀ ਮੌਜੂਦਗੀ ਵਿੱਚ ਭਗਵਾਨ ਜਗਨਨਾਥ ਹੋਏ ਰਵਾਨਾ

 

ਜਿਹੜੇ ਪਰਿਵਾਰ ਆਪਣੇ ਮਾਪਿਆਂ ਜਾਂ ਬਜ਼ੁਰਗ ਮੈਂਬਰਾਂ ਨੂੰ ਕੈਨੇਡਾ ਬੁਲਾਉਣਾ ਚਾਹੁੰਦੇ ਹਨ, ਉਨ੍ਹਾਂ ਲਈ ਫਿਲਹਾਲ ‘ਸੁਪਰ ਵੀਜ਼ਾ’ ਇੱਕ ਵਿਕਲਪ ਰਹੇਗਾ। ਇਸ ਰਾਹੀਂ ਮਾਪੇ ਲੰਬੇ ਸਮੇਂ ਲਈ ਕੈਨੇਡਾ ਰਹਿ ਸਕਦੇ ਹਨ, ਪਰ ਇਸ ਨਾਲ ਸਥਾਈ ਨਿਵਾਸ ਦਾ ਦਰਜਾ ਨਹੀਂ ਮਿਲਦਾ।

ਕੈਨੇਡਾ ਦੇ ਨਵੇਂ ਇਮੀਗ੍ਰੇਸ਼ਨ ਲੈਵਲਜ਼ ਪਲਾਨ ਤਹਿਤ 2026 ਤੋਂ 2028 ਤੱਕ ਹਰ ਸਾਲ PGP ਅਧੀਨ 15,000 ਸਥਾਈ ਨਿਵਾਸੀਆਂ ਨੂੰ ਦਾਖ਼ਲਾ ਦੇਣ ਦਾ ਟੀਚਾ ਰੱਖਿਆ ਗਿਆ ਹੈ। ਇਹ ਗਿਣਤੀ ਮੁੱਖ ਤੌਰ ‘ਤੇ ਪਹਿਲਾਂ ਤੋਂ ਮੌਜੂਦ ਅਤੇ ਮਨਜ਼ੂਰਸ਼ੁਦਾ ਅਰਜ਼ੀਆਂ ਦੇ ਆਧਾਰ ‘ਤੇ ਪੂਰੀ ਕੀਤੀ ਜਾਵੇਗੀ।

ਇਮੀਗ੍ਰੇਸ਼ਨ ਵਿਭਾਗ ਅਨੁਸਾਰ, PGP ਅਰਜ਼ੀਆਂ ਦੀ ਪ੍ਰਕਿਰਿਆ ਵਿੱਚ ਲੰਬਾ ਸਮਾਂ ਲੱਗ ਰਿਹਾ ਹੈ। ਜੁਲਾਈ 2025 ਦੀਆਂ ਅਰਜ਼ੀਆਂ ਲਈ ਕਿਊਬੈਕ ਤੋਂ ਬਾਹਰ ਰਹਿਣ ਵਾਲੇ ਬਿਨੈਕਾਰਾਂ ਨੂੰ ਲਗਭਗ 18 ਮਹੀਨੇ ਅਤੇ ਕਿਊਬੈਕ ਲਈ ਲਗਭਗ 54 ਮਹੀਨੇ ਤੱਕ ਉਡੀਕ ਕਰਨੀ ਪੈ ਸਕਦੀ ਹੈ।

canada

Exit mobile version